ਜੰਮੂ-ਕਸ਼ਮੀਰ ਦੇ ਉੁਪ ਰਾਜਪਾਲ ਮਨੋਜ ਸਿਨ੍ਹਾ ਦੀ ਹਾਜ਼ਰੀ ਵਿਚ ਵਜਾਏ ਗਏ ਰਾਸ਼ਟਰਗਾਨ ਦੌਰਾਨ ਖੜ੍ਹੇ ਨਾ ਹੋਣ ‘ਚ 12 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ। ਇੰਨਾ ਹੀ ਨਹੀਂ ਰਾਸ਼ਟਰੀ ਗੀਤ ਵਜਾਉਣ ਤੋਂ ਪਹਿਲਾਂ ਸਾਰਿਆਂ ਦੇ ਖੜ੍ਹੇ ਹੋਣ ਨੂੰ ਯਕੀਨੀ ਬਣਾਉਣ ਵਿੱਚ ਅਸਫਲ ਰਹਿਣ ਲਈ ਪੁਲਿਸ ਮਿਊਜ਼ਿਕ ਬੈਂਡ ਵਿਰੁੱਧ ਵਿਭਾਗੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਪ੍ਰੋਗਰਾਮ 25 ਜੂਨ ਨੂੰ ਸ਼੍ਰੀਨਗਰ ਵਿਚ ਆਯੋਜਿਤ ਕੀਤਾ ਗਿਆ ਸੀ। 25 ਜੂਨ ਨੂੰ ਜੰਮ-ਕਸ਼ਮੀਰ ਪੁਲਿਸ ਵੱਲੋਂ ਆਯੋਜਿਤ ਪੈਡਲ ਫਾਰ ਪੀਸ ਸਾਈਕਲਿੰਗ ਪ੍ਰੋਗਰਾਮ ਦੇ ਸਮਾਪਤੀ ਸਮਾਰੋਹ ਦੌਰਾਨ ਜਦੋਂ ਰਾਸ਼ਟਰੀ ਗਾਨ ਹੋਇਆ ਤਾਂ ਮੁਲਜ਼ਮ ਸਨਮਾਨ ਵਿਚ ਖੜ੍ਹੇ ਨਹੀਂ ਹੋਏ। ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਇਸ ਹਰਕਤ ‘ਤੇ ਵੱਡੀ ਕਾਰਵਾਈ ਕੀਤੀ।
ਪੁਲਿਸ ਸੂਤਰਾਂ ਨੇ ਕਿਹਾ ਸੀ ਕਿ ਰਾਸ਼ਟਰ ਗੀਤ ਦਾ ਅਪਮਾਨ ਕਰਨ ਲਈ 14 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਕੁਝ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਬਾਅਦ ਵਿਚ ਸ਼੍ਰੀਨਗਰ ਪੁਲਿਸ ਨੇ ਇਕ ਟਵੀਟ ਵਿਚ ਕਿਹਾ ਕਿ ਸਿਰਫ 12 ਲੋਕਾਂ ਨੂੰ ਅਪਰਾਧਿਕ ਧਾਰਾਵਾਂ ਤਹਿਤ ਹਿਰਾਸਤ ਵਿਚ ਲਿਆ ਗਿਆ ਹੈ।
ਇਹ ਵੀ ਪੜ੍ਹੋ : ਪਾਕਿਸਤਾਨ : ਪਹਾੜੀ ਇਲਾਕੇ ‘ਚ ਜ਼ਮੀਨ ਖਿਸਕਣ ਕਾਰਨ ਕ੍ਰਿਕਟ ਖੇਡਦੇ ਕਈ ਬੱਚੇ ਮਲਬੇ ਹੇਠ ਦੱਬੇ, 8 ਦੀ ਮੌ.ਤ
ਪੁਲਿਸ ਮੁਤਾਬਕ 12 ਲੋਕਾਂ ਨੂੰ ਸੀਆਰਪੀਸੀ ਦੀ ਧਾਰਾ 107 ਅਤੇ 151 ਦੇ ਤਹਿਤ ਬੰਧਕ ਬਣਾਇਆ ਗਿਆ ਹੈ। ਇਹ ਧਾਰਾਵਾਂ ਪੁਲਿਸ ਨੂੰ ਕਿਸੇ ਅਪਰਾਧ ਦੇ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕਰਨ ਜਾਂ ਨਜ਼ਰਬੰਦ ਕਰਨ ਜਾਂ ਉਸਨੂੰ ਇੱਕ ਬਾਂਡ ‘ਤੇ ਦਸਤਖਤ ਕਰਨ ਲਈ ਕਹਿਣ ਦੀ ਸ਼ਕਤੀ ਦਿੰਦੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: