ਜਰਮਨੀ ਦੀ ਰਾਜਧਾਨੀ ਬਰਲਿਨ ਵਿਚ ਚੱਲ ਰਹੇ ਸਪੈਸ਼ਲ ਓਲੰਪਿਕ ਵਰਲਡ ਗੇਮਸ 2023 ਵਿਚ ਖੇਡੇ ਗਏ ਫੁੱਟਬਾਲ-7ਏ ਸਾਈਡ ਵਿਚ ਭਾਰਤ ਨੇ ਸੇਂਟ ਲੁਸੀਆ ਨੂੰ ਇਕ ਪੁਆਇੰਟ ਵਿਚ ਹਰਾ ਕੇ ਗੋਲਡ ਮੈਡਲ ਜਿੱਤਿਆ। ਭਾਰਤ ਦੀ ਜਿੱਤ ਵਿਚ ਫਰੀਦਕੋਟ ਦੇ ਫੁੱਟਬਾਲ ਖਿਡਾਰੀ ਹਰਜੀਤ ਸਿੰਘ ਮਾਨ ਦਾ ਵੀ ਅਹਿਮ ਰੋਲ ਰਿਹਾ। ਇਸ ਨਾਲ ਜਿਥੇ ਖਿਡਾਰੀਆਂ ਵਿਚ ਖੁਸ਼ੀ ਦੀ ਲਹਿਰ ਹੈ, ਦੂਜੇ ਪਾਸੇ ਹਰਜੀਤ ਸਿੰਘ ਨੂੰ ਵਧਾਈਆਂ ਮਿਲ ਰਹੀਆਂ ਹਨ।
ਫਰੀਦਕੋਟ ਦੇ ਵਿਧਾਇਕ ਤੇ ਹੈਂਡਬਾਲ ਦੇ ਖਿਡਾਰੀ ਤੇ ਕੋਚ ਰਹਿ ਚੁੱਕੇ ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਕਿ ਜਰਮਨੀ ਦੀ ਰਾਜਧਾਨੀ ਬਰਲਿਨ ਵਿਚ ਖੇਡੇ ਜਾ ਰਹੇ ਸਪੈਸ਼ਲ ਓਲੰਪਿਕ ਵਰਲਡ ਗੇਮਸ ਵਿਚ ਭਾਰਤੀ ਐਥਲੀਟਸ ਦਾ ਜ਼ੋਰਦਾਰ ਪ੍ਰਦਰਸ਼ਨ ਜਾਰੀ ਹੈ। ਭਾਰਤ ਦੀ ਝੋਲੀ ਵਿਚ ਹੁਣ ਤੱਕ 156 ਮੈਡਲ ਆ ਚੁੱਕੇ ਹਨ। ਸ਼ਨੀਵਾਰ ਨੂੰ ਖੇਡੇ ਗਏ ਫੁੱਟਬਾਲ ਮੈਚ ਵਿਚ ਸੇਂਟ ਲੂਸੀਆ ਨੂੰ ਹਰਾ ਕੇ ਗੋਲਡ ਮੈਡਲ ਆਪਣੇ ਨਾਂ ਕੀਤਾ।
ਇਹ ਵੀ ਪੜ੍ਹੋ : ਜੀਜੇ ਨੂੰ ਦਿਲ ਦੇ ਬੈਠੀ ਸਾਲੀ ਤਾਂ ਵੱਡੀ ਭੈਣ ਨੇ ਛੋਟੀ ਨੂੰ ਬਣਾ ਲਿਆ ਸੌਂਤਣ, ਆਪਣੇ ਹੀ ਪਤੀ ਨਾਲ ਕਰਵਾ ਦਿੱਤਾ ਵਿਆਹ
ਵੱਖ-ਵੱਖ ਮੁਕਾਬਲਿਆਂ ਵਿਚ ਵੀ ਭਾਰਤੀ ਟੀਮ ਨੇ ਚੰਗਾ ਪ੍ਰਦਰਸ਼ਨ ਕੀਤਾ ਜਿਸ ਨਾਲ ਇੰਨੇ ਤਮਗੇ ਜਿੱਤੇ ਹਨ। 156 ਮੈਡਲਾਂ ਵਿਚੋਂ 66 ਗੋਲਡ, 50 ਚਾਂਦੀ ਦੇ ਤੇ 41 ਕਾਂਸੇ ਦੇ ਤਮਗੇ ਸ਼ਾਮਲ ਹਨ। ਉਨ੍ਹਾਂ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਭਾਰਤ ਦੀ ਫੁੱਟਬਾਲ ਟੀਮ ਦੇ ਜੇਤੂ ਖਿਡਾਰੀਆਂ ਵਿਚ ਫਰੀਦਕੋਟ ਦਾ ਰਹਿਣ ਵਾਲਾ ਹਰਜੀਤ ਸਿੰਘ ਵੀ ਹੈ। ਫਰੀਦਕੋਟ ਪਹੁੰਚਣ ‘ਤੇ ਉਸ ਦਾ ਪੂਰਾ ਮਾਣ-ਸਤਿਕਾਰ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: