ਲੁਧਿਆਣਾ ਜ਼ਿਲ੍ਹੇ ਦੀ ਪੁਲਿਸ ਨੇ ਕਈ ਮਾਮਲਿਆਂ ਵਿਚ ਫਰਾਰ ਚੱਲ ਰਹੇ ਗੈਂਗਸਟਰ ਪੁਨੀਤ ਬੈਂਸ ਨੂੰ ਗ੍ਰਿਫਤਾਰ ਕੀਤਾ ਹੈ। ਸੀਆਈਏ-2 ਦੀ ਪੁਲਿਸ ਨੇ ਉਸ ਨੂੰ ਫੜਿਆ ਹੈ। ਥਾਣਾ ਟਿੱਬਾ ਦੀ ਚੌਕੀ ਸੁਭਾਸ਼ ਨਗਰ ਵਿਚ ਮੁਲਜ਼ਮ ਦੀ ਗ੍ਰਿਫਤਾਰੀ ਹੋਈ ਹੈ।
ਪੁਨੀਤ ਬੈਂਸ ਸ਼੍ਰੀ ਅਮਰਨਾਥ ਯਾਤਰਾ ‘ਤੇ ਜਾ ਰਿਹਾ ਸੀ। ਇਸ ਦੌਰਾਨ ਵਿਚ ਰਸਤੇ ਹੀ ਪੁਲਿਸ ਨੇ ਉਸ ਨੂੰ ਦਬੋਚ ਲਿਆ। ਪੁਲਿਸ ਨੇ ਪੁਨੀਤ ਨੂੰ ਸ਼ਾਸਤਰੀ ਨਗਰ ਵਿਚ ਇਕ ਘਰ ‘ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਦਬੋਚਿਆ ਹੈ। ਲੰਬੇ ਪੁਲਿਸ ਤੋਂ ਪੁਲਿਸ ਨੂੰ ਇਸ ਬਦਮਾਸ਼ ਦੀ ਤਲਾਸ਼ ਸੀ।
ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਗੈਂਗਸਟਰ ਰੋਪੜ ਜ਼ਰੀਏ ਸ਼੍ਰੀ ਅਮਰਨਾਥ ਯਾਤਰਾ ‘ਤੇ ਜਾਣ ਦੀ ਤਿਆਰੀ ਵਿਚ ਹੈ। ਮੁਲਜ਼ਮ ਦੀ ਲੋਕੇਸ਼ਨ ਟ੍ਰੇਸ ਕਰਕੇ ਪੁਲਿਸ ਨੇ ਉਸ ਦਾ ਪਿੱਛਾ ਕੀਤਾ ਤੇ ਉਸ ਨੂੰ ਟਾਂਡਾ ਕੋਲ ਫੜ ਲਿਆ। ਬਦਮਾਸ਼ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਨੇ ਉਸ ਦਾ 3 ਦਿਨ ਦਾ ਰਿਮਾਂਡ ਲਿਆ ਹੈ।
ਇਹ ਵੀ ਪੜ੍ਹੋ : 15 ਅਗਸਤ ਤੋਂ ਪਹਿਲਾਂ ਪੰਜਾਬ ‘ਚ ISI ਦੀ ਸਾਜ਼ਿਸ਼ ਨਾਕਾਮ, KLF ਦੇ 5 ਅੱਤਵਾਦੀ ਗ੍ਰਿਫਤਾਰ
ਜ਼ਿਲ੍ਹਾ ਪੁਲਿਸ ਅੱਜ ਪੁਨੀਸ ਬੈਂਸ ਮਾਮਲੇ ਵਿਚ ਪ੍ਰੈੱਸ ਕਾਨਫਰੰਸ ਕਰ ਸਕਦੀ ਹੈ। ਬੈਂਸ ਦੇ ਹੋਰ ਸਾਥੀਆਂ ਦੀ ਭਾਲ ਵਿਚ ਲਗਾਤਾਰ ਪੁਲਿਸ ਦਬਿਸ਼ ਦੇ ਰਹੀ ਹੈ। ਪੁਨੀਤ ਬੈਂਸ ਤੇ ਸ਼ੁਭਮ ਮੋਟਾ ਗੈਂਗ ਦੀ ਆਪਸ ਵਿਚ ਕਾਫੀ ਤਕਰਾਰ ਚੱਲ ਰਹੀ ਹੈ। ਇਸ ਕਾਰਨ ਪੁਲਿਸ ਦੋਵੇਂ ਗੁਟਾਂ ਦੇ ਵੱਖ-ਵੱਖ ਮਾਮਲਿਆਂ ਵਿਚ ਫਰਾਰ ਚੱਲ ਰਹੇ ਬਦਮਾਸ਼ਾਂ ਨੂੰ ਟ੍ਰੇਸ ਕਰਨ ਵਿਚ ਲੱਗੀ ਹੈ।
ਵੀਡੀਓ ਲਈ ਕਲਿੱਕ ਕਰੋ -: