ਆਈਸੀਸੀ ਵੱਲੋਂ ਵਨਡੇ ਵਰਲਡ ਕੱਪ ਦਾ ਆਯੋਜਨ ਭਾਰਤ ਵਿਚ ਕੀਤਾ ਜਾ ਰਿਹਾ ਹੈ। ਟੂਰਨਾਮੈਂਟ ਦੇ 13ਵੇਂ ਸੀਜ਼ਨ ਲਈ ਭਾਰਤ ਦੀ ਸੰਭਾਵਿਤ 19 ਮੈਂਬਰੀ ਟੀਮ ਲਗਭਗ ਤਿਆਰ ਹੋ ਗਈ ਹੈ। ਬੀਸੀਸੀਆਈ ਦੇ ਸਿਲੈਕਟਰ ਇਨ੍ਹਾਂ 19 ਵਿਚੋਂ ਕਿਹੜੇ 15 ਖਿਡਾਰੀਆਂ ਨੂੰ ਆਈਸੀਸੀ ਟੂਰਨਾਮੈਂਟ ਵਿਚ ਮੌਕਾ ਦਿੰਦੇ ਹਨ, ਇਹ ਦੇਖਣਾ ਹੋਵੇਗਾ। ਸੂਰਯਕੁਮਾਰ ਯਾਦਵ ਤੇ ਸੰਜੂ ਸੈਮਸਨ ਵੈਸਟਇੰਡੀਜ਼ ਦੌਰੇ ‘ਤੇ ਕੁਝ ਖਾਸ ਪ੍ਰਦਰਸ਼ਨ ਨਹੀਂ ਕਰ ਸਕੇ। ਅਜਿਹੇ ਵਿਚ 15 ਵਿਚ ਦੋਵਾਂ ਦੀ ਜਗ੍ਹਾ ਪੱਕੀ ਨਹੀਂ ਦਿਖ ਰਹੀ। ਤੇਜ਼ ਗੇਂਦਬਾਜ਼ ਜੈਦੇਵ ਉਨਾਦਕੱਟ ਤੇ ਸ਼ਾਰਦੂਲ ਠਾਕੁਰ ਵਿਚੋਂ ਕਿਸੇ ਇਕ ਨੂੰ ਜਗ੍ਹਾ ਮਿਲ ਸਕਦੀ ਹੈ। ਵਰਲਡ ਕੱਪ ਦੇ ਮੁਕਾਬਲੇ 5 ਅਕਤੂਬਰ ਤੋਂ 19 ਨਵੰਬਰ ਤੱਕ ਹੋਣੇ ਹਨ। ਟੀਮ ਇੰਡੀਆ ਨੂੰ ਵਰਲਡ ਕੱਪ ਤੋਂ ਪਹਿਲੇ ਮੈਚ ਵਿਚ 8 ਅਕਤੂਬਰ ਨੂੰ ਆਸਟ੍ਰੇਲੀਆ ਨਾਲ ਭਿੜਣਾ ਹੈ।
ਭਾਰਤ ਏਸ਼ੀਆ ਕੱਪ ਤੇ ਆਸਟ੍ਰੇਲੀਆ ਖਿਲਾਫ ਘਰੇਲੂ ਸੀਰੀਜੀ ਲਈ 16 ਤੋਂ ਲੈ ਕੇ 18 ਖਿਡਾਰੀਆਂ ਦੀ ਚੋਣ ਕਰ ਸਕਦਾ ਹੈ। ਜੈਦੇਵ ਉਨਾਦਕਟ ਤੇ ਸ਼ਾਰਦੂਲ ਠਾਕੁਰ ਨੂੰ ਸ਼੍ਰੀਲੰਕਾ ਵਿਚ ਹੋਣ ਵਾਲੇ ਏਸ਼ੀਆ ਕੱਪ ਤੇ ਆਸਟ੍ਰੇਲੀਆ ਖਇਲਾਫ 3 ਮੈਚਾਂ ਦੀ ਘਰੇਲੂ ਸੀਰੀਜ ਵਿਚ ਮੌਕਾ ਮਿਲਣਾ ਤੈਅ ਹੈ। ਕੇਐੱਲ ਰਾਹੁਲ ਤੇ ਸ਼੍ਰੇਅਸ ਅਈਆਰ ਦੇ ਆਉਣ ਨਾਲ ਭਾਰਤ ਦੀ ਸਥਿਤੀ ਹੋਰ ਮਜ਼ਬੂਤ ਹੋ ਜਾਵੇਗੀ।
ਇਹ ਵੀ ਪੜ੍ਹੋ : ਲੁਧਿਆਣਾ ‘ਚ 28 ਲੱਖ ਦੀ ਲੁੱਟ ਦਾ ਮਾਮਲਾ ਸੁਲਝਿਆ: ਦੋਵੇਂ ਦੋਸ਼ੀ ਦਿੱਲੀ ਤੋਂ ਗ੍ਰਿਫਤਾਰ, 15.22 ਲੱਖ ਬਰਾਮਦ
ਟੀਮ ਵਿਚ ਤੇਜ਼ ਗੇਂਦਬਾਜ਼ ਤੇ ਤੀਜੇ ਸਪਿਨਰ ਨੂੰ ਲੈ ਕੇ ਅਜੇ ਸਥਿਤੀ ਸਪੱਸ਼ਟ ਨਹੀਂ ਹੈ। ਜਸਪ੍ਰੀਤ ਬੁਮਰਾਹ ਨੇ ਸੱਟ ਠੀਕ ਹੋਣ ਦੇ ਬਾਅਦ ਵਾਪਸੀ ਕਰ ਲਈ ਹੈ ਤੇ 80 ਫੀਸਦੀ ਫਿੱਟ ਹੋਣ ‘ਤੇ ਵੀ ਉਹ ਵਰਲਡ ਕੱਪ ਵਿਚ ਖੇਡਣਗੇ। ਇਸੇ ਤਰ੍ਹਾਂ ਮੁਹੰਮਦ ਸ਼ਾਹ ਤੇ ਮੁਹੰਮਦ ਸਿਰਾਜ ਦਾ ਖੇਡਣਾ ਵੀ ਤੈਅ ਹੈ। ਹਾਰਦਿਕ ਪਾਂਡੇ ਚੌਥੇ ਤੇਜ਼ ਗੇਂਦਬਾਜ਼ ਦੀ ਭੂਮਿਕਾ ਨਿਭਾਉਣਗੇ।
ਵੀਡੀਓ ਲਈ ਕਲਿੱਕ ਕਰੋ -: