ਮਾਰੂਤੀ ਸੁਜ਼ੂਕੀ ਦੀ ਨਵੀਂ ਡੀਜ਼ਲ ਕਾਰ ਮਿਲਣੀ ਜਲਦ ਹੀ ਬੰਦ ਹੋ ਜਾਵੇਗੀ। ਕੰਪਨੀ ਨੇ ਡੀਜ਼ਲ ਕਾਰਾਂ ਵਿੱਚ ਵਾਪਸੀ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ ਹੈ। ਕੰਪਨੀ ਦੇ ਇਕ ਉੱਚ ਅਧਿਕਾਰੀ ਦਾ ਕਹਿਣਾ ਹੈ ਕਿ 2023 ਵਿੱਚ ਨਿਕਾਸੀ ਮਾਪਦੰਡਾਂ ਦਾ ਨਵਾਂ ਦੌਰ ਸ਼ੁਰੂ ਹੋ ਜਾਵੇਗਾ, ਜਿਸ ਕਾਰਨ ਲਾਗਤ ਵਧੇਗੀ ਤੇ ਡੀਜ਼ਲ ਗੱਡੀ ਦੀ ਕੀਮਤ ਗਾਹਕਾਂ ਨੂੰ ਵਾਰਾ ਨਹੀਂ ਖਾਏਗੀ।
ਮਾਰੂਤੀ ਸੁਜ਼ੂਕੀ ਦਾ ਕਹਿਣਾ ਹੈ ਕਿ ਹੁਣ ਉਸ ਦਾ ਜ਼ੋਰ ਪੈਟਰੋਲ ਕਾਰਾਂ ਦੀ ਮਾਈਲੇਜ ਵਧਾਉਣ ‘ਤੇ ਹੈ। ਗਾਹਕ ਵੀ ਪਿਛਲੇ ਸਮੇਂ ਤੋਂ ਪੈਟਰੋਲ ਕਾਰਾਂ ‘ਤੇ ਸ਼ਿਫਟ ਹੋ ਰਹੇ ਹਨ। ਉਦਯੋਗ ਦੇ ਅਨੁਮਾਨ ਅਨੁਸਾਰ, ਡੀਜ਼ਲ ਵਾਹਨਾਂ ਦੀ ਹਿੱਸੇਦਾਰੀ ਮੌਜੂਦਾ ਕੁੱਲ ਯਾਤਰੀ ਵਾਹਨਾਂ ਦੀ ਵਿਕਰੀ ਵਿੱਚ 17 ਫ਼ੀਸਦੀ ਤੋਂ ਵੀ ਘੱਟ ਰਹਿ ਗਈ ਹੈ, ਜੋ 2013-14 ਦੀ ਤੁਲਨਾ ਵਿੱਚ ਭਾਰੀ ਗਿਰਾਵਟ ਹੈ, ਜਦੋਂ ਕੁੱਲ ਵਿਕਰੀ ਵਿੱਚ ਡੀਜ਼ਲ ਕਾਰਾਂ ਦੀ ਹਿੱਸੇਦਾਰੀ 60 ਫ਼ੀਸਦੀ ਸੀ।
ਵੀਡੀਓ ਲਈ ਕਲਿੱਕ ਕਰੋ -:
“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “
ਮਾਰੂਤੀ ਸੁਜ਼ੂਕੀ ਇੰਡੀਆ ਦੇ ਮੁੱਖ ਤਕਨੀਕੀ ਅਧਿਕਾਰੀ ਸੀ. ਵੀ. ਰਮਨ ਨੇ ਕਿਹਾ, ”ਅਸੀਂ ਡੀਜ਼ਲ ਸ਼੍ਰੇਣੀ ਵਿੱਚ ਨਹੀਂ ਜਾ ਰਹੇ ਹਾਂ, ਅਸੀਂ ਪਹਿਲਾਂ ਸੰਕੇਤ ਦਿੱਤਾ ਸੀ ਕਿ ਅਸੀਂ ਇਸ ਦਾ ਅਧਿਐਨ ਕਰਾਂਗੇ ਅਤੇ ਗਾਹਕਾਂ ਦੀ ਮੰਗ ਹੋਵੇਗੀ ਤਾਂ ਅਸੀਂ ਵਾਪਸੀ ਕਰ ਸਕਦੇ ਹਾਂ ਪਰ ਅਸੀਂ ਇਸ ਵਿੱਚ ਵਾਪਸ ਨਹੀਂ ਜਾ ਰਹੇ ਹਾਂ।” ਉਨ੍ਹਾਂ ਅੱਗੇ ਕਿਹਾ ਕਿ ਅੱਗੇ ਸਖਤ ਨਿਕਾਸੀ ਨਿਯਮ ਲਾਗੂ ਹੋਣ ਜਾ ਰਹੇ ਹਨ। ਇਹ ਇਕ ਮੁੱਖ ਵਜ੍ਹਾ ਹੈ ਕਿ ਕੰਪਨੀ ਡੀਜ਼ਲ ਕਾਰਾਂ ਤੋਂ ਬਚਣਾ ਚਾਹੁੰਦੀ ਹੈ। ਕੰਪਨੀ ਦਾ ਕਹਿਣਾ ਹੈ ਕਿ ਲਾਗਤ ਵਧਣ ਨਾਲ ਬਾਜ਼ਾਰ ਵਿੱਚ ਡੀਜ਼ਲ ਕਾਰਾਂ ਦੀ ਵਿਕਰੀ ਘਟਣ ਦਾ ਖਦਸ਼ਾ ਹੈ।
ਇਹ ਵੀ ਪੜ੍ਹੋ : ਸਚਿਨ ਪਾਇਲਟ ਨੂੰ CM ਚਿਹਰੇ ਵਜੋਂ ਉਤਾਰ ਸਕਦੀ ਹੈ ਕਾਂਗਰਸ, ਪਾਰਟੀ ‘ਚ ਗੁੱਟਬਾਜ਼ੀ ਖ਼ਤਮ ਕਰਨ ਦੀ ਕੋਸ਼ਿਸ਼