ਮੱਧ ਪ੍ਰਦੇਸ਼ ਦੇ ਮੁਰੈਨਾ ਜ਼ਿਲ੍ਹੇ ‘ਚ ਇਨਸਾਨੀਅਨ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਗ਼ਰੀਬ ਪਿਤਾ ਆਪਣੇ ਬੱਚੇ ਦੀ ਲਾਸ਼ ਘਰ ਲਿਜਾਣ ਲਈ ਸਸਤੇ ਰੇਟ ’ਤੇ ਗੱਡੀ ਦੀ ਭਾਲ ਵਿੱਚ ਘੁੰਮ ਰਿਹਾ ਸੀ, ਉਸ ਵੇਲੇ 8 ਸਾਲ ਦਾ ਬੱਚਾ ਆਪਣੇ 2 ਸਾਲ ਦੇ ਭਰਾ ਦੀ ਲਾਸ਼ ਗੋਦੀ ਵਿੱਚ ਲੈ ਕੇ ਬੈਠਾ ਸੀ।
ਜਦੋਂ ਮਾਸੂਮ ਦੀ ਲਾਸ਼ ਲਿਜਾਣ ਲਈ ਮੁਰੈਨਾ ਵਿੱਚ ਐਂਬੂਲੈਂਸ ਨਾ ਮਿਲੀ ਤਾਂ ਪਿਤਾ ਐਂਬੂਲੈਂਸ ਲਈ ਘੰਟਿਆਂ ਤੱਕ ਭਟਕਦਾ ਰਿਹਾ। ਅਜਿਹੇ ‘ਚ ਜ਼ਿਲ੍ਹਾ ਹਸਪਤਾਲ ‘ਚੋਂ ਲਾਸ਼ ਨੂੰ ਲਿਜਾਣ ਲਈ ਕੋਈ ਵਾਹਨ ਨਹੀਂ ਮਿਲਿਆ। ਪਰ ਜਦੋਂ ਮਾਮਲਾ ਵਧ ਗਿਆ ਤਾਂ ਤੁਰੰਤ ਐਂਬੂਲੈਂਸ ਦਾ ਇੰਤਜ਼ਾਮ ਕੀਤਾ ਗਿਆ, ਜਿਸ ਤੋਂ ਬਾਅਦ ਲਾਸ਼ ਨੂੰ ਲਿਜਾਇਆ ਗਿਆ।
ਦਰਅਸਲ ਇਹ ਮਾਮਲਾ ਮੁਰੈਨਾਦੀ ਅੰਬਾ ਤਹਿਸੀਲ ਦੇ ਬਡਫਰਾ ਪਿੰਡ ਦਾ ਹੈ। ਇੱਥੋਂ ਦਾ ਰਹਿਣ ਵਾਲਾ ਪੂਜਾਰਾਮ ਜਾਟਵ ਆਪਣੇ 2 ਸਾਲਾ ਪੁੱਤਰ ਰਾਜਾ (ਬਦਲਿਆ ਹੋਇਆ ਨਾਮ) ਨੂੰ ਅੰਬਾ ਹਸਪਤਾਲ ਤੋਂ ਐਂਬੂਲੈਂਸ ਰਾਹੀਂ ਰੈਫਰ ਕਰਨ ਮਗਰੋਂ ਜ਼ਿਲ੍ਹਾ ਹਸਪਤਾਲ ਮੁਰੈਨਾ ਲੈ ਕੇ ਆਇਆ, ਜੋਕਿ ਗੰਭੀਰ ਬੀਮਾਰੀ ਐਨੀਮੀਆ ਤੇ ਪੇਟ ਵਿੱਚ ਪਾਣੀ ਭਰਨ ਦੀ ਬੀਮਾਰੀ ਤੋਂ ਪੀੜਤ ਸੀ। ਉਥੇ ਰਾਜਾ ਨੇ ਹਸਪਤਾਲ ਵਿ4ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਅੰਬਾਹ ਹਸਪਤਾਲ ਤੋਂ ਜਿਹੜੀ ਐਂਬੂਲੈਂਸ ਆਈ ਉਹ ਵਾਪਸ ਚਲੀ ਗਈ, ਰਾਜਾ ਦੀ ਮੌਤ ਤੋਂ ਬਾਅਦ ਉਸ ਦੇ ਗਰੀਬ ਪਿਤਾ ਪੂਜਾਰਾਮ ਨੇ ਹਸਪਾਤਲ ਦੇ ਡਾਕਟਰ ਤੇ ਸਟਾਫ ਤੋਂ ਬੱਚੇ ਦੀ ਲਾਸ਼ ਨੂੰ ਪਿੰਡ ਲਿਜਾਣ ਲਈ ਵਾਹਨ ਦੀ ਗੱਲ ਕਹੀ, ਤਾਂ ਉਨ੍ਹਾਂ ਇਹ ਕਹਿ ਕੇ ਮਨ੍ਹਾ ਕਰ ਦਿੱਤਾ ਕਿ ਲਾਸ਼ ਲਿਜਾਣ ਲਈ ਹਸਪਤਾਲ ਵਿੱਚ ਕੋਈ ਵਾਹਨ ਨਹੀਂ ਹੈ, ਕਿਰਾਏ ਦੀ ਗੱਡੀ ਰਾਹੀਂ ਲੈ ਜਾਓ।
ਦੂਜੇ ਪਾਸੇ ਹਸਪਤਾਲ ਦੇ ਕੰਪਲਕੈਕਸ ‘ਚ ਖੜ੍ਹੀ ਐਂਬੂਲੈਂਸ ਦੇ ਚਾਲਕ ਨੇ ਡੇਢ ਹਜ਼ਾਰ ਰੁਪਏ ਕਿਰਾਇਆ ਮੰਗਿਆ ਪਰ ਪੂਜਾਰਾਮ ਕੋਲ ਇੰਨੀ ਰਕਮ ਨਹੀਂ ਸੀ, ਇਸ ਲਈ ਉਹ ਆਪਣੇ ਬੇਟੇ ਰਾਜਾ ਦੀ ਲਾਸ਼ ਲੈ ਕੇ ਹਸਪਤਾਲ ਤੋਂ ਬਾਹਰ ਆ ਗਿਆ। ਪੁੱਤਰ ਗੁਲਸ਼ਨ ਵੀ ਉਸ ਦੇ ਨਾਲ ਸੀ। ਜਦੋਂ ਹਸਪਤਾਲ ਦੇ ਬਾਹਰ ਵੀ ਕੋਈ ਵਾਹਨ ਨਹੀਂ ਮਿਲਿਆ, ਉਸ ਤੋਂ ਬਾਅਦ ਪੂਜਾਰਾਮ ਨੇ ਆਪਣੇ 8 ਸਾਲ ਦੇ ਪੁੱਤਰ ਨੂੰ ਨਹਿਰੂ ਪਾਰਕ ਦੇ ਸਾਹਮਣੇ, ਸੜਕ ਕੰਢੇ ਬਣੇ ਨਾਲੇ ਕੋਲ ਬਿਠਾਇਆ ਤੇ ਸਸਤੇ ਰੇਟ ‘ਤੇ ਵਾਹਨ ਲੱਭਣ ਚਲਾ ਗਿਆ।
ਸੂਚਨਾ ਮਿਲਣ ‘ਤੇ ਕੋਤਵਾਲੀ TI ਯੋਗੇਂਦਰ ਸਿੰਘ ਜਾਦੌਨ ਮੌਕੇ ‘ਤੇ ਪਹੁੰਚੇ ਤੇ ਗੁਲਸ਼ਨ ਦੀ ਗੋਦੀ ਤੋਂ ਰਾਜਾ ਦੀ ਲਾਸ਼ ਉਠਵਾਈ। ਦੋਵਾਂ ਨੂੰ ਜ਼ਿਲ੍ਹਾ ਹਸਪਤਾਲ ਲੈ ਕੇ ਗਏ। ਉਥੇ ਗੁਲਸ਼ਨ ਦਾ ਪਿਤਾ ਪੂਜਾਰਾਮ ਵੀ ਆ ਗਿਆ, ਉਸ ਤੋਂ ਬਾਅਦ ਐਂਬੂਲੈਂਸ ਰਾਹੀਂ ਲਾਸ਼ ਨੂੰ ਬੜਫਰਾ ਭਿਜਵਾਇਆ ਗਿਆ।
ਵੀਡੀਓ ਲਈ ਕਲਿੱਕ ਕਰੋ -:
“ਸਾਵਧਾਨ ! ਲੋਕਾਂ ਦੇ ਘਰਾਂ ‘ਚ TV ਸੜ ਰਹੇ ਨੇ DS ਕੇਬਲ ਲਵਾਕੇ, ਸ਼ੀਤਲ ਵਿੱਜ ਤੇ ਉਸਦੇ ਗੁਰਗੇ ਉਤਰੇ ਗੁੰਡਾਗਰਦੀ ‘ਤੇ ! “
ਪੂਜਾਰਾਮ ਨੇ ਦੱਸਿਆ ਕਿ ਉਸ ਦੇ ਚਾਰ ਬੱਚੇ ਹਨ, ਤਿੰਨ ਪੁੱਤਰ ਤੇ ਇੱਕ ਧੀ, ਜਿਨ੍ਹਾਂ ਵਿੱਚ ਰਾਜਾ ਸਭ ਤਂ ਛੋਟਾ ਸੀ। ਉਸ ਦੀ ਪਤਨੀ ਤੁਲਸਾ ਤਿੰਨ ਮਹੀਨੇ ਪਹਿਲਾਂ ਘਰ ਛੱਡ ਕੇ ਆਪਣੇ ਪੇਕੇ ਚਲੀ ਗਈ। ਉਹ ਖੁਦ ਹੀ ਬੱਚਿਆਂ ਦੀ ਦੇਖਭਾਲ ਕਰਦਾ ਹੈ ਤੇ ਮਜ਼ਦੂਰੀ ਕਰਨ ਵੀ ਜਾਂਦਾ ਹੈ।