ਪਟਿਆਲਾ ਵਿਚ ਮਾਂ-ਪੁੱਤ ਦੀ ਹੱਤਿਆ ਦੇ ਮਾਮਲੇ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਪੁਲਿਸ ਮੁਤਾਬਕ ਦੋਹਰਾ ਕਤਲਕਾਂਡ ਲੁੱਟ ਦੀ ਨੀਅਤ ਨਾਲ ਕੀਤਾ ਗਿਆ ਸੀ। ਪੁਲਿਸ ਨੇ ਇਕ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਪੁਲਿਸ ਮੁਤਾਬਕ ਮੁਲਜ਼ਮ ਹਰਜੀਤ ਸਿੰਘ ਰਾਜਸਥਾਨ ਦੇ ਬੂੰਦੀ ਦਾ ਰਹਿਣ ਵਾਲਾ ਹੈ ਤੇ ਮ੍ਰਿਤਕ ਦੀ ਦੇਵਰਾਣੀ ਦੀ ਭੈਣ ਦਾ ਮੁੰਡਾ ਹੈ। ਉਸ ਦਾ ਘਰ ਆਉਣਾ-ਜਾਣਾ ਸੀ।
ਮਾਮਲਾ ਥਾਣਾ ਤ੍ਰਿਪੜੀ ਦੇ ਸ਼ਹੀਦ ਊਧਮ ਸਿੰਘ ਨਗਰ ਦੀ ਗਲੀ ਨੰਬਰ 11 ਦਾ ਹੈ। ਸ਼ਾਮ ਨੂੰ ਜਸਵੀਰ ਕੌਰ (50) ਤੇ ਉਨ੍ਹਾਂ ਦੇ ਬੇਟੇ ਹਰਵਿੰਦਰ ਸਿੰਘ ਉਰਫ ਜੱਗੀ ਦੀ ਖੂਨ ਨਾਲ ਲੱਥਪੱਥ ਲਾਸ਼ ਬਾਥਰੂਮ ਵਿਚ ਮਿਲੀ ਸੀ। ਆਸ-ਪਾਸ ਦੇ ਲੋਕਾਂ ਮੁਤਾਬਕ ਜਦੋਂ ਹਰਵਿੰਦਰ ਦੇ ਪਿਤਾ ਗੁਰਮੁਖ ਸਿੰਘ ਸ਼ਾਮ ਨੂੰ ਘਰ ਪਰਤੇ ਤਾਂ ਕਈ ਵਾਰ ਦਰਵਾਜ਼ਾ ਖੜਕਾਇਆ ਪਰ ਕਾਫੀ ਦੇਰ ਤੱਕ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਉਨ੍ਹਾਂ ਨੇ ਕਈ ਵਾਰ ਆਪਣੇ ਬੇਟੇ ਤੇ ਪਤਨੀ ਨੂੰ ਆਵਾਜ਼ ਵੀ ਲਗਾਈ ਪਰ ਅੰਦਰ ਤੋਂ ਕੋਈ ਜਵਾਬ ਨਹੀਂ ਮਿਲਿਆ। ਇਸ ਦੇ ਬਾਅਦ ਗੁਰਮੁਖ ਨੇ ਕੋਲ ਇਕ ਘਰ ਤੋਂ ਸਰੀਆ ਲੈ ਕੇ ਅੰਦਰ ਤੋਂ ਕੁੰਡੀ ਨਾਲ ਤੋੜਿਆ। ਅੰਦਰ ਦਾਖਲ ਹੋਣ ‘ਤੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਸੋਫੇ ਤੇ ਕਮਰੇ ਵਿਚ ਰੱਖੇ ਬੈੱਡ ਵਿਚ ਖੂਨ ਦੇ ਛੀਂਟੇ ਸਨ।
ਇਹ ਵੀ ਪੜ੍ਹੋ : ਵੜਿੰਗ ਨੇ ਰਾਜਪਾਲ ਨੂੰ ਲਿਖੀ ਚਿੱਠੀ, ਟ੍ਰਾਈਸਿਟੀ ਤੋਂ ਬਾਹਰ ਦੇ ਵਾਹਨਾਂ ‘ਤੇ ਦੁੱਗਣੀ ਫੀਸ ਦਾ ਕੀਤਾ ਵਿਰੋਧ
ਉਸ ਨੇ ਬਾਥਰੂਮ ਦਾ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਖੂਨ ਨਾਲ ਲੱਥਪੱਥ ਜਸਵੀਰ ਕੌਰ ਤੇ ਜੱਗੀ ਦੀ ਲਾਸ਼ ਪਈ ਸੀ। ਇਸ ਦੇ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਪੁਲਿਸ ਮੁਤਾਬਕ ਮੁਲਜ਼ਮ ਵਿਦੇਸ਼ ਜਾਣਾ ਚਾਹੁੰਦਾ ਸੀ।
ਵੀਡੀਓ ਲਈ ਕਲਿੱਕ ਕਰੋ -: