ਏਅਰ ਇੰਡੀਆ ਦੀ ਫਲਾਈਟ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ। ਉਦੇਪੁਰ ਤੋਂ ਦਿੱਲੀ ਜਾਣ ਵਾਲੀ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ। ਫਲਾਈਟ ਵਿਚ ਯਾਤਰੀ ਦੇ ਮੋਬਾਈਲ ਫੋਨ ਦੀ ਬੈਟਰੀ ਫਟਣ ਦੇ ਬਾਅਦ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਫਲਾਈਟ ਦੇ ਟੇਕਆਫ ਦੇ ਸਮੇਂ ਯਾਤਰੀ ਦਾ ਮੋਬਾਈਲ ਫਟ ਗਿਆ ਜਿਸ ਦੇ ਬਾਅਦ ਫਲਾਈਟ ਦੀ ਸੁਰੱਖਿਅਤ ਲੈਂਡਿੰਗ ਕਰਵਾਈ ਗਈ।
ਜਹਾਜ਼ ਦੇ ਸਾਰੇ ਯਾਤਰੀ ਸੁਰੱਖਿਅਤ ਹਨ। ਏਅਰਪੋਰਟ ਸਟਾਫ ਜਹਾਜ਼ ਦੀ ਜਾਂਚ ਕਰ ਰਹੇ ਹਨ। ਮੋਬਾਈਲ ਫੋਨ ਦੀ ਬੈਟਰੀ ਵਿਚ ਬਲਾਸਟ ਹੋਣ ਦੇ ਬਾਅਦ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਤਿੰਨ ਚਾਰ ਯਾਤਰੀ ਇਨਕਾਰ ਕਰ ਰਹੇ ਸਨ ਪਰ ਬਾਅਦ ਵਿਚ ਉਨ੍ਹਾਂ ਨੂੰ ਵੀ ਜਹਾਜ਼ ਤੋਂ ਬਾਹਰ ਕੀਤਾ ਗਿਆ। ਏਅਰਪੋਰਟ ‘ਤੇ ਫਲਾਈਟ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ। ਏਅਰਪੋਰਟ ਸਟਾਫ ਤੇ ਏਅਰ ਇੰਡੀਆ ਦੇ ਇੰਜੀਨੀਅਰਸ ਦੀ ਟੀਮ ਨੇ ਫਲਾਈਟ ਦੀ ਪੂਰੀ ਤਕਨੀਕੀ ਜਾਂਚ ਕੀਤੀ। ਜਾਂਚ ਦੇ ਬਾਅਦ ਜਹਾਜ਼ ਨੂੰ ਦਿੱਲੀ ਲਈ ਰਵਾਨਾ ਕਰ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: