ਅਸਲਾ ਲਾਇਸੈਂਸ ਤੇ ਹੋਰ ਕੰਮਾਂ ਲਈ ਜ਼ਰੂਰੀ ਡੋਪ ਟੈਸਟ ਦੀਆਂ ਰਿਪੋਰਟਾਂ ਵਿਚ ਗੜਬੜੀ ਦੀਆਂ ਸ਼ਿਕਾਇਤਾਂ ਮਿਲਣ ‘ਤੇ ਵਿਜੀਲੈਂਸ ਨੇ ਸੂਬੇ ਦੇ ਕਈ ਹਸਪਤਾਲਾਂ ਵਿਚ ਛਾਪੇਮਾਰੀ ਕੀਤੀ। ਵਿਜੀਲੈਂਸ ਟੀਮ ਨੇ ਡੋਪ ਟੈਸਟਾਂ ਦਾ ਰਿਕਾਰਡ ਖੰਗਾਲਿਆ। ਕਈ ਜਗ੍ਹਾ ‘ਤੇ ਰਿਕਾਰਡ ਕਬਜ਼ੇ ਵਿਚ ਲੈ ਕੇ ਮੁਲਾਜ਼ਮਾਂ ਤੋਂ ਪੁੱਛਗਿਛ ਵੀ ਕੀਤੀ ਗਈ। ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿਚ ਡੀਐੱਸਪੀ ਪੱਧਰ ਦੇ 2 ਅਧਿਕਾਰੀਆਂ ਦੀ ਟੀਮ ਨੇ ਇਕ ਘੰਟੇ ਤੱਕ ਡੋਪ ਟੈਸਟ ਦੇ ਰਿਕਾਰਡ ਦੀ ਜਾਂਚ ਕੀਤੀ। ਜਾਂਚ ਕਰਕੇ ਰਿਪੋਰਟ ਤਿਆਰ ਕਰ ਵਿਜੀਲੈਂਸ ਦੇ ਏਆਈਜੀ ਆਪਣੇ ਵਿਜੀਲੈਂਸ ਚੀਫ ਦੇ ਆਫਿਸ ਨੂੰ ਸੌਂਪਣਗੇ। ਯੂਰੀਨ ਸੈਂਪਲ ਵਿਚ ਵੀ ਹੇਰਾਫੇਰੀ ਹੋ ਰਹੀ ਹੈ। ਕਿਸੇ ਹੋਰ ਦਾ ਸੈਂਪਲ ਲੈ ਕੇ ਰਿਪੋਰਟ ਤਿਆਰ ਕਰਨ ਦੀਆਂ ਸ਼ਿਕਾਇਤਾਂ ਮਿਲੀਆਂ ਸਨ।
ਸ਼ਿਕਾਇਤਾਂ ਵਿਚ ਕਿਹਾ ਸੀ ਕਿ ਜੋ ਨਸ਼ੇ ਦਾ ਸੇਵਨ ਕਰਦਾ ਹੈ ਉਹ ਆਪਣੇ ਕਿਸੇ ਕਰੀਬੀ ਜਾਂ ਘਰ ਦੇ ਕਿਸੇ ਮੈਂਬਰ ਦਾ ਯੂਰੀਨ ਦੇ ਸੈਂਪਲ ਦੇ ਦਿੰਦਾ ਹੈ ਜੋ ਨਸ਼ਾ ਨਹੀਂ ਕਰਦਾ। ਇਹ ਸਾਰਾ ਖੇਡ ਹੋਮ ਡਲਿਵਰੀ ਯੂਰੀਨ ਲੈਣ ਵਾਲੇ ਕਰਦੇ ਸਨ। ਵਿਜੀਲੈਂਸ ਨੂੰ ਇਹ ਵੀ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਹਸਪਤਾਲਾਂ ਵਿਚ ਘੁੰਮ ਰਹੇ ਦਲਾਲ ਲੈਬ ਵਾਲਿਆਂ ਨਾਲ ਮਿਲੀਭੁਗਤ ਕਰਕੇ ਯੂਰੀਨ ਘਰ ਤੋਂ ਵੀ ਲੈਣ ਲੱਗੇ ਸਨ।
ਆਰਮਸ ਲਾਇਸੈਂਸ ਬਣਵਾਉਣ ਲਈ ਡੋਪ ਟੈਸਟ ਕਰਵਾਉਣਾ ਜ਼ਰੂਰੀ ਹੈ। ਵਿਜੀਲੈਂਸ ਨੂੰ ਸ਼ਿਕਾਇਤਾਂ ਮਿਲੀਆਂ ਸਨ ਕਿ 30 ਹਜ਼ਾਰ ਰੁਪਏ ਤੋਂ ਲੈ ਕੇ 1 ਲੱਖ ਰੁਪਏ ਤੱਕ ਦੀ ਰਿਸ਼ਵਤ ਦੇ ਕੇ ਡੋਪ ਟੈਸਟ ਦੀਆਂ ਰਿਪੋਰਟਾਂ ਵਿਚ ਖੇਡ ਹੋ ਰਿਹਾ ਹੈ। ਹਸਪਤਾਲਾਂ ਦੇ ਮੈਡੀਕਲ ਸਟਾਫ ਦੀਇਸ ਵਿਚ ਵੱਡੀ ਭੂਮਿਕਾ ਹੈ।
ਫਰੀਦਕੋਟ ਵਿਚ ਜਾਂਚ ਕੀਤੀ ਗਈ। SMO ਡਾ. ਚੰਦਰਸ਼ੇਖਰ ਕੱਕਫ ਨੇ ਕਿਹਾ ਇਥੇ ਰਿਕਾਰਡ ਸਹੀ ਮਿਲਿਆ ਹੈ। ਹੁਸ਼ਿਆਰਪੁਰ ਹਸਪਤਾਲ ਵਿਚ ਡੋਪ ਟੈਸਟ ਦਾ ਰਿਕਾਰਡ ਖੰਗਾਲਿਆ ਗਿਆ। ਕੁਝ ਰਿਕਾਰਡ ਟੀਮ ਨਾਲ ਲੈ ਗਈ। ਪਟਿਆਲਾ ਸਥਿਤ ਮਾਤਾ ਕੌਸ਼ਲਿਆ ਹਸਪਤਾਲ ਦੀ ਲੈਬਾਰਟਰੀ ਵਿਚ ਪਹੁੰਚੀਆਂ 4 ਟੀਮਾਂ ਨੇ ਡੋਪ ਟੈਸਟਾਂ ਦਾ ਰਿਕਾਰਡ ਜ਼ਬਤ ਕੀਤਾ। ਫਾਜ਼ਿਲਕਾ ਵਿਚ 2 ਮਹੀਨਿਆਂ ਦਾ ਡੋਪ ਟੈਸਟਾਂ ਦਾ ਰਿਕਾਰਡ ਸੀਲ ਕੀਤਾ ਗਿਆ।
ਗੁਰਦਾਸਪੁਰ ਵਿਚ ਵਿਜੀਲੈਂਸ ਦੀ ਟੀਮ ਦੀ ਜਾਂਚ 3 ਘੰਟੇ ਤੱਕ ਚੱਲੀ। ਪਠਾਨਕੋਟ ਹਸਪਤਾਲ ਵਿਚ 16 ਨੰਬਰ ਰੂਮ ਤੇ ਪੈਥੋਲਾਜਿਸਟ ਲੈਬ ਵਿਚ ਪਹੁੰਚ ਕੇ ਡੋਪ ਟੈਸਟ ਨੂੰ ਲੈ ਕੇ ਜਾਰੀ ਕੀਤੇ ਗਏ ਸਰਟੀਫਿਕੇਟਾਂ ਨੂੰ ਲੈ ਕੇ ਰਿਕਾਰਡ ਚੈੱਕ ਕੀਤਾ। ਕਪੂਰਥਲਾ ਦੇ ਹਸਪਤਾਲ ਦੇ ਸੈਂਪਲ ਕਲੈਕਸ਼ਨ ਸੈਂਟਰ ਲੈਬ ਵਿਚ ਵੀ ਰਿਕਾਰਡ ਖੰਗਾਲਿਆ ਗਿਆ। ਵਿਜੀਲੈਂਸ ਡੋਪ ਟੈਸਟ ਦਾ ਰਜਿਸਟਰ ਖੰਗਾਲਿਆ ਤੇ ਰਿਕਾਰਡ ਆਪਣੇ ਨਾਲ ਲੈ ਗਈ। ਬਠਿੰਡਾ ਤੇ ਮਾਨਸਾ ਵਿਚ ਵੀ ਵਿਜੀਲੈਂਸ ਨੇ ਜਾਂਚ ਕੀਤੀ। ਬਠਿੰਡਾ ਵਿਚ ਡੋਪ ਟੈਸਟ ਦੇ ਕੁਝ ਦਸਤਾਵੇਜ਼ਾਂ ਦੀ ਕਾਪੀ ਟੀਮ ਨਾਲ ਲੈ ਗਈ।
ਵੀਡੀਓ ਲਈ ਕਲਿੱਕ ਕਰੋ -: