“ਰੁੱਖ ਸਾਡੇ ਲਈ ਸਾਹ ਛੱਡਦੇ ਹਨ ਤਾਂ ਜੋ ਅਸੀਂ ਜਿਊਂਦੇ ਰਹਿਣ ਲਈ ਸਾਹ ਲੈ ਸਕੀਏ।” ਇਹ ਉਹ ਸਬਕ ਹੈ ਜੋ ਸਾਨੂੰ ਸਕੂਲ ਵਿੱਚ ਸਿਖਾਇਆ ਗਿਆ ਸੀ ਅਤੇ ਹੁਣ ਪਹਿਲਾਂ ਨਾਲੋਂ ਕਿਤੇ ਵੱਧ ਇਸ ‘ਤੇ ਚੱਲਣ ਦੀ ਲੋੜ ਹੈ। ਰੁੱਖਾਂ ਨਾਲ ਹੀ ਇਨਸਾਨ ਦੀ ਹੋਂਦ ਹੈ।
ਅੱਜ ਜਦੋਂ ਸੁਆਰਥ ਲਈ ਧੜਾਧੜ ਰੁੱਖਾਂ ਨੂੰ ਵੱਢਿਆ ਜਾ ਰਿਹਾ ਹੈ, ਉਥੇ ਆਜ਼ਾਦੀ ਦੇ 75 ਸਾਲਾਂ ਦੇ ਮੌਕੇ ‘ਤੇ ਇਨਰ ਵ੍ਹੀਲ ਕਲੱਬ ਲੁਧਿਆਣਾ ਸ਼ਹਿਰ ਅਤੇ ਇਸ ਤਰ੍ਹਾਂ ਪੂਰੇ ਦੇਸ਼ ਨੂੰ ਸਾਫ਼, ਹਰਾ-ਭਰਾ ਅਤੇ ਸਾਹ ਲੈਣ ਯੋਗ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ।
ਇਸ ਲਈ ਅੱਜ ਕੁਝ ਇਨਰ ਵ੍ਹੀਲ ਮੈਂਬਰਾਂ ਨੇ ਦੋਰਾਹਾ ਦੇ ਦੀਪ ਨਗਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੇ ਨਿਰਦੋਸ਼ ਸਕੂਲ ਵਿੱਚ ਰੁੱਖ ਲਗਾਉਣ ਦੀ ਮੁਹਿੰਮ ਵਿੱਚ ਸਰਗਰਮ ਹਿੱਸਾ ਲਿਆ ਜਿੱਥੇ ਲਗਭਗ 250 ਬੂਟੇ ਲਗਾਏ ਗਏ। ਇਸ ਦੌਰਾਨ ਸ਼੍ਰੀ ਸੁਰੇਸ਼ ਚੌਧਰੀ, ਕੌਂਸਲਰ ਵਰਸ਼ਾ ਰਾਮਪਾਲ ਅਤੇ ਉਨ੍ਹਾਂ ਦੇ ਪਤੀ ਸ਼੍ਰੀ ਰਾਮਪਾਲ ਵੀ ਮੌਜੂਦ ਸਨ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਕੋਰੋਨਾ ਖਿਲਾਫ ਜੰਗ : Innerwheel Club ਤੇ Rotary Club ਵੱਲੋਂ ਲਗਾਇਆ ਗਿਆ ਮੁਫਤ ਵੈਕਸੀਨੇਸ਼ਨ ਕੈਂਪ
ਇਨਰਵ੍ਹੀਲ ਕਲੱਬ ਨੇ ਰੋਟਰੀ ਕਲੱਬ ਦੇ ਸਹਿਯੋਗ ਨਾਲ ਲੋਕਾਂ ਨੂੰ ਕੋਰੋਨਾ ਦੀ ਪਹਿਲੀ ਤੇ ਦੂਜੀ ਖੁਰਾਕ ਲਗਾਉਣ ਲਈ ਮੁਫਤ ਟੀਕਾਕਰਨ ਕੈਂਪ ਲਗਾਇਆ ਹੈ। ਇਸ ਟੀਕਾਕਰਨ ਕੈਂਪ ਦਾ ਆਯੋਜਨ ਰੋਟਰੀ ਭਵਨ ਵਿਖੇ ਕੀਤਾ ਗਿਆ ਜਿਥੇ ਲਗਭਗ 300 ਦੇ ਕਰੀਬ ਲੋਕਾਂ ਨੂੰ ਕੋਵਿਸ਼ੀਲਡ ਦੀ ਪਹਿਲੀ ਖੁਰਾਕ ਲਗਾਈ ਗਈ।