ਇਮਰਜਿੰਗ ਏਸ਼ੀਆ ਕੱਪ ਦੇ ਫਾਈਨਲ ਮੁਕਾਬਲੇ ਵਿਚ ਪਾਕਿਸਤਾਨ ਨੇ ਭਾਰਤ ਨੂੰ ਹਰਾ ਦਿੱਤਾ। ਇਸ ਮੈਚ ਵਿਚ ਭਾਰਤ ਨੂੰ 128 ਦੌੜਾਂ ਦੇ ਵੱਡੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਪਾਕਿਸਤਾਨ ਨੇ 50 ਓਵਰ ਵਿਚ 8 ਵਿਕਟ ‘ਤੇ 352 ਦੌੜਾਂ ਬਣਾਏ। ਇਸ ਤਰ੍ਹਾਂ ਟੀਮ ਇੰਡੀਆ ਦੇ ਸਾਹਮਣੇ 353 ਦੌੜਾਂ ਦਾ ਟੀਚਾ ਸੀ ਪਰ ਯਸ਼ ਧੁਲ ਦੀ ਅਗਵਾਈ ਵਾਲੀ ਭਾਰਤੀ ਟੀਮ 40 ਓਵਰਾਂ ਵਿਚ ਸਿਰਫ 224 ਦੌੜਾਂ ‘ਤੇ ਸਿਮਟ ਗਈ। ਭਾਰਤ ਲਈ ਓਪਨਰ ਅਭਿਸ਼ੇਕ ਸ਼ਰਮਾ ਨੇ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ। ਇਸ ਖਿਡਾਰੀ ਨੇ 51 ਗੇਂਦਾਂ ‘ਤੇ 61 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ ਆਪਣੀ ਪਾਰੀ ਵਿਚ 5 ਚੌਕੇ ਤੇ 1 ਛੱਕਾ ਲਗਾਇਆ ਪਰ ਭਾਰਤ ਦੇ ਬਾਕੀ ਬੱਲੇਬਾਜ਼ਾਂ ਨੇ ਨਿਰਾਸ਼ ਕੀਤਾ।
ਫਿਲਹਾਲ ਭਾਰਤ ਨੂੰ ਖਿਤਾਬੀ ਮੁਕਾਬਲੇ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਨਿਸ਼ਾਂਤ ਸੰਧੂ ਨੂੰ ਪੂਰੇ ਟੂਰਨਾਮੈਂਟ ਵਿਚ ਸ਼ਾਨਦਾਰ ਖੇਡ ਲਈ ਪਲੇਅਰ ਆਫ ਦਿ ਟੂਰਨਾਮੈਂਟ ਚੁਣਿਆ ਗਿਆ। ਪਾਕਿਸਤਾਨ ਖਿਲਾਫ ਫਾਈਨਲ ਮੁਕਾਬਲੇ ਵਿਚ ਨਿਸ਼ਾਂਤ ਸੰਧੂ ਨੇ ਵੀ ਨਿਰਾਸ਼ ਕੀਤਾ ਪਰ ਇਸ ਖਿਾਡਰੀ ਨੇ ਪੂਰੇ ਟੂਰਨਾਮੈਂਟ ਵਿਚ ਗਜ਼ਬ ਦਾ ਖੇਡ ਦਿਖਾਇਆ। ਅੰਕੜੇ ਦੱਸਦੇ ਹਨ ਕਿ ਨਿਸ਼ਾਂਤ ਸੰਧੂ ਨੇ ਇਮਰਜਿੰਗ ਏਸ਼ੀਆ ਕੱਪ 2023 ਵਿਚ ਸਭ ਤੋਂ ਜ਼ਿਆਦਾ ਵਿਕਟ ਲਏ। ਇਸ ਖਿਡਾਰੀ ਨੇ 5 ਮੈਚਾਂ ਵਿਚ 11 ਵਿਕਟ ਆਪਣੇ ਨਾਂ ਕੀਤੇ।
ਇਮਰਜਿੰਗ ਏਸ਼ੀਆ ਕੱਪ ਦੇ 5 ਮੁਕਾਬਲਿਆਂ ਵਿਚ ਨਿਸ਼ਾਂਤ ਸੰਧੂ ਨੇ 33.2 ਓਵਰ ਸੁੱਟੇ। ਇਨ੍ਹਾਂ 33.2 ਓਵਰਾਂ ਵਿਚ ਨਿਸ਼ਾਂਤ ਸੰਧੂ ਨੇ 11.82 ਦੀ ਸ਼ਾਨਦਾਰ ਐਵਰੇਜ ਨਾਲ 11 ਖਿਡਾਰੀਆਂ ਨੂੰ ਆਊਟ ਕੀਤਾ। ਪਾਕਿਸਤਾਨ ਖਿਲਾਫ ਫਾਈਨਲ ਮੁਕਾਬਲੇ ਵਿਚ ਨਿਸ਼ਾਂਤ ਸੰਧੂ ਨੇ 9 ਓਵਰਾਂ ਵਿਚ 48 ਦੌੜਾਂ ਦੇ ਕੇ 1 ਵਿਕਟ ਆਪਣੇ ਨਾਂ ਕੀਤਾ। ਭਾਰਤ-ਪਾਕਿਸਤਾਨ ਖਿਤਾਬੀ ਮੁਕਾਬਲੇ ਦੀ ਗੱਲ ਕਰੀਏ ਤਾਂ ਭਾਰਤ ਦੇ ਕਪਾਤਨ ਯਸ਼ ਧੁਲ ਨੇ ਟੌਸ ਜਿੱਤਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੌਸ ਹਾਰਨ ਦੇ ਬਾਅਦ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਪਾਕਿਸਤਾਨ ਨੇ 8 ਵਿਕਟਾਂ ‘ਤੇ 352 ਦੌੜਾਂ ਬਣਾਈਆਂ। ਇਸ ਤਰ੍ਹਾਂ ਭਾਰਤ ਦੇ ਸਾਹਮਣੇ ਮੈਚ ਜਿੱਤਣ ਲਈ 353 ਦੌੜਾਂ ਦਾ ਟੀਚਾ ਸੀ ਪਰ ਭਾਰਤੀ ਟੀਮ 40 ਓਵਰਾਂ ਵਿਚ 224 ਦੌੜਾਂ ਬਣਾ ਕੇ ਆਲਆਊਟ ਹੋ ਗਈ।
ਵੀਡੀਓ ਲਈ ਕਲਿੱਕ ਕਰੋ -: