ਲੁਧਿਆਣਾ ‘ਚ 5 ਸਾਲ ਦੀ ਬੱਚੀ ਨੂੰ ਇੱਕ ਆਟੋ ਡਰਾਈਵਰ ਨੇ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਆ। ਦੱਸਿਆ ਜਾ ਰਿਹਾ ਹੈ ਕਿ ਘਟਨਾ ਵੀਰਵਾਰ ਸ਼ਾਮ ਦੀ ਹੈ, ਜਦੋਂ ਦੋਸ਼ੀ ਨੇ ਬੱਚੀ ਨੂੰ ਆਟੋ ‘ਚ ਅਗਵਾ ਕਰ ਲਿਆ ਅਤੇ ਉਸ ਨਾਲ ਜਬਰ-ਜ਼ਨਾਹ ਕਰਨ ਤੋਂ ਬਾਅਦ ਪਾਰਕ ‘ਚ ਛੱਡ ਕੇ ਫਰਾਰ ਹੋ ਗਿਆ।
ਘਟਨਾ ਧਾਂਦਰਾ ਰੋਡ ਦੀ ਹੈ। ਬੱਚੀ ਨੇ ਘਰ ਜਾ ਕੇ ਪਰਿਵਾਰ ਨੂੰ ਸਾਰੀ ਗੱਲ ਦੱਸੀ, ਜਿਸ ਤੋਂ ਬਾਅਦ ਰਿਸ਼ਤੇਦਾਰਾਂ ਨੇ ਘਟਨਾ ਦੀ ਸੂਚਨਾ ਦੁੱਗਰੀ ਪੁਲਿਸ ਨੂੰ ਦਿੱਤੀ। ਪੁਲਿਸ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।
ਬੱਚੀ ਨਾਲ ਬਲਾਤਕਾਰ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਦੋਸ਼ੀ ਦੀ ਭਾਲ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਸ਼ਹਿਰ ਦੇ ਕਈ ਆਟੋ ਚਾਲਕਾਂ ਅਤੇ ਆਟੋ ਸਟੈਂਡਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਪੁਲਿਸ ਨੇ ਮੁਲਜ਼ਮ ਨੂੰ ਫੜਨ ਲਈ ਵੱਖ-ਵੱਖ ਟੀਮਾਂ ਵੀ ਲਗਾਈਆਂ ਹਨ ਤਾਂ ਜੋ ਉਸ ਨੂੰ ਜਲਦੀ ਤੋਂ ਜਲਦੀ ਕਾਬੂ ਕੀਤਾ ਜਾ ਸਕੇ।
ਇਹ ਵੀ ਪੜ੍ਹੋ : MSP ਕਮੇਟੀ ‘ਚ ਪੰਜਾਬ ਦੀ ਨੁਮਾਇੰਦਗੀ ਨਾ ਹੋਣ ‘ਤੇ MP ਸਾਹਨੀ ਨੇ ਸੰਸਦ ‘ਚ ਘੇਰੇ ਖੇਤੀਬਾੜੀ ਮੰਤਰੀ
ਬੱਚੀ ਨਾਲ ਜਬਰ-ਜ਼ਨਾਹ ਦੀ ਖਬਰ ਤੋਂ ਬਾਅਦ ਪੁਲਸ ਦੇ ਹੱਥ-ਪੈਰ ਸੁੱਜ ਗਏ। ਸੀਆਈਏ-1 ਇੰਚਾਰਜ ਰਾਜੇਸ਼ ਸ਼ਰਮਾ, ਏਸੀਪੀ ਵੈਭਵ ਸਹਿਗਲ ਅਤੇ ਸਟੇਸ਼ਨ ਇੰਚਾਰਜ ਮਧੂ ਬਾਲਾ ਸੜਕਾਂ ’ਤੇ ਆ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਕਈ ਥਾਵਾਂ ‘ਤੇ ਸੀਸੀਟੀਵੀ ਦੀ ਜਾਂਚ ਕਰ ਰਹੀ ਹੈ। ਇਸ ਦੇ ਨਾਲ ਹੀ ਮੌਕੇ ‘ਤੇ ਫੋਰੈਂਸਿਕ ਟੀਮਾਂ ਵੀ ਕੰਮ ਕਰ ਰਹੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: