ਐੱਸਡੀਓ ਨੂੰ ਗਾਲ੍ਹਾਂ ਕੱਢਣ ਵਾਲੇ ਹਲਕਾ ਪੱਟੀ ਤੋਂ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਦਾ 19.85 ਲੱਖ ਦਾ ਬਿੱਲ ਮੁਆਫ਼ ਹੋ ਗਿਆ ਹੈ। ਗਿੱਲ ਦਾ ਪਿਛਲੇ ਲੰਮੇ ਸਮੇਂ ਤੋਂ ਬਿਜਲੀ ਦਾ ਬਿੱਲ ਬਕਾਇਆ ਸੀ।
ਮੀਡਿਆ ਰਿਪੋਰਟਾਂ ਮੁਤਾਬਕ ਹਰਮਿੰਦਰ ਸਿੰਘ ਗਿੱਲ ਦੀ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਵਾਲੀ ਕੋਠੀ ਨੰਬਰ ਈ-32 ਵਿਚ ਬਿਜਲੀ ਦਾ ਮੀਟਰ ਖਾਤਾ ਨੰਬਰ 3002263840 ਜਸਵਿੰਦਰ ਸਿੰਘ ਦੇ ਨਾਂ ‘ਤੇ ਹੈ ਜਿਸ ਦਾ ਬਿਜਲੀ ਦਾ ਲੋਡ ਇੱਕ ਕਿਲੋਵਾਟ ਹੈ। ਗਿੱਲ ਨੇ 30 ਸਤੰਬਰ 2010 ਨੂੰ ਪਾਵਰਕਾਮ ਨੂੰ ਅਰਜ਼ੀ ਦੇ ਕੇ ਮੀਟਰ ਜਸਵਿੰਦਰ ਸਿੰਘ ਤੋਂ ਬਦਲ ਕੇ ਆਪਣੇ ਨਾਂ ਕਰਵਾਉਣ ਲਈ ਦਰਖਾਸਤ ਦਿੱਤੀ ਸੀ ਤੇ ਇਸ ਲਈ ਉਨ੍ਹਾਂ ਨੇ 17130 ਰੁਪਏ ਫੀਸ ਵੀ ਭਰੀ ਸੀ ਪਰ ਪਾਵਰਕਾਮ ਵੱਲੋਂ ਬਿਜਲੀ ਦਾ ਬਿਲ ਬਕਾਇਆ ਹੋਣ ਕਰਕੇ ਨਾਂ ਵਿਚ ਤਬਦੀਲੀ ਨਹੀਂ ਕੀਤੀ ਗਈ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਮੁੱਖ ਮੰਤਰੀ ਵੱਲੋਂ ਬਿਜਲੀ ਬਿੱਲ ਮੁਆਫੀ ਦੇ ਐਲਾਨ ਤੋਂ ਬਾਅਦ ਪਾਵਰਕਾਮ ਨੇ MLA ਗਿੱਲ ਦਾ 19.85 ਲੱਖ ਦਾ ਬਕਾਇਆ ਬਿੱਲ ਮੁਆਫ ਕਰ ਦਿੱਤਾ ਗਿਆ ਹੈ ਤੇ ਹੁਣ ਉਨ੍ਹਾਂ ਨੂੰ ਹੁਣ ਸਿਰਫ 15 ਨਵੰਬਰ ਤੱਕ 1.60 ਲੱਖ ਰੁਪਏ ਦਾ ਬਿਲ ਹੀ ਉਤਾਰਨਾ ਹੈ। ਬਿਜਲੀ ਬਿੱਲ ਮੁਆਫ਼ੀ ਸਕੀਮ ਹੇਠ ਬਿੱਲ ਮੁਆਫ਼ੀ ਦਾ ਲਾਹਾ ਲੈਣ ਵਾਲੇ ਗਿੱਲ ਪੰਜਾਬ ਦੇ ਇਕੱਲੇ ਵਿਧਾਇਕ ਬਣ ਗਏ ਹਨ।
ਬਿਜਲੀ ਚੋਰੀ ਵਿਚ ਸਬ-ਡਵੀਜ਼ਨ ਪੱਟੀ ਪਹਿਲੇ ਨੰਬਰ ‘ਤੇ ਹੈ। ਪੱਟੀ ਵੱਲੋਂ 25 ਅਕਤੂਬਰ 2021 ਨੂੰ ਲਿਖੀ ਚਿੱਠੀ ਮੁਤਾਬਕ ਪੰਜਾਬ ਵਿਚ ਸਭ ਤੋਂ ਜ਼ਿਆਦਾ ਸਬ-ਡਵੀਜ਼ਨ ਪੱਟੀ ਵਿਚ 87.97 ਫੀਸਦੀ ਬਿਜਲੀ ਚੋਰੀ ਹੁੰਦੀ ਹੈ। ਵਿਧਾਇਕ ਹਰਮਿੰਦਰ ਗਿੱਲ ਨੇ ਕਿਹਾ ਕਿ ਉਨ੍ਹਾਂ ਨੇ ਅੰਮ੍ਰਿਤਸਰ ਦੀ ਰਿਹਾਇਸ਼ ‘ਤੇ ਜਸਵਿੰਦਰ ਸਿੰਘ ਦੇ ਨਾਂ ਉਤੇ ਲੱਗੇ ਮੀਟਰ ਨੂੰ ਬਦਲਣ ਲਈ ਪਾਵਰਕਾਮ ਨੂੰ ਅਰਜ਼ੀ ਦਿਤੀ ਸੀ ਪਰ ਅਜੇ ਤੱਕ ਮੀਟਰ ‘ਤੇ ਨਾਂ ਨਹੀਂ ਬਦਲਿਆ ਗਿਆ ਤੇ ਬਿਜਲੀ ਬਿੱਲ ਮੁਆਫੀ ਬਾਰੇ ਵਿਧਾਇਕ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਬਾਰੇ ਕੁਝ ਪਤਾ ਨਹੀਂ ਹੈ।