ਪੰਜਾਬ ਵਿਚ 38175 ਕਰੋੜ ਰੁਪਏ ਦੇ ਉਦਯੋਗਿਕ ਨਿਵੇਸ਼ ਨੂੰ ਜ਼ਮੀਨ ‘ਤੇ ਉਤਾਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਕਮਾਨ ਸੰਭਾਲ ਲਈ ਹੈ। ਉਦਯੋਗਪਤੀਆਂ ਨਾਲ ਸਿੱਧੇ ਸੰਪਰਕ ਕਾਇਮ ਕਰਨ ਤੇ ਉਨ੍ਹਾਂ ਦੇ ਸੁਝਾਅ ਤੇ ਸਮੱਸਿਆਵਾਂ ਜਾਣਨ ਦੇ ਉਦੇਸ਼ ਨਾਲ ਮੁੱਖ ਮੰਤਰੀ ਮਾਨ ਇਕ ਵ੍ਹਟਸਐਪ ਨੰਬਰ ਤੇ ਇਕ ਈ-ਮੇਲ ਆਈਡੀ ਜਾਰੀ ਕਰਨ ਜਾ ਰਹੇ ਹਨ।
ਵ੍ਹਟਸਐਪ ਨੰਬਰ ਤੇ ਈ-ਮੇਲ ਆਈਡੀ ਅਗਲੇ ਇਕ-ਦੋ ਦਿਨ ਵਿਚ ਜਾਰੀ ਕਰ ਦਿੱਤੇ ਜਾਣਗੇ। ‘ਇਨਵੈਸਟ ਪੰਜਾਬ’ ਮੁਹਿੰਮ ਤਹਿਤ ਟਾਟਾ ਸਟੀਲ ਸਣੇ ਵੱਖ-ਵੱਖ ਉਦਯੋਗਾਂ ਤੇ ਪੰਜਾਬ ਸਰਕਾਰ ਵਿਚ ਨਿਵੇਸ਼ ਸਮਝੌਤਿਆਂ ‘ਤੇ ਹਸਤਾਖਰ ਹੋਏ ਸਨ। ‘ਇਨਵੈਸਟ ਪੰਜਾਬ’ ਦੇ ਅੰਕੜਿਆਂ ਮੁਤਾਬਕ ਸੂਬੇ ਵਿਚ 38175 ਰੁਪਏ ਦਾ ਨਿਵੇਸ਼ ਹੋ ਰਿਹਾ ਹੈ ਜਿਸ ਨਾਲ ਨੌਜਵਾਨਾਂ ਲਈ ਸੂਬੇ ਵਿਚ 2.43 ਲੱਖ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ।
ਨਿਵੇਸ਼ ਦੀ ਇਸੇ ਪ੍ਰਕਿਰਿਆ ਵਿਚ ਤੇਜ਼ੀ ਲਿਆਉਣ ਦੇ ਉਦੇਸ਼ ਨਾਲ ਮੁੱਖ ਮੰਤਰੀ ਨੇ ਖੁਦ ਉਦਯੋਗਪਤੀਆਂ ਨਾਲ ਸੰਪਰਕ ਕਾਇਮ ਕਰਨ ਦਾ ਫੈਸਲਾ ਕੀਤਾ ਹੈ। ਇਸ ਤਹਿਤ ਸੂਬੇ ਦੇ ਮੌਜੂਦਾ ਉਦਯੋਗਾਂ ਨੂੰ ਦੁਬਾਰਾ ਜੀਵਤ ਕਰਨ, ਉਨ੍ਹਾਂ ਨੂੰ ਮਜ਼ਬੂਤੀ ਪ੍ਰਦਾਨ ਕਰਨ ਵਿਚ ਆ ਰਹੀਆਂ ਰੁਕਾਵਟਾਂ ਨੂੰ ਪਹਿਲ ਦੇ ਆਧਾਰ ‘ਤੇ ਦੂਰ ਕਰਨ ਦੇ ਨਾਲ-ਨਾਲ ਸੂਬੇ ਵਿਚ ਨਿਵੇਸ਼ ਸਬੰਧੀ ਸਮਝੌਤਿਆਂ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਤੇਜ਼ ਕੀਤੀ ਜਾਵੇਗੀ।
ਭਗਵੰਤ ਮਾਨ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ ਕਾਰਨ ਉਦਯੋਗਪਤੀ ਹੁਣ ਪੰਜਾਬ ਵਿਚ ਨਿਵੇਸ਼ ਕਰਨ ਨੂੰ ਤਿਆਰ ਹੈ। ਸੂਬਾ ਸਰਕਾਰ ਦੀ ‘ਇਨਵੈਸਟ ਪੰਜਾਬ’ ਮੁਹਿੰਮ ਦੌਰਾਨ ਹੋਏ ਨਿਵੇਸ਼ ਸਮਝੌਤਿਆਂ ਮੁਤਾਬਕ ਟਾਟਾ ਸਟੀਲ ਲੁਧਿਆਣਾ ਵਿਚ ਸੈਕੰਡਰੀ ਸਟੀਲ ਸੈਕਟਰ ਵਿਚ 2600 ਕਰੋੜ ਰੁਪਏ ਦਾ ਨਿਵੇਸ਼ ਕਰ ਰਹੀ ਹੈ। ਸਨਾਤਨ ਪਾਲੀਕਾਟ ਫਤਿਹਗੜ੍ਹ ਸਾਹਿਬ ਵਿਚ ਮਨੁੱਖੀ ਫਾਈਬਰ ਖੇਤਰ ਵਿਚ 1600 ਕਰੋੜ ਰੁਪਏ ਦਾ ਨਿਵੇਸ਼ ਕਰ ਰਹੀ ਹੈ। ਨਾਭਾ ਪਾਵਰ ਪਟਿਆਲਾ ਵਿਚ ਪਾਵਰ ਸੈਕਟਰ ਵਿਚ 641 ਕਰੋੜ ਰੁਪਏ, ਜਾਪਾਨ ਦੀ ਟੋਪਨ ਕੰਪਨੀ ਨਵਾਂਸ਼ਹਿਰ ਵਿਚ ਪੈਕੇਜਿੰਗ ਖੇਤਰ ਵਿਚ 548 ਕਰੋੜ ਰੁਪਏ ਦਾ ਨਿਵੇਸ਼ ਕਰ ਰਹੀ ਹੈ।
ਇਹ ਵੀ ਪੜ੍ਹੋ : CBI ਨੇ ਅਮਰੀਕੀ ਔਰਤ ਨਾਲ ਧੋਖਾਧੜੀ ਕਰਨ ਦੇ ਦੋਸ਼ ‘ਚ 5 ਲੋਕਾਂ ਖਿਲਾਫ ਦਰਜ ਕੀਤੀ FIR
ਸਵਿਟਜ਼ਰਲੈਂਡ ਦੀ ਨੇਸਲੇ ਵੀ ਮੋਗਾ ਵਿਚ ਖਾਧ ਖੇਤਰ ਵਿਚ 423 ਕਰੋੜ, ਲੁਧਿਆਣਾ ਵਿਚ ਹਾਈਬ੍ਰਿਡ ਸਟੀਲ ਸੈਕਟਰ ‘ਚ 342 ਕਰੋੜ, ਫਰਾਇਡੇਨਬਰਗ ਰੋਪੜ ਵਿਚ ਆਟੋ ਤੇ ਆਟੋ ਉਪਕਰਨ ਸੈਕਟਰ ‘ਚ 338 ਕਰੋੜ, ਬੇਬੋ ਟੈਕਨਾਲੋਜੀ ਮੋਹਾਲੀ ਵਿਚ ਆਈਟੀ ਸੈਕਟਰ ‘ਚ 300 ਕਰੋੜ ਰੁਪਏ, ਐੱਚਯੂਐੱਲ ਪਟਿਆਲਾ ‘ਚ 281 ਕਰੋੜ ਰੁਪਏ ਤੇ ਫਤਿਹਗੜ੍ਹ ਸਾਹਿਬ ‘ਚ ਪਸ਼ੂ ਚਾਰਾ ਉਦਯੋਗ ‘ਚ 160 ਕਰੋੜ ਰੁਪਏ ਦਾ ਨਿਵੇਸ਼ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: