ਲੁਧਿਆਣਾ ਵਿੱਚ ਇੱਕ ਬੰਦੇ ਨੂੰ 3 ਦਿਨ ਤੱਕ ਬੰਧਕ ਬਣਾ ਕੇ ਰੱਖਿਆ ਗਿਆ ਅਤੇ ਨੰਗਾ ਕਰਕੇ ਕੁੱਟਿਆ ਗਿਆ। ਮਸ਼ਹੂਰ ਪੰਜਾਬੀ ਗਾਇਕ ਦੇ ਭਰਾ ਨੇ ਜ਼ਮੀਨ ਨੂੰ ਲੈ ਕੇ ਕੁੱਟਮਾਰ ਕੀਤੀ। ਪੀੜਤ ਅਵਤਾਰ ਸਿੰਘ ਫਤਹਿਗੜ੍ਹ ਸਾਹਿਬ ਦੇ ਪਿੰਡ ਕੁੰਬੜਾ ਦਾ ਰਹਿਣ ਵਾਲਾ ਹੈ, ਉਸ ਦੀ ਮਦਦ ਲਈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਗੇ ਆਏ ਹਨ।
ਅਵਤਾਰ ਸਿੰਘ ਨੇ ਦੱਸਿਆ ਕਿ ਸਿਆਸੀ ਦਬਾਅ ਕਾਰਨ ਉਸ ਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ। ਉਹ ਅਖੀਰ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਸ਼ਰਨ ਵਿੱਚ ਪਹੁੰਚ ਗਿਆ ਹੈ। ਸਾਬਕਾ ਸੀਐਮ ਚੰਨੀ ਨੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ ਹੈ।
ਅਵਤਾਰ ਸਿੰਘ ਮੁਤਾਬਕ ਉਸ ਨੇ ਛਿੰਦਰਪਾਲ ਯਮਲਾ ਤੇ ਹੋਰਨਾਂ ਨੂੰ ਫਤਿਹਗੜ੍ਹ ਸਾਹਿਬ ਵਿੱਚ ਜ਼ਮੀਨ ਦਿੱਤੀ ਸੀ। ਛਿੰਦਰਪਾਲ ਇਹ ਜ਼ਮੀਨ ਅੱਗੇ ਕਿਸੇ ਹੋਰ ਨੂੰ ਵੇਚਣਾ ਚਾਹੁੰਦਾ ਸੀ, ਪਰ ਵੇਚ ਨਹੀਂ ਸਕਿਆ। ਇਸ ‘ਤੇ ਉਹ ਭੜਕ ਗਿਆ। ਉਸ ਨੇ ਉਸ ਨੂੰ 15 ਫੀਸਦੀ ਵਿਆਜ ‘ਤੇ 60 ਲੱਖ ਰੁਪਏ ਦੇਣ ਲਈ ਕਿਹਾ।
ਉਸ ਨੇ ਇਸ ਲਈ ਕੁਝ ਸਮਾਂ ਮੰਗਿਆ ਪਰ ਇਸੇ ਦੌਰਾਨ ਛਿੰਦਰਪਾਲ ਨੇ ਉਸ ਦੇ ਸਾਥੀ ਨਿੰਦੀ, ਗੋਲਡੀ ਅਤੇ ਸੰਜੀਵ ਕੁਮਾਰ ਅਤੇ ਇਕ ਹੋਰ ਨਾਲ ਮਿਲ ਕੇ ਉਸ ਨੂੰ ਸ਼ਰਾਬ ਪਿਲਾ ਕੇ ਲੁਧਿਆਣਾ ਦੇ ਮਾਛੀਵਾੜਾ ਲੈ ਗਏ। ਉਸ ਨੂੰ ਇੱਥੇ ਇੱਕ ਘਰ ਵਿੱਚ ਰੱਖਿਆ ਅਤੇ ਉਸ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ।
ਇਹ ਵੀ ਪੜ੍ਹੋ : ਗਰਮੀ ਦੀ ਛੁੱਟੀਆਂ ਦੇ ਹੋਮਵਰਕ ਨੂੰ ਲੈ ਕੇ ਨਿਵੇਕਲੀ ਪਹਿਲ, ਪੰਜਾਬੀ ਸੱਭਿਆਚਾਰ ਨਾਲ ਜੁੜਨਗੇ ਬੱਚੇ
ਅਵਤਾਰ ਨੇ ਦੱਸਿਆ ਕਿ ਦੋਸ਼ੀਆਂ ਨੇ ਉਸ ਦੀ ਇੰਨੀ ਕੁੱਟਮਾਰ ਕੀਤੀ ਕਿ ਉਸ ਦਾ ਸ਼ੌਚ ਵੀ ਵਿੱਚ ਨਿਕਲ ਗਿਆ। ਇੰਨਾ ਹੀ ਨਹੀਂ ਉਸ ਦੇ ਕੰਨ ਦਾ ਪਰਦਾ ਵੀ ਫਟ ਗਿਆ। ਸਾਰੇ ਸਰੀਰ ‘ਤੇ ਡੰਡਿਆਂ ਦੇ ਨਿਸ਼ਾਨ ਸਨ।
ਅਵਤਾਰ ਸਿੰਘ ਨੇ ਦੱਸਿਆ ਕਿ ਹਮਲਾਵਰ ਛਿੰਦਰਪਾਲ ਦਾ ਭਰਾ ਮਸ਼ਹੂਰ ਗਾਇਕ ਹੈ। ਦੋਸ਼ੀ ਉਸ ਨੂੰ ਧਮਕੀਆਂ ਦੇ ਰਹੇ ਹਨ। ਦੋਸ਼ੀਆਂ ਵੱਲੋਂ ਉਸ ਦੇ ਲੜਕੇ ਅਤੇ ਧੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਹਨ।
ਵੀਡੀਓ ਲਈ ਕਲਿੱਕ ਕਰੋ -: