ਉਦਯੋਗਪਤੀ ਅਨਿਲ ਅੰਬਾਨੀ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਵਿਦੇਸ਼ੀ ਮੁਦਰਾ ਪ੍ਰਬੰਧਨ ਅਧਿਨਿਯਮ (ਫੇਮਾ) ਮਾਮਲੇ ਵਿਚ ਉਦਯੋਗਪਤੀ ਅਨਿਲ ਅੰਬਾਨੀ ਈਡੀ ਦੇ ਸਾਹਮਮੇ ਪੇਸ਼ ਹੋਏ। ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਮਿਲੀ ਹੈ। ਸੂਤਰਾਂ ਨੇ ਦੱਸਿਆ ਕਿ ਅੰਬਾਨੀ ਸਵੇਰੇ 10 ਵਜੇ ਮੁੰਬਈ ਸਥਿਤ ਈਡੀ ਦੇ ਦਫਤਰ ਪਹੁੰਚੇ ਸਨ।
ਸੂਤਰਾਂ ਮੁਤਾਬਕ 64 ਸਾਲ ਦੇ ਅੰਬਾਨੀ ਵਿਦੇਸ਼ੀ ਮੁਦਰਾ ਪ੍ਰਬੰਧਨ ਅਧਿਨਿਯਮ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦਰਜ ਮਾਮਲੇ ਵਿਚ ਮੁੰਬਈ ਦੇ ਬੈਲਾਰਡ ਅਸਟੇਟ ਸਥਿਤ ਈਡੀ ਦੇ ਆਫਿਸ ਆਪਣਾ ਬਿਆਨ ਦਰਜ ਕਰਾਉਣ ਪਹੁੰਚੇ।
ਇਹ ਵੀ ਪੜ੍ਹੋ : ਅੰਸਾਰੀ ਮਾਮਲੇ ਨੂੰ ਲੈ ਕੇ CM ਮਾਨ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਤੇ ਸੁਖਜਿੰਦਰ ਰੰਧਾਵਾ ਨੂੰ ਭੇਜਿਆ ਨੋਟਿਸ
ਅਨਿਲ ਅੰਬਾਨੀ ਇਸ ਤੋਂ ਪਹਿਲਾਂ 2020 ਵਿਚ ਯੈੱਸ ਬੈਂਕ ਦੇ ਪ੍ਰਮੋਟਰ ਰਾਣਾ ਕਪੂਰ ਤੇ ਹੋਰਨਾਂ ਖਿਲਾਫ ਮਨੀ ਲਾਂਡਰਿੰਗ ਮਾਮਲੇ ਵਿਚ ਵੀ ਈਡੀ ਦੇ ਸਾਹਮਣੇ ਪੇਸ਼ ਹੋਏ ਸਨ।
ਵੀਡੀਓ ਲਈ ਕਲਿੱਕ ਕਰੋ -: