ਲੁਧਿਆਣਾ ਵਿੱਚ ਮਨੀ ਐਕਸਚੇਂਜਰ ਅਤੇ ਜੁੱਤੀ ਵਪਾਰੀ ਮਨਜੀਤ ਸਿੰਘ ਦੇ ਕਤਲ ਦੇ ਚਾਰ ਦਿਨਾਂ ਬਾਅਦ ਆਖ਼ਰਕਾਰ ਕਮਿਸ਼ਨਰੇਟ ਪੁਲਿਸ ਨੇ ਕਤਲ ਦੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਦੋਸ਼ ਵਿੱਚ ਇੱਕ ਔਰਤ ਸਣੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਇੱਕ ਦੋਸ਼ੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਦੋ ਦੋਸ਼ੀਆਂ ਨੇ ਵਪਾਰੀ ਮਨਜੀਤ ਸਿੰਘ ਦਾ ਕਤਲ ਕਰਕੇ ਪੈਸੇ ਲੁੱਟ ਲਏ ਸਨ ਤੇ ਔਰਤ ਦੋਸ਼ੀਆਂ ਨੂੰ ਕਾਰ ਵਿੱਚ ਲੈ ਕੇ ਉਥੋਂ ਫਰਾਰ ਹੋ ਗਈ ਸੀ।
ਦੋਸ਼ੀਆਂ ਵੱਲੋਂ ਕਤਲ ਨੂੰ ਅੰਜਾਮ ਦੇਣ ਲਈ ਵਰਤੇ ਗਏ ਵਾਹਨ ਚੋਰੀ ਦੇ ਸਨ। ਇਸ ਮਾਮਲੇ ਵਿੱਚ ਪੁਲਿਸ ਨੇ ਸਿੱਧਵਾਂ ਬੇਟ ਇਲਾਕੇ ਦੀ ਰਹਿਣ ਵਾਲੀ ਕੁਲਦੀਪ ਕੌਰ, ਮਨਦੀਪ ਸਿੰਘ ਉਰਫ਼ ਮੰਨਾ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਗੁਰਦਾਸਪੁਰ ਦੇ ਪਿੰਡ ਬਹਿਲੋਰਪੁਰ ਦਾ ਰਹਿਣ ਵਾਲਾ ਜੋਬਨਜੀਤ ਸਿੰਘ ਅਜੇ ਫਰਾਰ ਹੈ। ਪੁਲਿਸ ਨੇ ਫੜੇ ਗਏ ਦੋਸ਼ੀਆਂ ਦੇ ਕਬਜ਼ੇ ‘ਚੋਂ 34.35 ਲੱਖ ਰੁਪਏ ਦੀ ਨਕਦੀ, ਦੋ ਸਵਿਫਟ ਡਿਜ਼ਾਇਰ ਕਾਰਾਂ, ਐਕਟਿਵਾ ਸਕੂਟਰ ਅਤੇ ਜੁਰਮ ‘ਚ ਵਰਤਿਆ ਗਿਆ ਸੂਆ ਵੀ ਬਰਾਮਦ ਕੀਤਾ ਹੈ। ਦੋਸ਼ੀਆਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਪੁਲਿਸ ਫਰਾਰ ਦੋਸ਼ੀ ਜੋਬਨਜੀਤ ਸਿੰਘ ਦੀ ਭਾਲ ਕਰ ਰਹੀ ਹੈ।
ਦੱਸ ਦੇਈਏ ਕਿ ਕਾਰੋਬਾਰੀ ਮਨਜੀਤ ਸਿੰਘ ਆਪਣੀ ਸਵਿਫ਼ਟ ਕਾਰ ਰਾਹੀਂ ਜਗਰਾਉਂ ਪੁਲ ਤੋਂ ਹੁੰਦਾ ਹੋਇਆ ਆਪਣੇ ਘਰ ਮਾਡਲ ਗ੍ਰਾਮ ਵੱਲ ਜਾ ਰਿਹਾ ਸੀ। ਲੁਟੇਰਿਆਂ ਨੇ ਉਸ ਦਾ ਜਗਰਾਉਂ ਪੁਲ ਤੋਂ ਹੀ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਸੀ। ਕੋਚਰ ਮਾਰਕੀਟ ਇਲਾਕੇ ’ਚ ਭੀੜ ਜ਼ਿਆਦਾ ਹੁੰਦੀ ਹੈ ਤਾਂ ਮੁਲਜ਼ਮਾਂ ਨੇ ਆਪਣੀ ਪਲਾਨਿੰਗ ਮੁਤਾਬਕ ਉਥੇ ਇੱਕ ਐਕਟਿਵਾ ਲਾਈ।
ਲੁਟੇਰਿਆਂ ਨੇ ਪੁਲਿਸ ਚੌਕੀ ਕੋਚਰ ਮਾਰਕੀਟ ਤੋਂ ਕੁਝ ਦੂਰੀ ’ਤੇ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਉੱਥੋਂ ਲਗਭਗ ਇੱਕ ਹਜ਼ਾਰ ਮੀਟਰ ਦੂਰ ਐਕਟਿਵਾ ਛੱਡ ਕੇ ਸਵਿਫ਼ਟ ਕਾਰ ਵਿੱਚ ਫ਼ਰਾਰ ਹੋ ਗਏ ਸਨ।
ਇਹ ਵੀ ਪੜ੍ਹੋ : ਗੋਲੀਬਾਰੀ ਨਾਲ ਗੂੰਜੀ ਸੂਡਾਨ ਦੀ ਰਾਜਧਾਨੀ, ਭਾਰਤੀਆਂ ਨੂੰ ਘਰਾਂ ‘ਚ ਰਹਿਣ ਦੀ ਸਲਾਹ
ਲੁਧਿਆਣਾ ਪਲਿਸ ਕਮਸ਼ਿਨ ਨੇ ਦੱਸਿਆ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਫਰਵਰੀ ਮਹੀਨੇ ਤੋਂ ਪਲਾਨਿੰਗ ਬਣਾਈ ਗਈ ਸੀ ਤੇ ਇਸ ਨੂੰ ਲੈ ਕੇ ਮਨੀ ਐਕਸਚੇਂਜਰ ਦੀ ਰੇਕੀ ਵੀ ਕੀਤੀ ਜਾ ਰਹੀ ਸੀ। ਪੁਲਿਸ ਨੇ ਦੋਸ਼ੀਆਂ ਤੋਂ ਲਗਭਗ 35 ਲੱਖ ਦੀ ਰਕਮ ਵੀ ਬਰਾਮਦ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -: