ਏਸ਼ੀਆ ਕੱਪ 2023 ਦੇ ਆਯੋਜਨ ਦੀ ਤਸਵੀਰ ਸਾਫ ਹੋਣ ਦੇ ਬਾਅਦ ਹੁਣ ਸਾਰਿਆਂ ਨੂੰ ਉਮੀਦ ਹੈ ਕਿ ਜਲਦ ਹੀ ਆਈਸੀਸੀ ਵਨਡੇ ਵਰਲਡ ਕੱਪ 2023 ਦੇ ਸ਼ੈਡਿਊਲ ਦਾ ਐਲਾਨ ਕਰ ਦਿੱਤਾ ਜਾਵੇਗਾ। ਭਾਰਤ ਵਿਚ ਆਉਣ ਵਾਲੇ ਆਗਾਮੀ ਮੈਗਾ ਈਵੈਂਟ ਲਈ ਪਾਕਿਸਤਾਨ ਕ੍ਰਿਕਟ ਬੋਰਡ ਨੇ ਆਪਣੀ ਟੀਮ ਦੇ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਹੈ। ਇਸੇ ਕਾਰਨ ਹੁਣ ਤੱਕ ਆਈਸੀਸੀ ਸ਼ੈਡਿਊਲ ਦਾ ਅਧਿਕਾਰਕ ਪਲਾਨ ਨਹੀਂ ਕਰ ਸਕਿਆ ਹੈ। ਇਸ ਦਰਮਿਆਨ ਪਾਕਿਸਤਾਨ ਦੇ ਸਾਬਕਾ ਖਿਡਾਰੀ ਜਾਵੇਦ ਮਿਆਂਦਾਦ ਨੇ ਇਕ ਵਾਰ ਫਿਰ ਭਾਰਤ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ ਸ਼ੈਡਿਊਲ ਦਾ ਡਰਾਫਟ ਆਈਸੀਸੀ ਨੂੰ ਭੇਜਿਆ ਗਿਆ। ਉਸ ਮੁਤਾਬਕ ਭਾਰਤ ਤੇ ਪਾਕਿਸਤਾਨ ਵਿਚ 15 ਅਕਤੂਬਰ ਨੂੰ ਅਹਿਮਦਾਬਾਦ ਵਿਚ ਮੁਕਾਬਲਾ ਖੇਡਿਆ ਜਾਣਾ ਸੀ। ਇਸ ਮੁਕਾਬਲੇ ਨੂੰ ਲੈ ਕੇ ਪਾਕਿਸਤਾਨ ਕ੍ਰਿਕਟ ਬੋਰਡ ਨੇ ਕਿਸੇ ਹੋਰ ਵੈਨਿਊ ‘ਤੇ ਵੀ ਕਰਾਉਣ ਦੀ ਗੱਲ ਕਹੀ ਹੈ।
ਜਾਵੇਦ ਮਿਆਂਦਾਦ ਨੇ ਗੱਲ ਕਰਦੇ ਹੋਏ ਕਿਹਾ ਕਿ ਕ੍ਰਿਕਟ ਵਿਚ ਸਿਆਸਤ ਨਹੀਂ ਲਿਆਈ ਜਾਣੀ ਚਾਹੀਦੀ ਪਰ ਭਾਰਤ ਪਾਕਿਸਤਾਨ ਆੁਣ ਨੂੰ ਤਿਆਰ ਨਹੀਂ ਹੈ। ਇਸ ਲਈ ਪਾਕਿਸਾਨ ਨੂੰ ਵੀ ਖੇਡਣ ਨਹੀਂ ਜਾਣਾ ਚਾਹੀਦਾ। ਪਹਿਲਾਂ ਭਾਰਤੀ ਟੀਮ ਪਾਕਿਸਤਾਨ ਆਏ। ਅਸੀਂ ਤੁਹਾਡੇ ਵੱਲ ਹੱਥ ਵਧਾਉਣਾ ਚਾਹੁੰਦੇ ਹਾਂ, ਤੁਸੀਂ ਵੀ ਆਓ ਤੇ ਹੱਥ ਵਧਾਓ। ਦੋਵੇਂ ਦੇਸ਼ਾਂ ਦੇ ਰਿਸ਼ਤੇ ਸੁਧਰਨ ਤੇ ਖੇਡਾਂ ਨੂੰ ਉਤਸ਼ਾਹ ਮਿਲੇ।
ਇਹ ਵੀ ਪੜ੍ਹੋ : ਕੇਂਦਰੀ ਮੰਤਰੀ ਨਿਤਿਨ ਗਡਕਰੀ ਅੱਜ ਕਰਨਾਲ ‘ਚ 6 ਲੇਨ ਰਿੰਗ ਰੋਡ ਪ੍ਰੋਜੈਕਟ ਦਾ ਰੱਖਣਗੇ ਨੀਂਹ ਪੱਥਰ
ਮਿਆਂਦਾਦ ਨੇ ਕਿਹਾ ਕਿ ਮੈਂ ਇਸ ਮੁੱਦੇ ‘ਤੇ ਸਾਫ ਕਹਿਣਾ ਚਾਹੁੰਦਾ ਹਾਂ ਕਿ ਜੇਕਰ ਭਾਰਤ ਨਹੀਂ ਇਥੇ ਆਉਂਦਾ ਤਾਂ ਸਾਨੂੰ ਵੀ ਉਥੇ ਨਹੀਂ ਜਾਣਾ ਚਾਹੀਦਾ। ਸਾਡੇ ਕੋਲ ਵੀ ਇਕ ਤੋਂ ਇਕ ਬੇਹਤਰੀਨ ਖਿਡਾਰੀ ਹਨ ਜੋ ਵਰਲਡ ਕ੍ਰਿਕਟ ਵਿਚ ਲਗਾਤਾਰ ਆਪਣੀ ਵੱਖਰੀ ਪਛਾਣ ਬਣਾ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: