ਲੁਧਿਆਣਾ ਵਿੱਚ ਪਿਛਲੇ ਮਹੀਨੇ ਹੋਈ ਮਨੀ ਐਕਸਚੇਂਜ ਦੀ ਦੁਕਾਨ ‘ਤੇ ਹੋਈ ਵੱਡੀ ਲੁੱਟ ਦੇ ਮਾਮਲੇ ਵਿੱਚ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਲੁਟੇਰਿਆਂ ਦੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ 15 ਨਵੰਬਰ ਨੂੰ ਫੋਕਲ ਪੁਆਇੰਟ ਇਲਾਕੇ ‘ਚ ਮਨੀ ਐਕਸਚੇਂਜ ਦੀ ਦੁਕਾਨ ‘ਤੇ ਲੁੱਟ ਦੀ ਘਟਨਾ ਵਾਪਰੀ ਸੀ। ਮਾਵਾਂ-ਧੀਆਂ ਅਮ੍ਰਿਤਾ ਨੰਦਾ ਅਤੇ ਬਰਤਿਕਾ ਜਦੋਂ ਦੁਕਾਨ ਬੰਦ ਕਰਕੇ ਘਰ ਜਾ ਰਹੀਆਂ ਸਨ ਤਾਂ ਲੁਟੇਰੇ ਉਨ੍ਹਾਂ ਤੋਂ 5.80 ਲੱਖ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ ਸਨ।
ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਲੁਟੇਰਿਆਂ ਨੇ ਮਾਂ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਸੀ, ਜਦਕਿ ਧੀ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਸਨ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਸ ਮਾਮਲੇ ਨੂੰ ਸੁਲਝਾਉਂਦੇ ਹੋਏ ਬੌਬੀ ਵਾਸੀ ਪਿੰਡ ਸਿੱਧੂਵਾਲਾ ਜ਼ਿਲ੍ਹਾ ਪਟਿਆਲਾ, ਸਲਿੰਦਰ ਮਿਸ਼ਰਾ ਵਾਸੀ ਲਖੀਮਪੁਰ ਖੀਰੀ ਉੱਤਰ ਪ੍ਰਦੇਸ਼ ਅਤੇ ਸੁਨੀਲ ਕੁਮਾਰ ਵਾਸੀ ਮਧੂਬਨੀ ਬਿਹਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
Congress Person open CM Channi’s ” ਪੋਲ”, “CM Channi Spent crores of rupees for advertisement”
ਇਸ ਲੁੱਟ ਦੀ ਪੂਰੀ ਪਲਾਨਿੰਗ ਤੇ ਰੇਕੀ ਸੁਨੀਲ ਕੁਮਾਰ ਨੇ ਕੀਤੀ ਸੀ, ਜਿਸ ਪਿੱਛੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਘਟਨਾ ਨੂੰ ਅੰਜਾਮ ਦੇਣ ਲਈ ਵਤੀ ਗਈ ਦੇਸੀ ਪਿਸਤੌਲ ਬੌਬੀ ਨੇ ਉੱਤਰ ਪ੍ਰਦੇਸ਼ ਤੋਂ 10 ਹਜ਼ਾਰ ਰੁਪਏ ਵਿੱਚ ਖਰੀਦੀ ਸੀ। ਪੁਲਿਸ ਨੇ ਦੋਸ਼ੀਆਂ ਕੋਲੋਂ ਹਥਿਆਰ ਦੇ ਨਾਲ ਇੱਕ ਚੋਰੀ ਕੀਤਾ ਤੇ ਇੱਕ ਲੁੱਟਿਆ ਹੋਇਆ ਮੋਟਰਸਾਈਕਲ, ਪੰਜ ਜ਼ਿੰਦਾ ਕਾਰਤੂਸ, 1.05 ਲੱਖ ਰੁਪਏ ਦੀ ਨਕਦੀ, ਲੈਪਟਾਪ, ਇੱਕ ਬੈਗ ਅਤੇ ਤਿੰਨ ਏ.ਟੀ.ਐਮ ਬਰਾਮਦ ਕੀਤੇ ਹਨ। ਦੋਸ਼ੀਆਂ ਖ਼ਿਲਾਫ਼ ਪਹਿਲਾਂ ਵੀ ਕਈ ਮਾਮਲੇ ਦਰਜ ਹਨ।
ਇਹ ਵੀ ਪੜ੍ਹੋ : ਸਰਕਾਰ ਨੇ 90 ਲੱਖ ਦੀ ਰਿਸ਼ਵਤ ਲੈਣ ਵਾਲਾ ਐੱਚ. ਸੀ. ਐੱਸ. ਅਧਿਕਾਰੀ ਅਨਿਲ ਨਾਗਰ ਕੀਤਾ ਬਰਖ਼ਾਸਤ
ਪੁਲਿਸ ਨੇ ਇਸ ਗਿਰੋਹ ਤੋਂ ਚੋਰੀ ਦਾ ਸਾਮਾਨ ਖਰੀਦਣ ਵਾਲੇ ਅਸ਼ੋਕ ਮਸੀਹ ਵਾਸੀ ਮਾਡਲ ਟਾਊਨ ਲੁਧਿਆਣਾ ਅਤੇ ਗਿਆਸਪੁਰਾ ਇਲਾਕੇ ਦੇ ਅਸ਼ੋਕ ਕੁਮਾਰ ਖ਼ਿਲਾਫ਼ ਵੀ ਕੇਸ ਦਰਜ ਕੀਤਾ ਹੈ, ਜਿਨ੍ਹਾਂ ਕੋਲੋਂ 19 ਨਵੇਂ ਮੋਬਾਈਲ ਫੋਨ, ਦੋ ਐੱਲ.ਸੀ.ਡੀਜ਼ ਅਤੇ ਦੋ ਹੋਮ ਥੀਏਟਰ ਬਰਾਮਦ ਕੀਤੇ ਗਏ ਹਨ। ਪੁਲਿਸ ਵੱਲੋਂ ਮੁਲਜ਼ਮਾਂ ਨੂੰ ਡੂੰਘਾਈ ਨਾਲ ਪੁੱਛ-ਗਿੱਛ ਕਰਨ ਲਈ ਅਦਾਲਤ ਤੋਂ ਪੁਲਿਸ ਰਿਮਾਂਡ ‘ਤੇ ਲੈ ਲਿਆ ਗਿਆ ਹੈ।