ਮੋਬਾਈਲ ਫੋਨ ਯੂਜ਼ਰਸ ਆਪਣਾ ਫੋਨ ਰਾਤ ਭਰ ਚਾਰਜਿੰਗ ‘ਤੇ ਲਗਾ ਕੇ ਸੌਂ ਜਾਂਦੇ ਹਨ ਜਾਂ ਕਈ ਵਾਰ ਸਮਾਰਟਫੋਨ ਘੰਟਿਆਂ ਤੱਕ ਚਾਰਜਿੰਗ ‘ਤੇ ਰਹਿੰਦਾ ਹੈ ਅਤੇ ਯੂਜ਼ਰ ਭੁੱਲ ਜਾਂਦੇ ਹਨ। ਜੇ ਤੁਹਾਨੂੰ ਇਸ ਦੇ ਨੁਕਸਾਨ ਦੀ ਜਾਣਕਾਰੀ ਨਹੀਂ ਹੈ, ਤਾਂ ਤੁਹਾਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ, ਕਿਉਂਕਿ ਜ਼ਿਆਦਾ ਦੇਰ ਸਮਾਰਟਫੋਨ ਦੇ ਚਾਰਜਿੰਗ ਵਿੱਚ ਲੱਗਾ ਰਹਿਣ ਕਰਕੇ ਬੈਟਰੀ ਤਾਂ ਖਰਾਬ ਹੋਵੇਗੀ ਹੀ, ਨਾਲ ਹੀ ਇਸ ਵਿੱਚ ਧਮਾਕਾ ਵੀ ਹੋ ਸਕਦਾ ਹੈ ਅਤੇ ਤੁਹਾਡੇ ਫੋਨ ਦੇ ਚੀਥੜੇ-ਚੀਥੜੇ ਉੜ ਸਕਦੇ ਹਨ।
ਤੁਹਾਨੂੰ ਦੱਸ ਦੇਈਏ ਦੇ ਸਮਾਂ ਵਿੱਚ ਮਿਲਣ ਵਾਲੇ ਸਾਰੇ ਸਮਾਰਟਫੋਨ ਵਿੱਚ ਆਟੋਮੈਟਿਕ ਚਾਰਜਿੰਗ ਕੱਟ ਦਾ ਫੰਕਸ਼ਨ ਹੁੰਦਾ ਹੈ, ਜਿਸ ਨਾਲ ਤੁਹਾਡਾ ਫੋਨ ਇੱਕ ਵਾਰ 100 ਫੀਸਦੀ ਚਾਰਜ ਹੋਣ ਤੋਂ ਬਾਅਦ ਆਪਣੇ ਆਪ ਹੀ ਚਾਰਜਿੰਗ ਨਾਲ ਕੱਟ ਜਾਂਦਾ ਹੈ, ਪਰ ਜਦੋਂ ਇਹ ਆਟੋਮੈਟਿਕ ਸਿਸਟਮ ਕਿਸੇ ਕਾਰਨ ਨਾਲ ਖਰਾਬ ਹੋ ਜਾਂਦਾ ਹੈ, ਤਾਂ ਤੁਹਾਡੇ ਸਮਾਰਟਫੋਨ ਦੀ ਬੈਟਰੀ ਵਿੱਚ ਭਿਆਨਕ ਧਮਾਕਾ ਹੁੰਦਾ ਹੈ, ਇਸ ਲਈ ਇਥੇ ਅਸੀਂ ਤੁਹਾਡੇ ਲਈ ਸਮਾਰਟਫੋਨ ਚਾਰਜ ਕਰਨ ਦੇ ਟਿਪਸ ਲੈ ਕੇ ਆਏ ਹਨ।
ਅੱਜਕਲ੍ਹ ਦੇ ਸਮਾਰਟਫੋਨ ਵਿੱਚ ਅਜਿਹੀ ਚਾਰਜਿੰਗ ਲੱਗੀ ਹੁੰਦੀ ਹੈ ਜੋ ਬੈਟਰੀ 100 ਫੀਸਦੀ ਚਾਰਜ ਹੋਣ ਤੋਂ ਬਾਅਦ ਸਪਲਾਈ ਲੈਣਾ ਬੰਦ ਕਰ ਦਿੰਦਾ ਹੈ। ਦੂਜੇ ਪਾਸੇ ਜ਼ਿਆਦਾਤਰ ਸਮਾਰਟਫੋਨ ਵਿੱਚ ਹੁਣ ਸਨੈਪਡ੍ਰੈਗਨ ਦਾ ਪ੍ਰੋਸੈਸਰ ਲੱਗਾ ਹੁੰਦਾ ਹੈ ਅਤੇ ਇਹ ਇੰਨਾ ਸਮਾਰਟ ਹੁੰਦਾ ਹੈ ਕਿ ਮੋਬਾਈਲ ਬੈਟਰੀ ਦੇ ਫੁੱਲ ਹੋਣ ‘ਤੇ ਚਾਰਜਿੰਗ ਬੰਦ ਕਰ ਦਿੰਦਾ ਹੈ ਅਤੇ ਫਿਰ ਜਿਵੇਂ ਹੀ ਬੈਟਰੀ 90 ਪਰਸੈਂਟ ‘ਤੇ ਆਉਂਦੀ ਹੈ ਤਾਂ ਮੁੜ ਤੋੰ ਚਾਰਜਿੰਗ ਲੈਣਾ ਸ਼ੁਰੂ ਕਰ ਦਿੰਦਾ ਹੈ।
ਇਹ ਵੀ ਪੜ੍ਹੋ : ਹੜ੍ਹਾਂ ਦੀ ਮਾਰ, CM ਮਾਨ ਨੇ MLA ਕੁਲਵੰਤ ਨੂੰ ਦਿੱਤਾ ਮਦਦ ਦਾ ਭਰੋਸਾ, ਬੋਲੇ- ‘ਜਲਦ ਮਿਲੇਗਾ ਮੁਆਵਜ਼ਾ’
ਇਸ ਸਭ ਦੇ ਹੋਣ ਦੇ ਬਾਵਜੂਦ ਤੁਸੀਂ ਕਈ ਵਾਰ ਫੋਨ ਵਿੱਚ ਧਮਾਕੇ ਦੀ ਖਬਰ ਪੜ੍ਹਦੇ ਹਨ। ਤੁਹਾਨੂੰ ਦੱਸ ਦੇਈਏ ਅਜਿਹਾ ਉਦੋਂ ਹੁੰਦਾ ਹੈ, ਜਦੋਂ ਆਟੋਮੈਟਿਕ ਚਾਰਜਿੰਗ ਕੱਟ ਸਿਸਟਮ ਖਰਾਬ ਹੋ ਜਾਂਦਾ ਹੈ ਅਤੇ ਬੈਟਰੀ ਆਪਣੀ ਕੈਪੇਸਿਟੀ ਤੋਂ ਜ਼ਿਆਦਾ ਚਾਰਜ ਹੋ ਕੇ ਫੁੱਲਣਾ ਸ਼ੁਰੂ ਕਰ ਦਿੰਦੀ ਹੈ। ਜ਼ਿਆਦਾ ਚਾਰਜਿੰਗ ਕਰਕੇ ਬੈਟਰੀ ਇੱਕ ਲਿਮਿਟ ਤੋਂ ਬਾਅਦ ਫੁੱਲਣਾ ਬੰਦ ਕਰ ਦਿੰਦੀ ਹੈ ਅਤੇ ਇਸ ਵਿੱਚ ਧਮਾਕਾ ਹੋ ਜਾਂਦਾ ਹੈ। ਅਜਿਹੇ ਵਿੱਚ ਟੈਕ ਐਕਸਪਰਟ ਸਲਾਹ ਦਿੰਦੇ ਹਨ ਕਿ ਆਪਣੇ ਫੋਨ ਨੂੰ ਚਾਰਜਿੰਗ ਵਿੱਚ ਲਗਾ ਕੇ ਭੁੱਲਣਾ ਨਹੀਂ ਚਾਹੀਦਾ।
ਵੀਡੀਓ ਲਈ ਕਲਿੱਕ ਕਰੋ -: