ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪਿਛਲੀ ਕਾਂਗਰਸ ਸਰਕਾਰ ਵੱਲੋਂ ਪੰਚਾਇਤੀ ਫੰਡ ਜਾਰੀ ਕਰਨ ਦੇ ਹੁਕਮਾਂ ‘ਤੇ ਰੋਕ ਲਾਉਣ ਦੇ ਹੁਕਮਾਂ ‘ਤੇ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਵੱਡਾ ਹਮਲਾ ਬੋਲਿਆ।
ਖਹਿਰਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਪੰਚਾਇਤਾਂ ਨੂੰ ਦਿੱਤੀਆਂ ਜਾਂਦੀਆਂ ਗਰਾਂਟਾਂ ਨੂੰ ਰੋਕਣਾ ਇੱਕ ਪਿਛਾਖੜੀ ਫੈਸਲਾ ਹੋਣ ਦੇ ਨਾਲ-ਨਾਲ ਜ਼ਮੀਨੀ ਜੜ੍ਹ ਲੋਕਤੰਤਰ ‘ਤੇ ਸਿੱਧਾ ਹਮਲਾ ਹੈ।
ਉਨ੍ਹਾਂ ਕਿਹਾ ਕਿ ਇਸ ਦਾ ਮਕਸਦ ਸਰਪੰਚਾਂ ਨੂੰ ਬਾਂਹ ਮਰੋੜ ਕੇ ‘ਆਪ’ ਵਿੱਚ ਸ਼ਾਮਲ ਕਰਨਾ ਹੈ। ਰਵਾਇਤੀ ਪਾਰਟੀਆਂ ਵਾਂਗ ਉਹੀ ਚਾਲਾਂ ਨੇ! ਉਨ੍ਹਾਂ ਸਵਾਲ ਕੀਤਾ ਕਿ ਕਿੱਥੇ ਹੈ ‘ਬਦਲਾਅ’।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਦੱਸ ਦੇਈਏ ਕਿ ਬੀਤੇ ਦਿਨ ‘ਆਪ’ ਸਰਕਾਰ ਨੇ 2021-22 ਦੌਰਾਨ ਜਾਰੀ 11 ਗ੍ਰਾਂਟਾਂ ਜੋਕਿ ਖਜ਼ਾਨੇ ਵਿੱਚੋਂ ਡਰਾਅ ਕਰਵਾ ਲਈਆਂ ਗਈਆਂ ਹਨ, ਪਰ ਏਜੰਸੀਆਂ ਨੂੰ ਅਜੇ ਜਾਰੀ ਨਹੀਂ ਕੀਤੀਆਂ ਗਈਆਂ ਹਨ, ਨੂੰ ਖਰਚ ਕਰਨ ਲਈ ਰੋਕ ਦਾ ਦਿੱਤੀ ਹੈ। ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਇਹ ਸਰਕਾਰ ਦਾ ਵੱਡਾ ਕਦਮ ਦੱਸਿਆ ਜਾ ਰਿਹਾ ਹੈ।