ਪੰਜਾਬ ਦੇ ਹੁਸ਼ਿਆਰਪੁਰ ਦੇ ਪਿੰਡ ਦਸੂਹਾ ਦੇ ਦੇਪੁਰ ਵਿਚ ਇਕ ਗਰੀਬ ਮਾਂ ਇਸ ਤਰ੍ਹਾਂ ਲਾਚਾਰ ਹੈ ਕਿ ਚਾਹੁੰਦੇ ਹੋਏ ਵੀ ਉਹ ਖੁਦ ਦੀ ਕੋਈ ਮਦਦ ਨਹੀਂ ਕਰ ਪਾ ਰਹੀ। ਆਪਣੇ ਹਾਲਾਤਾਂ ਤੋਂ ਪ੍ਰੇਸ਼ਾਨ ਇਕ ਮਾਂ ਨਰਕ ਭਰੀ ਜ਼ਿੰਦਗੀ ਜਿਊਣ ‘ਤੇ ਮਜਬੂਰ ਹੈ। ਲਗਭਗ 70 ਸਾਲ ਦੀ ਇਸ ਬਜ਼ੁਰਗ ਮਹਿਲਾ ਦਾ ਕੋਈ ਸਹਾਰਾ ਨਹੀਂ ਹੈ ਅਤੇ ਜਿਹੜੇ ਬੱਚਿਆਂ ਨੂੰ ਸਹਾਰਾ ਬਣਨਾ ਸੀ ਉਹ ਖੁਦ ਆਪਣੀ ਮਾਂ ਦੇ ਸਹਾਰੇ ਜ਼ਿੰਦਾ ਹੈ।
70 ਸਾਲਾ ਬਜ਼ੁਰਗ ਮਾਂ ਦੀ 48 ਸਾਲ ਦੀ ਔਲਾਦ ਦਿਮਾਗੀ ਤੌਰ ‘ਤੇ ਬੀਮਾਰ ਹੈ ਜਿਸ ਕਾਰਨ ਬਜ਼ੁਰਗ ਮਾਂ ਉਸ ਨੂੰ ਜੰਜੀਰਾਂ ਨਾਲ ਬੰਨ੍ਹਣ ਲਈ ਮਜਬੂਰ ਹੈ। ਸਤਿਆ ਦੇਵੀ ਨਾਂ ਦੀ ਬਜ਼ੁਰਗ ਦਾ ਕਹਿਣਾ ਹੈ ਕਿ ਜੇਕਰ ਉਹ ਅਜਿਹਾ ਨਹੀਂ ਕਰਦੀ ਹੈ ਤਾਂ ਉਸ ਦਾ ਮੁੰਡਾ ਉਸ ਨਾਲ ਤਾਂ ਮਾਰਕੁੱਟ ਕਰਦਾ ਹੀ ਹੈ, ਉਹ ਖੁਦ ਨੂੰ ਵੀ ਸੱਟ ਪਹੁੰਚਾਉਂਦਾ ਹੈ।
ਦੱਸ ਦੇਈਏ ਕਿ ਸਤਿਆ ਦੇਵੀ ਦੇ ਪਤੀ ਦੀ ਕਈ ਸਾਲਾਂ ਪਹਿਲਾਂ ਮੌਤ ਹੋ ਚੁੱਕੀ ਹੈ ਜਿਸ ਦੇ ਬਾਅਦ ਘਰ ਦੀ ਸਾਰੀ ਜ਼ਿੰਮੇਵਾਰੀ ਸਤਿਆ ਦੇਵੀ ‘ਤੇ ਆ ਗਈ। ਕਹਿਣ ਨੂੰ ਤਾਂ ਸਤਿਆ ਦੇਵੀ ਦੇ ਦੋ ਬੱਚੇ ਹਨ, ਇਕ ਬੇਟਾ ਤੇ ਇਕ ਬੇਟੀ। ਪੁੱਤਰ ਦਰਸ਼ਨ ਸਿੰਘ ਦੀ ਉਮਰ 48 ਸਾਲ ਹੈ, ਜਿਸ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ ਤੇ ਉਸ ਨੂੰ 7 ਸਾਲਾਂ ਤੋਂ ਉਸ ਨੂੰ ਜੰਜੀਰਾਂ ਵਿਚ ਬੰਨ੍ਹ ਕੇ ਰੱਖਣਾ ਪੈ ਰਿਹਾ ਹੈ ਤੇ ਦੂਜੀ ਧੀ ਜਿਸ ਦਾ ਨਾਂ ਮਮਤਾ ਰਾਣੀ ਹੈ। ਸਤਿਆ ਦੇਵੀ ਨੇ ਦੱਸਿਆ ਕਿ ਉਸ ਦੀ ਧੀ ਪਹਿਲਾਂ ਸਹੁਰੇ ਘਰ ਵਿਚ ਰਹਿੰਦੀ ਸੀ ਪਰ ਪਤੀ ਦੀ ਮੌਤ ਦੇ ਬਾਅਦ ਧੀ ਵੀ ਦਿਮਾਗੀ ਹਾਲਤ ਵਿਗੜ ਗਈ ਤੇ ਜਿਸ ਦੇ ਬਾਅਦ ਬੇਟੀ ਦੇ ਸਹੁਰੇ ਵਾਲੇ ਉਸ ਨੂੰ ਇਥੇ ਛੱਡ ਗਏ।
ਬਜ਼ੁਰਗ ਮਹਿਲਾ ਦਾ ਕਹਿਣਾ ਹੈ ਕਿ ਉਸ ਦੀ ਆਮਦਨੀ ਦਾ ਕੋਈ ਜ਼ਰੀਆ ਨਹੀਂ ਹੈ। ਬੱਚਿਆਂ ਦੀ ਦਵਾਈ ਦਾ ਇੰਤਜ਼ਾਮ ਵੀ ਨਹੀਂ ਕਰ ਪਾ ਰਹੀ ਹੈ। ਮਹਿਲਾ ਦਾ ਪੁਰਾਣਾ ਘਰ ਵੀ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ। ਗਰੀਬੀ ਇੰਨੀ ਜ਼ਿਆਦਾ ਹੈ ਕਿ ਰਹਿਣ ਲਈ ਹੁਣ ਕੋਈ ਘਰ ਨਹੀਂ ਹੈ। ਬੇਵੱਸ ਮਾਂ ਆਪਣੇ ਦੋ ਬੱਚਿਆਂ ਨਾਲ ਪਿੰਡ ਦੇ ਸਕੂਲ ਦੇ ਕਮਰੇ ਵਿਚ ਰਹਿ ਰਹੀ ਹੈ।
ਇਹ ਵੀ ਪੜ੍ਹੋ : ਫਗਵਾੜਾ : ਨਿਹੰਗ ਸਿੰਘਾਂ ਵੱਲੋਂ ਪਤੀ-ਪਤਨੀ ਕਿਡਨੈਪ, CCTV ‘ਚ ਕੈਦ ਹੋਈ ਘਟਨਾ
ਸਤਿਆ ਦੇਵੀ ਦਾ ਕਹਿਣਾ ਹੈ ਕਿ ਉਹ ਪੰਚਾਇਤ ਤੋਂ ਵੀ ਕਈ ਵਾਰ ਮਦਦ ਦੀ ਗੁਹਾਰ ਲਾ ਚੁੱਕੀ ਹੈ ਪਰ ਕੋਈ ਮਦਦ ਨਹੀਂ ਮਿਲੀ। ਬਜ਼ੁਰਗ ਮਹਿਲਾ ਹੁਣ ਪੰਜਾਬ ਸਰਕਾਰ ਤੋਂ ਮਦਦ ਦੀ ਗੁਹਾਰ ਲਗਾ ਰਹੀ ਹੈ। ਇਸ ਆਸ ਵਿਚ ਸ਼ਾਇਦ ਉਸ ਦੇ ਹਾਲਾਤਾਂ ਵਿਚ ਥੋੜ੍ਹਾ ਜਿਹਾ ਸੁਾਰ ਹੋ ਸਕੇ। ਦੇਖਣਾ ਇਹ ਹੋਵੇਗਾ ਕਿ ਹੁਣ ਇਸ ਲਾਚਾਰ ਮਾਂ ਨੂੰ ਸਰਕਾਰ ਤੋਂ ਮਦਦ ਪਾਉਣ ਲਈ ਤੇ ਕਿੰਨਾ ਲੰਬਾ ਇੰਤਜ਼ਾਰ ਕਰਨਾ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: