ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਲਈ ਮਾਨਸਾ ਦੇ ਇੱਕ ਨੌਜਵਾਨ ਨੇ ਅਨੋਖਾ ਵਿਚਾਰ ਲਿਆ ਹੈ। ਉਹ ਸ਼ਹਿਰ ਦੀਆਂ ਗਲੀਆਂ, ਬਾਜ਼ਾਰਾਂ ਅਤੇ ਕਚਹਿਰੀਆਂ ਵਿੱਚ ਬਿਨਾਂ ਕਮੀਜ਼ ਦੇ ਘੁੰਮ ਰਿਹਾ ਹੈ। ਉਸ ਦੀ ਛਾਤੀ ਅਤੇ ਪਿੱਠ ‘ਤੇ ਲਿਖਿਆ ਹੈ-ਮੈਂ ਤੁਹਾਡੀ ਵੋਟ ਬੋਲਦੀ ਹਾਂ, ਮੁੱਖ ਮੰਤਰੀ ਜੀ ਮਾਨਸਾ ਆਓ ਮੈਂ ਇਕ ਗਲ ਕਰਨੀ ਆ।
ਨੌਜਵਾਨ ਦਾ ਨਾਮ ਕੁਲਵੰਤ ਸਿੰਘ ਹੈ, ਜਿਸ ਨੇ ਦੱਸਿਆ ਕਿ ਮਾਨਸਾ ਸ਼ਹਿਰ ਵਿੱਚ ਨਸ਼ਾ ਸ਼ਰੇਆਮ ਵਿਕ ਰਿਹਾ ਹੈ। ਪੰਜਾਬ ਸਰਕਾਰ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਨੂੰ ਸਾਰਿਆਂ ਨੂੰ ਨਸ਼ਿਆਂ ਦੇ ਖਾਤਮੇ ਦਾ ਭਰੋਸਾ ਦਿੱਤਾ ਸੀ, ਪਰ ਹਾਲਾਤ ਉਹੀ ਹਨ, ਇਸ ਲਈ ਹੁਣ ਮੈਂ ਉਨ੍ਹਾਂ ਨੂੰ ਮਿਲ ਕੇ ਇਸ ਮੁੱਦੇ ‘ਤੇ ਗੱਲ ਕਰਨਾ ਚਾਹੁੰਦਾ ਹਾਂ।
ਕੁਲਵੰਤ ਨੇ ਦੱਸਿਆ ਕਿ ਉਹ ਉਨ੍ਹਾਂ ਨੂੰ ਮਿਲਣ ਲਈ ਅਤੇ ਉਨ੍ਹਾਂ ਨੂੰ ਮਾਨਸਾ ਬੁਲਾਉਣ ਲਈ ਆਪਣੇ ਸਰੀਰ ‘ਤੇ ਲਿਖਿਆ ਸੰਦੇਸ਼ ਲੈ ਕੇ ਘੁੰਮ ਰਿਹਾ ਹੈ, ਤਾਂ ਜੋ ਇਹ ਸੁਨੇਹਾ ਉਨ੍ਹਾਂ ਤੱਕ ਪਹੁੰਚ ਜਾਵੇ ਅਤੇ ਮੁੱਖ ਮੰਤਰੀ ਮਾਨਸਾ ਆ ਜਾਣ। ਉਸ ਦਾ ਕਹਿਣਾ ਹੈ ਕਿ ਅਸੀਂ ਉਨ੍ਹਾਂ ਨਾਲ ਨਸ਼ਿਆਂ ਬਾਰੇ ਗੱਲ ਕਰਾਂਗੇ ਅਤੇ ਜ਼ਿਲ੍ਹੇ ਵਿੱਚ ਨਸ਼ੇ ਕਾਰਨ ਹੋ ਰਹੀਆਂ ਮੌਤਾਂ ਬਾਰੇ ਜਾਣਕਾਰੀ ਦੇਵਾਂਗੇ।
ਇਹ ਵੀ ਪੜ੍ਹੋ : ਆਟੋ ਵਾਲੇ ਨੇ ਔਰਤ ਨੂੰ ਬਣਾਇਆ ਹਵਸ ਦਾ ਸ਼ਿਕਾਰ, ਪਹਿਲਾਂ ਬਹਾਨੇ ਨਾਲ ਨਸ਼ੀਲੀ ਗੋਲੀ ਖੁਆ ਕੀਤਾ ਬੇਹੋਸ਼.
ਕੁਲਵੰਤ ਨੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਮੁੱਖ ਮੰਤਰੀ ਮਾਨਸਾ ਸ਼ਹਿਰ ਆ ਕੇ ਸਾਡੇ ਨਾਲ ਨਸ਼ਿਆਂ ਬਾਰੇ ਜ਼ਰੂਰ ਗੱਲ ਕਰਨਗੇ, ਕਿਉਂਕਿ ਅਸੀਂ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਉਣ ਲਈ ਵੋਟ ਦਿੱਤੀ ਹੈ ਅਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਮਾਨਸਾ ਆ ਕੇ ਸਾਡੀ ਗੱਲ ਜ਼ਰੂਰ ਸੁਣਨਗੇ।
ਵੀਡੀਓ ਲਈ ਕਲਿੱਕ ਕਰੋ -: