ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੁਆਰਾ ਸਮਾਜ ਦੇ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਅਧੀਨ ਸ੍ਰੀ ਧਰੁਮਨ ਐਚ ਨਿੰਬਾਲੇ IPS ਐਸ.ਐਸ.ਪੀ ਮੋਗਾ ਅਤੇ ਸ੍ਰੀ ਜਗਤਪ੍ਰੀਤ ਸਿੰਘ, ਐਸ.ਪੀ-ਡੀ ਦੇ ਯੋਗ ਹੁਕਮਾਂ ਅਧੀਨ ਜਸ਼ਨਦੀਪ ਸਿੰਘ ਗਿੱਲ ਡੀ.ਐਸ.ਪੀ ਸਿਟੀ ਮੋਗਾ ਅਤੇ ਉਹਨਾਂ ਦੀ ਪੁਲਿਸ ਟੀਮ ਦੁਆਰਾ ਅੰਤਰਰਾਸ਼ਟਰੀ ਸਰਹੱਦ ਤੋਂ ਅਸਲੇ ਦੀ ਖੇਪ ਬਰਾਮਦ ਕੀਤੀ ਗਈ ਹੈ ਅਤੇ ਕਈ ਮੁੱਕਦਮਿਆ ਵਿਚ ਲੋੜੀਂਦੇ ਦੋਸ਼ੀ ਨੂੰ ਵੀ ਗ੍ਰਿਫਤਾਰ ਕੀਤਾ ਹੈ।
ਅਰਸ਼ਦੀਪ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਪਿੰਡ ਡਾਲਾ (ਹਾਲ ਆਬਾਦ ਕੈਨੇਡਾ ਜੋ ਪੰਜਾਬ ਦਾ ਏ-ਕੈਟਾਗਿਰੀ ਦਾ ਗੈਂਗਸਟਰ ਹੈ ਅਤੇ ਜਿਸ ‘ਤੇ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿਚ ਫਿਰੋਤੀ ਅਤੇ ਕਤਲ ਦੀਆਂ ਵਾਰਦਾਤਾਂ ਕਰਨ ਦੇ ਮੁਕੱਦਮੇ ਦਰਜ ਹਨ। ਅਰਸ਼ਦੀਪ ਸਿੰਘ ਉਰਫ ਅਰਸ ਡਾਲਾ ਦੁਆਰਾ ਵਿਦੇਸ਼ ਕੈਨੇਡਾ ਵਿਚ ਹੀ ਬੈਠ ਕੇ ਮੋਗਾ ਜਿਲ੍ਹਾ ਅਤੇ ਨਾਲ ਲੱਗਦੇ ਕਈ ਜ਼ਿਲ੍ਹਿਆਂ ਵਿਚ ਬਿਜ਼ਨਸਮੈਨਾ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਦੇਕੇ ਫਿਰੌਤੀ ਮੰਗਦਾ ਹੈ।
ਜਿਲ੍ਹਾ ਮੋਗਾ ਦੇ ਸੁਪਰਸ਼ਾਈਨ ਸ਼ੋਅ ਰੂਮ ਮਾਲਕ ਦੇ ਕਤਲ, ਦਿਆਲਪੁਰਾ ਵਿਚ ਡੇਰਾ ਪ੍ਰੇਮੀ ਮਨੋਹਰ ਲਾਲ ਦੇ ਕਤਲ, ਸੁੱਖਾ ਲੰਮੇ ਗੈਂਗਸਟਰ ਦੇ ਕਤਲ ਅਤੇ ਫਿਲੋਰ ਵਿਚ ਮੰਦਰ ਦੇ ਪੰਡਿਤ ਤੇ ਜਾਨਲੇਵਾ ਹਮਲੇ ਵਿਚ ਅਰਸ਼ਦੀਪ ਸਿੰਘ ਉਰਫ ਅਰਸ਼ ਡਾਲਾ ਦਾ ਪੂਰਾ ਸਹਿਯੋਗ ਸੀ। ਅਰਸ਼ਦੀਪ ਸਿੰਘ ਉਰਫ ਅਰਸ਼ ਡਾਲਾ ਖਿਲਾਫ ਵੱਖ-ਵੱਖ ਜ਼ਿਲਿਆਂ ਵਿਚ 11 ਦੇ ਕਰੀਬ ਮੁਕੱਦਮੇ ਦਰਜ ਹਨ।
ਬਲਦੀਪ ਸਿੰਘ ਪੁੱਤਰ ਚਰਨਜੀਤ ਸਿੰਘ ਜੋ ਕਿ ਅਰਸ਼ਦੀਪ ਸਿੰਘ ਉਰਫ ਅਰਸ਼ ਡਾਲਾ ਦਾ ਭਰਾ ਹੈ। ਬਲਦੀਪ ਸਿੰਘ ਨੂੰ ਮਾਣਯੋਗ ਕੋਰਟ ਤੋਂ ਬੇਲ ਮਿਲਣ ਤੋਂ ਬਾਅਦ ਉਹ ਗੈਰ-ਹਾਜਿਰ ਹੋ ਗਿਆ ਸੀ ਜਿਸ ਲਈ ਮੋਗਾ ਪੁਲਿਸ ਵੱਲੋਂ ਉਸਦੀ ਲਗਾਤਾਰ ਭਾਲ ਜਾਰੀ ਸੀ ਜਿਸ ਤਹਿਤ ਮੋਗਾ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਅਰਸ਼ਦੀਪ ਸਿੰਘ ਅਤੇ ਬਲਦੀਪ ਸਿੰਘ ਦੁਆਰਾ ਪੰਜਾਬ ਵਿਚ ਵਾਰਦਾਤਾਂ ਕਰਨ ਲਈ ਪਾਕਿਸਤਾਨ ਤੋਂ ਅੰਤਰ-ਰਾਸ਼ਟਰੀ ਸੀਮਾਂ ਰਾਹੀਂ ਭਾਰੀ ਵਿਦੇਸ਼ੀ ਅਸਲੇ ਦੀ ਖੇਪ ਮੰਗਵਾਈ ਗਈ ਹੈ ਜਿਸ ‘ਤੇ ਕਾਰਵਾਈ ਕਰਦੇ ਹੋਏ ਮੋਗਾ ਪੁਲਿਸ ਦੀ ਟੀਮ ਜਿਸ ਦੀ ਅਗਵਾਈ ਜਸ਼ਨਦੀਪ ਸਿੰਘ ਗਿੱਲ, ਡੀ.ਐਸ.ਪੀ ਸਿਟੀ ਮੋਗਾ ਕਰ ਰਹੇ ਸਨ ਅਤੇ ਇੰਸਪੈਕਟਰ ਗੁਰਪ੍ਰੀਤ ਸਿੰਘ, SHO ਸਿਟੀ ਮੋਗਾ ਦੁਆਰਾ Gazzal BOP, BSF Post 3 ਬੀ.ਐਸ.ਐਫ ਨਾਲ ਜੁਆਇੰਟ ਅਪ੍ਰੇਸ਼ਨ ਕਰਦੇ ਹੋਏ ਬਹੁਤ ਗਹੁ ਨਾਲ ਉਸ ਏਰੀਏ ਦੀ ਸਰਚ ਕੀਤੀ ਗਈ ਜਿਸ ਵਿਚ 4 ਅੰਤਰਰਾਸ਼ਟਰੀ ਪਿਸਤੌਲ (ਤਿੰਨ .30 ਬੋਰ ਅਤੇ ਇੱਕ .9 ਐਮ.ਐਮ), 4 ਮੈਗਜੀਨ, 8 ਬੁੱਲਟਸ ਅਤੇ ਛੋਟੇ ਬੈਂਗ ਭਾਰਤ ਅਤੇ ਪਾਕਿਸਤਾਨ ਦੇ ਅੰਤਰ ਰਾਸ਼ਟਰੀ ਬਾਰਡਰ ਦੀ ਜ਼ੀਰੋ ਲਾਈਨ ਤੋਂ ਬਰਾਮਦ ਕੀਤੇ ਹਨ।
ਇਹ ਵੀ ਪੜ੍ਹੋ : ਗੁਰਦਾਸ ਮਾਨ ‘ਤੇ ਪਰਚੇ ਦਾ ਵਧਣ ਲੱਗਾ ਵਿਵਾਦ : ਮਾਨ ਸਮਰਥਕ ਪਹੁੰਚੇ ਨਕੋਦਰ ਪੁਲਿਸ ਕੋਲ- ਸਿੱਖ ਆਗੂ ‘ਤੇ ਕੀਤੀ FIR ਦੀ ਮੰਗ
ਅਸਲਾ ਐਕਟ ਥਾਣਾ ਸਿਟੀ ਮੋਗਾ ਬਰਖਿਲਾਫ ਅਰਸ਼ਦੀਪ ਸਿੰਘ ਅਤੇ ਬਲਦੀਪ ਸਿੰਘ ਵਾਸੀ ਡਾਲਾ ਦਰਜ ਰਜਿਸਟਰ ਕੀਤਾ ਹੈ। ਇਥੇ ਇਹ ਵੀ ਵਰਨਣਯੋਗ ਹੈ ਕਿ ਮੋਗਾ ਪੁਲਿਸ ਨੂੰ ਸੂਚਨਾਂ ਮਿਲੀ ਸੀ ਕਿ ਬਲਦੀਪ ਸਿੰਘ ਕੈਨੇਡਾ ਦੇ ਲਈ ਸਟੱਡੀ ਵੀਜ਼ਾ ਅਪਲਾਈ ਕਰਕੇ ਕੈਨੇਡਾ ਭੱਜਣ ਦੀ ਫਿਰਾਕ ਵਿਚ ਹੈ ਅਤੇ ਕੈਨੇਡਾ ਵਿਚ ਆਪਣੇ ਭਰਾ ਨਾਲ ਮਿਲ ਕੇ ਫਿਰੌਤੀ ਦਾ ਰੈਕੇਟ ਬਿਨ੍ਹਾ ਕਿਸੇ ਡਰ ਤੋਂ ਚਲਾ ਸਕੇ ਅਤੇ ਅਪ੍ਰੈਲ 2021 ਵਿਚ ਉਸਦਾ ਸਟੱਡੀ ਵੀਜ਼ਾ ਕਨਫਰਮ ਹੋਣ ਉਪਰੰਤ ਮਿਤੀ 28-08-2021 ਨੂੰ ਬਲਦੀਪ ਸਿੰਘ ਦੀ ਦਿੱਲੀ IGI ਏਅਰਪੋਰਟ ਤੋਂ ਕੈਨੇਡਾ ਲਈ ਸਵੇਰੇ 07:20 ‘ਤੇ ਉਡਾਣ ਸੀ। ਮੋਗਾ ਪੁਲਿਸ ਦੁਆਰਾ ਜਾਰੀ LoC ਕਾਰਨ ਜਦ ਬਲਦੀਪ ਸਿੰਘ ਦਿੱਲੀ ਏਅਰਪੋਰਟ ਵਿਖੇ ਕੈਨੇਡਾ ਜਾਣ ਲਈ ਪਹੁੰਚਿਆ ਤਾਂ ਏਅਰਪੋਰਟ ਸੁਰੱਖਿਆ ਦੁਆਰਾ ਮੋਗਾ ਪੁਲਿਸ ਨੂੰ ਤੁਰੰਤ ਸੂਚਿਤ ਕਰ ਦਿਤਾ, ਜਿਸ ‘ਤੇ ਮੋਗਾ ਪੁਲਿਸ ਤੁਰੰਤ ਦਿੱਲੀ ਪਹੁੰਚ ਗਈ ਅਤੇ ਦੋਸ਼ੀ ਬਲਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਪਾਸੋਂ ਪੁਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।