ਲੁਧਿਆਣਾ ਪੁਲਿਸ ਨੇ ਟ੍ਰਿਪਲ ਮਰਡਰ ਕੇਸ ਸੁਲਝਾ ਲਿਆ ਹੈ।ਸਲੇਮ ਟਾਬਰੀ ਸਥਿਤ ਨਿਊ ਜਨਕਪੁਰੀ ਵਿਚ ਹੋਏ ਤਿਹਰੇ ਕਤਲਕਾਂਡ ਨੂੰ ਜ਼ਿਲ੍ਹਾ ਪੁਲਿਸ ਨੇ 12 ਘੰਟਿਆਂ ਵਿਚ ਹੀ ਹੱਲ ਕਰ ਲਿਆ। ਇਹ ਜਾਣਕਾਰੀ ਪੰਜਾਬ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਕੇ ਦਿੱਤੀ। ਮਰਨ ਵਾਲਿਆਂ ਵਿਚ ਬਜ਼ੁਰਗ ਚਮਨ ਲਾਲ, ਸੁਰਿੰਦਰ ਕੌਰ ਤੇ ਬਚਨ ਕੌਰ ਹਨ।
ਉਨ੍ਹਾਂ ਲਿਖਿਆ ਕਿ ਪੁਲਿਸ ਨੇ 3 ਹੱਤਿਆਵਾਂ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਹਤਿਆਰਿਆਂ ਨੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਤੇ ਲਾਸ਼ਾਂ ਨੂੰ ਸਾੜਨ ਦੀ ਵੀ ਕੋਸ਼ਿਸ਼ ਕੀਤੀ। ਕਤਲ ਨੂੰ ਹਾਦਸਾ ਦਿਖਾਉਣ ਦੀ ਕੋਸ਼ਿਸ਼ ਵੀ ਕੀਤੀ ਗਈ। ਕਾਤਲ ਕੋਈ ਬਾਹਰੀ ਨਹੀਂ ਮ੍ਰਿਤਕਾਂ ਦੇ ਗੁਆਂਢੀ ਹੀ ਹਨ।
ਹਤਿਆਰਿਆਂ ਨਾਲ ਮਰਨ ਵਾਲਿਆਂ ਦੀ ਕੁਝ ਦਿਨ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਕਿਹਾ ਸੁਣੀ ਹੋਈ ਸੀ। ਇਸੇ ਰੰਜਿਸ਼ ਵਿਚ ਗੁਆਂਢੀਆਂ ਨੇ ਘਰ ਵਿਚ ਵੜ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਤੇ ਇਸ ਦੇ ਬਾਅਦ ਉਹ ਵਿਚ ਲੁੱਟ ਵੀ ਕਰਨਾ ਚਾਹੁੰਦੇ ਸਨ।
ਸ਼ੁੱਕਰਵਾਰ ਸਵੇਰੇ ਜਦੋਂ ਦੁੱਧ ਦੇਣ ਆਏ ਵਿਅਕਤੀ ਨੇ ਦਰਵਾਜ਼ਾ ਖੜਕਾਇਆ ਤਾਂ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਇਸ ਦੇ ਬਾਅਦ ਮੁਹੱਲੇ ਵਿਚ ਰੌਲਾ ਪਾ ਦਿੱਤਾ। ਲੋਕਾਂ ਦੀ ਮਦਦ ਨਾਲ ਦਰਵਾਜ਼ਾ ਤੋੜਿਆ ਗਿਆ ਤਾਂ 2 ਮਹਿਲਾਵਾਂ ਦੀਆਂ ਲਾਸ਼ਾਂ ਬੈੱਡ ‘ਤੇ ਤੇ ਇਕ ਵਿਅਕਤੀ ਦੀ ਲਾਸ਼ ਜ਼ਮੀਨ ‘ਤੇ ਪਈ ਸੀ।
ਇਹ ਵੀ ਪੜ੍ਹੋ : ਕਰਨਾਲ ‘ਚ CM Flying ਦੀ ਛਾਪੇਮਾਰੀ, 2 ਅਹਾਤਿਆਂ ‘ਚ ਬਿਨਾਂ ਲਾਈਸੈਂਸ ਤੋਂ ਮਿਲ ਰਹੀ ਸੀ ਸ਼ਰਾਬ
ਪੁਲਿਸ ਦੀ ਇਸ ਕਤਲਕਾਂਡ ਦੇ ਸ਼ੁਰੂਆਤ ਵਿਚ ਹੀ ਲੀਡ ਮਿਲ ਗਈ ਸੀ। ਗੁਆਂਢੀਆਂ ‘ਤੇ ਪੁਲਿਸ ਨੂੰ ਪਹਿਲਾਂ ਹੀ ਸ਼ੱਕ ਸੀ ਕਿਉਂਕਿ ਮਰਨ ਵਾਲਿਆਂ ਦੇ ਘਰ ਦੀ ਛੱਤ ਦੀਆਂ ਦੀਵਾਰਾਂ ਛੋਟੀਆਂ ਸਨ ਤੇ ਕੋਈ ਵੀ ਘਰ ਅੰਦਰ ਦਾਖਲ ਹੋ ਸਕਦਾ ਸੀ। ਇਸ ਕਾਰਨ ਪੁਲਿਸ ਗੁਆਂਢੀਆਂ ‘ਤੇ ਸ਼ੁਰੂ ਤੋਂ ਹੀ ਸ਼ੱਕ ਕਰ ਰਹੀ ਸੀ।
ਹਤਿਆਰਿਆਂ ਨੇ ਇਸ ਕਤਲਕਾਂਡ ਨੂੰ ਐਕਸੀਡੈਂਟ ਬਣਾਉਣ ਦੀ ਸਾਜ਼ਿਸ਼ ਰਚੀ ਸੀ। ਉਹ ਘਰ ਦੇ ਅੰਦਰ ਘਰੇਲੂ ਗੈਸ ਸਿਲੰਡਰ ਖੁੱਲ੍ਹਾ ਛੱਡ ਗਏ ਤੇ ਅਗਰਬਤੀ ਜਲਾ ਦਿੱਤੀ। ਉਨ੍ਹਾਂ ਦੀ ਸਾਜਿਸ਼ ਸੀ ਕਿ ਗੈਸ ਲੀਕ ਹੋਣ ਦੇ ਬਾਅਦ ਅਗਰਬੱਤੀ ਨਾਲ ਅੱਗ ਲੱਗੇਗੀ ਤੇ ਧਮਾਕੇ ਦੇ ਬਾਅਦ ਘਰ ਵਿਚ ਅੱਗ ਲੱਗ ਜਾਵੇਗੀ ਜਿਸ ਵਿਚ ਤਿੰਨਾਂ ਦੀਆਂ ਲਾਸ਼ਾਂ ਸੜ ਜਾਣਗੀਆਂ ਤਾਂ ਇਹ ਹੱਤਿਆ ਨਹੀਂ ਹਾਦਸਾ ਲੱਗੇਗਾ। ਹਾਲਾਂਕਿ ਗੈਸ ਲੀਕੇਜ ਅਗਰਬੱਤੀ ਤੱਕ ਨਹੀਂ ਪਹੁੰਚੀ ਤੇ ਕਤਲਕਾਂਡ ਦਾ ਖੁਲਾਸਾ ਹੋ ਗਿਆ।
ਵੀਡੀਓ ਲਈ ਕਲਿੱਕ ਕਰੋ -: