ਪੰਜਾਬ ਕਾਂਗਰਸ ‘ਚ ਚੋਣਾਂ ‘ਚ ਕਰਾਰੀ ਹਾਰ ਪਿੱਛੋਂ ਘਮਾਸਾਨ ਮਚਿਆ ਹੋਇਆ ਹੈ। ਇਸ ਵਿਚਾਲੇ ਸੁਨੀਲ ਜਾਖੜ ਦਾ ਇੱਕ ਵਾਰ ਫਿਰ ਚਰਨਜੀਤ ਸਿੰਘ ਚੰਨੀ ਖਿਲਾਫ ਆਪਣੀ ਭੜਾਸ ਕੱਢਦੇ ਹੋਏ ਵੱਡਾ ਬਿਆਨ ਦਿੱਤਾ।
ਜਾਖੜ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਮੈਂ ਕਹਿਣਾ ਨਹੀਂ ਚਾਹੁੰਦਾ ਪਰ ਗੰਭੀਰ ਗੱਲ ਕਰ ਰਿਹਾ ਹਾਂ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਖਿਲਾਫ ਪਹਿਲਾਂ IAS ਅਫਸਰ ਵਾਲਾ ‘ਮੀਟੂ’ ਦਾ ਕੇਸ ਬਣਿਆ। ਹੁਣ ਇੱਕ ਮਹਿਲਾ ਪੱਤਰਕਾਰ ਨਾਲ ਅਜਿਹਾ ਹੋਇਆ। ਉਨ੍ਹਾਂ ਕਿਹਾ ਕਿ ਮੈਂ ਪੂਰੀ ਜ਼ਿੰਮੇਵਾਰੀ ਨਾਲ ਕਹਿ ਰਿਹਾ ਹਾਂ। ਜਾਖੜ ਨੇ ਕਿਹਾ ਕਿ ਇਹ ਜਿਹੜੀ ਚਿੱਟੀ ਚਾਦਰ ਲੈ ਕੇ ਘੁੰਮ ਰਹੇ ਹਨ, ਇਹ ਬਹੁਤ ਸ਼ਰਮਨਾਕ ਹੈ।
ਜਾਖੜ ਨੇ ਕਿਹਾ ਕਿ ਮਹਿਲਾ ਪੱਤਰਕਾਰ ਸੱਚਾਈ ਦੱਸ ਦੇ ਪੰਜਾਬ ਦੀਆਂ ਬੱਚੀਆਂ ‘ਤੇ ਬਹੁਤ ਵੱਡਾ ਉਪਕਾਰ ਕਰੇਗੀ। ਮੈਂ ਉਨ੍ਹਾਂ ਦਾ ਨਾਂ ਨਹੀਂ ਘਸੀਟਣਾ ਚਾਹੁੰਦਾ, ਪਰ ਚੰਨੀ ਨੇ ਜੋ ਕੀਤਾ, ਉਹ ਪਾਰਟੀ ਤੇ ਸਮਾਜ ਲਈ ਸ਼ਰਮ ਵਾਲੀ ਗੱਲ਼ ਹੈ। ਹਾਲਾਂਕਿ ਇਸ ਸਬੰਧ ‘ਚ ਸਾਬਕਾ ਮੁੱਖ ਮੰਤਰੀ ਚੰਨੀ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਸੁਨੀਲ ਜਾਖੜ ਨੇ ਕਿਹਾ ਕਿ ਕਾਂਗਰਸ ਨੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਸੀ। ਉਸ ਦੇ 4-5 ਦਿਨਾਂ ਬਾਅਦ ਮੇਰੀ ਮੁਲਾਕਾਤ ਹੋਈ ਤਾਂ ਮੈਨੂੰ ਸਰਕਾਰ ਵਿੱਚ ਕੰਮ ਕਰਨ ਲਈ ਕਿਹਾ ਗਿਆ। ਮੈਂ ਕਹਿ ਦਿੱਤਾ ਕਿ ਮੈਂ ਚੰਨੀ ਨੂੰ ਲੀਡਰ ਨਹੀਂ ਮੰਨਦਾ। ਮੈਂ ਉਸ ਨੂੰ ਲੀਡਰ ਵਜੋਂ ਸਵੀਕਾਰ ਨਹੀਂ ਕਰਦਾ। ਮੈਂ ਪਾਰਟੀ ਦੇ ਨਾਲ ਕੰਮ ਕਰਦਾ ਰਹਾਂਗਾ। ਜਾਖੜ ਨੇ ਕਿਹਾ ਕਿ ਮੈਂ ਚੰਨੀ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਉਹ ਆਪਣੇ ਚਾਲ-ਚਲਨ ਤੇ ਚਰਿੱਤਰ ਸਣੇ ਕਿਸੇ ਗੱਲ ‘ਤੇ ਖੜ੍ਹੇ ਨਹੀਂ ਰਹਿੰਦੇ।
ਦੱਸ ਦੇਈਏ ਕਿ ਹਾਲ ਹੀ ਵਿੱਚ ਜਾਖੜ ਨੇ ਸੀ.ਐੱਮ. ਚੰਨੀ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਸਨ। ਸੁਨੀਲ ਜਾਖੜ ਨੇ ਕਿਹਾ ਸੀ ਕਿ ਜਿਸ ਇਨਸਾਨ ਕੋਲੇਂ 35 ਕਰੋੜ ਰੁਪਏ ਮਿਲੇ ਹੋਣ ਉਹ ਭਲਾ ਗਰੀਬ ਕਿਵੇਂ ਹੋ ਸਕਦਾ ਹੈ।