ਭਾਰਤ ਨੂੰ ਮੈਨਿਊਫੈਕਚਰਿੰਗ ਹਬ ਬਣਾਉਣ ਵਿੱਚ ਜੀ-ਜਾਨ ਨਾਲ ਜੁਟੀ ਕੇਂਦਰ ਸਰਾਕਰ ਨੇ ਆਈਟੀ ਹਾਰਡਵੇਅਰ ਦੇ ਪ੍ਰੋਡਕਸ਼ਨ ਨੂੰ ਉਤਸ਼ਾਹਤ ਕਰਨ ਲਈ ਵੱਡਾ ਐਲਾਨ ਕੀਤਾ ਹੈ। ਸਰਕਾਰ ਨੇ ਦੇਸ਼ ਵਿੱਚ ਸਸਤੇ ਸਸਤੇ ਲੈਪਟਾਪ, ਟੈਬਲੇਟ ਅਤੇ ਕੰਪਿਊਟਰ ਵਰਗੇ ਹੋਰ ਆਈਟੀ ਹਾਰਡਵੇਅਰ ਬਣਾਉਣ ‘ਤੇ ਹੁਣ ਕੰਪਨੀਆਂ ਨੂੰ ਇਨਸੈਂਟਿਵ ਦੇਣ ਦਾ ਐਲਾਨ ਕੀਤਾ ਹੈ। ਆਈਟੀ ਹਾਰਡਵੇਅਰ ਬਣਾਉਣ ਵਾਲੀ ਕੰਪਨੀਆਂ ਨੂੰ ਫਾਇਦਾ ਪਹੁੰਚਾਉਣ ਲਈ ਪ੍ਰੋਡਕਸ਼ਨ ਲਿਕੰਡ ਇੰਸੈਂਟਿਵ ਸਕੀਮ ਦੇ ਦੂਜੇ ਪੜਾਅ ਨੂੰ ਸਰਕਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰ ਭਾਰਤ ਵਿੱਚ ਹੀ ਲੈਪਟਾਪ ਅਤੇ ਕੰਪਿਊਟਰ ਵਰਗੇ ਉਤਪਾਦ ਬਣਾਉਣ ਵਾਲੀ ਕੰਪਨੀਆਂ ਨੂੰ 17,000 ਕਰੋੜ ਰੁਪਏ ਦੀ ਮਦਦ ਮੁਹੱਈਆ ਕਰਾਏਗੀ। ਇਹ ਰਕਮ ਅਗਲੇ 6 ਸਾਲ ਵਿੱਚ ਖਰਚ ਕੀਤੀ ਜਾਏਗੀ।
ਆਈਟੀ ਹਾਰਡੇਅਰ ਲਈ 17,000 ਕਰੋੜ ਰੁਪਏ ਦੀ ਪੀ.ਐੱਲ.ਆਈ. ਸਕੀਮ ਦੇ ਦੂਜੇ ਪੜਾਅ ਨੂੰ ਮਨਜ਼ੂਰੀ ਬੁੱਧਵਾਰ ਨੂੰ ਹੋਈ ਕੇਂਦਰੀ ਕੈਬਨਿਟ ਦੀ ਮੀਟਿੰਗ ਵਿੱਚ ਦਿੱਤੀ ਗਈ। ਸਰਕਾਰ ਦੇ ਫੈਸਲੇ ਦੀ ਜਾਣਕਾਰੀ ਦਿੰਦੇ ਹੋਏ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਆਈਟੀ ਹਾਰਡਵੇਅਰ ਲਈ ਪੀ.ਐੱਲ.ਆਈ. ਸਕੀਮ ਤਹਿਤ 17,000 ਕਰੋੜ ਰੁਪਏ ਦਾ ਬਜਟੀ ਵਿਵਸਥਾ ਕੀਤੀ ਜਾਵੇਗੀ। ਆਈਟੀ ਸੈਕਟਰ ਵਿੱਚ ਪੀ.ਐੱਲ.ਆਈ. ਸਕੀਮ ਨਾਲ 75,000 ਪ੍ਰਤੱਖ ਰੋਜ਼ਗਾਰ ਤਾਂ ਪੈਦਾ ਹੋਣਗੇ, ਸਗੋਂ ਨਾਲ ਹੀ ਇਸ ਨਾਲ ਅਪ੍ਰਤੱਖ ਰੂਪ ਨਾਲ ਵੀ ੱਡੀ ਮਾਤਰਾ ਵਿੱਚ ਲੋਕਾਂ ਨੂੰ ਫਾਇਦਾ ਹੋਵੇਗਾ। ਕੁਲ ਮਿਲਾ ਕੇ ਇਸ ਸਕੀਮ ਨਾਲ ਕਰੀਬ 2 ਲੱਖ ਲੋਕਾਂ ਨੂੰ ਰੋਜ਼ਗਾਰ ਮਿਲੇਗਾ।
ਵੈਸ਼ਣਵ ਨੇ ਦੱਸਿਆ ਕਿ ਸਰਕਾਰ ਦੀ ਇਸ ਯੋਜਨਾ ਦਾ ਫਾਇਦਾ ਲੈਪਟਾਪ, ਟੈਬਲੇਟ, ਆਲ ਇਨ ਵਨ ਪਰਸਨਲ ਕੰਪਿਊਟਰ, ਸਰਵਰ ਅਤੇ ਹੋਰ ਛੋਟੇ ਆਈਟੀ ਹਾਰਡਵੇਅਰ ਡਿਵਾਈਸ ਬਣਾਉਣ ਵਾਲੀ ਕੰਪਨੀਆਂ ਨੂੰ ਹੋਵੇਗਾ। ਸਰਕਾਰੀ ਸਹਾਇਤਾ ਮਿਲਣ ਨਾਲ ਦੇਸ਼ ਵਿੱਚ ਹਰ ਸਾਲ ਲੈਪਟਾਪ, ਟੈਬਲੇਟ ਅਤੇ ਪਰਸਨਲ ਕੰਪਿਊਟਰ ਦਾ ਪ੍ਰੋਡਕਸ਼ਨ ਵਧੇਗਾ ਅਤੇ ਇਸ ਤਰ੍ਹਾਂ 3.35 ਲੱਖ ਕਰੋੜ ਮੁੱਲ ਦੇ ਉਤਪਾਦ ਤਿਆਰ ਹੋਣਗੇ। ਇਸ ਯੋਜਨਾ ਨਾਲ 2,430 ਕਰੋੜ ਰੁਪਏ ਦਾ ਨਿਵੇਸ਼ ਆਉਣ ਦੀ ਵੀ ਸੰਭਾਵਨਾ ਹੈ।
ਆਈਟੀ ਹਾਰਡਵੇਅਰ ਲਈ ਪ੍ਰੋਡਕਸ਼ਨ ਲਿੰਕਡ ਇੰਸੈਟਿਵ (ਪੀ.ਐੱਲ.ਆਈ.) ਸਕੀਮ ਦਾ ਪਹਿਲਾ ਪੜਾਅ ਕੇਂਦਰ ਸਰਕਾਰ ਨੇ ਫਰਵਰੀ 2021 ਵਿੱਚ ਸ਼ੁਰੂ ਕੀਤਾ ਸੀ। ਉਦੋਂ 7,350 ਕਰੋੜ ਰੁਪਏ ਦੀ ਵੰਡ ਕੀਤੀ ਸੀ। ਹਾਰਡਵੇਅਰ ਬਣਾਉਣ ਵਾਲੀ ਕੰਪਨੀਆਂ ਨੇ ਸਰਕਾਰ ਤੋਂ ਪੀ.ਐੱਲ.ਆਈ. ਸਕੀਮ ਦੇ ਤਹਿਤ ਅਤੇ ਧਨ ਰਾਸ਼ੀ ਵਰੰਡ ਕਰਨ ਦੀ ਮੰਗ ਕਰ ਰਹੀ ਸੀ।
ਇਹ ਵੀ ਪੜ੍ਹੋ : ਪੰਜਾਬ ‘ਚ ਦੇਰ ਰਾਤ ਮੀਂਹ ਤੇ ਹਨੇਰੀ ਨੇ ਮਚਾਈ ਤਬਾਹੀ, ਕਈ ਥਾਵਾਂ ‘ਤੇ ਦਰੱਖਤ ਤੇ ਬਿਜਲੀ ਦੇ ਖੰਭੇ ਡਿੱਗੇ
ਮੈਨਿਊਫੈਕਚਰਿੰਗ ਵਿੱਚ ਚੀਨ ਨੂੰ ਟੱਕਰ ਦੇਣ ਲਈ ਸਰਕਾਰ ਨੇ ਦੇਸ ਵਿੱਚ ਵੱਖ-ਵੱਖ ਸੈਕਟਰ ਲਈ ਪ੍ਰੋਡਕਸ਼ਨ ਲਿੰਕਡ ਇੰਸੈਂਟਿਵ (ਪੀ.ਐੱਲ.ਆਈ.) ਸਕੀਮ ਸ਼ੁਰੂ ਕੀਤੀ ਹੈ। ਅਪ੍ਰੈਲ 2020 ਵਿੱਚ ਇਸ ਯੋਜਨਾ ਦਾ ਸ਼ੁਭ ਆਰੰਭ ਹੋਇਆ ਸੀ। ਇਸ ਦੇ ਤਹਿਤ ਭਾਰਤ ਵਿੱਚ ਆਪਣੇ ਉਤਪਾਦ ਬਣਾਉਣ ਵਾਲੀ ਕੰਪਨੀਆਂ ਨੂੰ ਉਨ੍ਹਾਂ ਦੇ ਪ੍ਰੋਡਕਸ਼ਨ ਦੇ ਆਧਾਰ ‘ਤੇ ਸਰਕਾਰ ਪੈਸੇ ਦਿੰਦੀ ਹੈ।
ਵੀਡੀਓ ਲਈ ਕਲਿੱਕ ਕਰੋ -: