ਏਸ਼ੀਆ ਦੇ ਸਭ ਤੋਂ ਵੱਡੇ ਰਈਸ ਮੁਕੇਸ਼ ਅੰਬਾਨੀ ਦੀ ਕੰਪਨੀ ਜਿਓਮਾਰਟ ਹੁਣ ਜੈੱਫ ਬੇਜੋਸ ਦੀ ਐਮਾਜ਼ਾਨ ਨੂੰ ਟੱਕਰ ਦੇਵੇਗੀ। ਦਰਅਸਲ ਅੰਬਾਨੀ ਨੂੰ ਹੁਣ ਲੋਕਪ੍ਰਿਯ ਮੈਸੇਜਿੰਗ ਐਪ ਵ੍ਹਾਟਸਐਪ ਦਾ ਸਾਥ ਮਿਲ ਗਿਆ ਹੈ।
ਇੱਕ ਰਿਪੋਰਟ ਮੁਤਾਬਕ ਭਾਰਤੀ ਗਾਹਕ ਹੁਣ ਵ੍ਹਾਟਸਐਪ ਦੀ ਵਰਤੋਂ ਕਰਕੇ ਜਿਓਮਾਰਟ ਰਾਹੀਂ ਗ੍ਰਾਸਰੀ ਮੰਗਾ ਸਕਦੇ ਹਨ। ਇਸ ਦੇ ਲਈ ਵ੍ਹਾਟਸਐਪ ‘ਤੇ ਨਵੇਂ ਟੈਪ ਤੇ ਚੈਟ ਆਪਸ਼ਨ ਦਾ ਇਸਤੇਮਾਲ ਕਰਨਾ ਹੋਵੇਗਾ। ਇਸ ਵਿੱਚ ਡਿਲਵਰੀ ਫ੍ਰੀ ਹੈ ਅਤੇ ਮਿਨੀਮਮ ਆਰਡਰ ਵੈਲਿਊ ਦੀ ਖੱਜਲ-ਖੁਆਰੀ ਵੀ ਨਹੀਂ ਹੈ। ਗਾਹਕ ਇਸ ਰਾਹੀਂ ਫਲ-ਸਬਜ਼ੀਆਂ, ਅਨਾਜ, ਟੁੱਥਪੇਸਟ ਤੇ ਪਨੀਰ ਆਦਿ ਮੰਗਾ ਸਕਦੇ ਹਨ। ਕਸਟਮਰ ਐਪ ਵਿੱਚ ਸ਼ਾਪਿੰਗ ਬਾਸਕੇਟ ਫਿਲ ਕਰਕੇ ਜਿਓਮਾਰਟ ਰਾਹੀਂ ਪੇਮੈਂਟ ਕੀਤੀ ਜਾ ਸਕਦੀ ਹੈ। ਆਰਡਰ ਮਿਲਣ ‘ਤੇ ਵੀ ਕੈਸ਼ ਪੇਮੈਂਟ ਕੀਤਾ ਜਾ ਸਕਦਾ ਹੈ।
ਟੈਲੀਕਾਮ ਸੈਕਟਰ ਵਿੱਚ ਪੈਰ ਜਮਾਉਣ ਤੋਂ ਬਾਅਦ ਅੰਬਾਨੀ ਦੀ ਕੰਪਨੀ ਹੁਣ ਦੇਸ਼ ਦੇ ਈ-ਕਾਮਰਸ ਸੈਕਟਰ ‘ਤੇ ਦਬਦਬਾ ਬਣਾਉਣ ਲਈ ਵੀ ਰਣਨੀਤੀ ਅਪਣਾ ਰਹੀ ਹੈ। 19 ਮਹੀਨੇ ਪਹਿਲਾਂ ਮੇਟਾ ਪਲੇਟਫਾਰਮ ਇੰਕ. ਨੇ ਰਿਲਾਇੰਸ ਦੀ ਕੰਪਨੀ ਜਿਓ ਪਲੇਟਫਾਰਮਸ ਵਿੱਚ ਲਗਭਗ 6 ਅਰਬ ਡਾਲਰ ਦਾ ਨਿਵੇਸ਼ ਕੀਤਾ ਸੀ। ਮੇਟਾ ਪਲੇਟਫਾਰਮ ਇੰਕ. ਨੂੰ ਪਹਿਲਾਂ ਫੇਸਬੁੱਕ ਇੰਕ. ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “
ਅੰਬਾਨੀ ਦੀ ਕੰਪਨੀ ਰਿਲਾਇੰਸ ਇੰਡਸਟਰੀਜ਼ ਲਿਮਿਟਿਡ ਨੇ ਕੁਝ ਸਾਲ ਪਹਿਲਾਂ ਟੈਲੀਕਾਮ ਸੈਕਟਰ ‘ਚ ਤਹਿਲਕਾ ਮਚਾ ਦਿੱਤਾ ਸੀ। ਅੱਜ ਜਿਓ ਦੇਸ਼ ਦਾ ਸਭ ਤੋਂ ਵੱਡਾ ਮੋਬਾਈਲ ਆਪਰੇਟਰ ਹੈ ਜਦੋਂਕਿ ਰਿਲਾਇੰਸ ਰਿਟੇਲ ਦੇਸ਼ ਦੀ ਸਭ ਤੋਂ ਵੱਡੀ ਬਰਿੱਕ ਐਂਡ ਮੋਰਟਾਰ ਸਟੋਰ ਚੇਨ ਹੈ। ਦੇਸ਼ ਵਿੱਚ ਵ੍ਹਾਟਸਐਪ ਦੇ 53 ਕਰੋੜ ਯੂਜ਼ਰਸ ਹਨ ਜਦਕਿ ਜਿਓ ਦੇ ਗਾਹਕਾਂ ਦੀ ਗਿਣਤੀ 42.5 ਕਰੋੜ ਹੈ। ਬੋਸਟਨ ਕੰਸਲਟਿੰਗ ਗਰੁੱਪ ਮੁਤਾਬਕ ਭਾਰਤ ਦਾ ਪ੍ਰਚੂਨ ਬਾਜ਼ਾਰ 2025 ਤੱਕ 1.3 ਲੱਕ ਡਾਲਰ ਭਾਵ ਲਗਭਗ 97 ਲੱਖ ਕਰੋੜ ਰੁਪਏ ਤੱਕ ਪਹੁੰਚ ਸਕਦਾ ਹੈ। ਇਸ ਵਿੱਚੋਂ ਅੱਧੇ ਤੋਂ ਵੱਧ ਹਿੱਸਾ ਫੂਡ ਤੇ ਗ੍ਰਾਸਰੀਜ਼ ਦਾ ਹੈ।
ਇਹ ਵੀ ਪੜ੍ਹੋ : ਕੋਰੋਨਾ ਦੇ ਨਵੇਂ ਰੂਪ ਓਮੀਕ੍ਰੋਨ ਨੂੰ ਲੈ ਕੇ WHO ਦੀ ਚੇਤਾਵਨੀ, ਕਿਹਾ-“ਤੇਜ਼ੀ ਨਾਲ ਫੈਲਣ ‘ਤੇ ਖਤਰਨਾਕ ਹੋਣਗੇ ਇਸਦੇ ਨਤੀਜੇ”
ਰਿਲਾਇੰਸ ਨੇ ਹਾਲ ਹੀ ‘ਚ ਸਸਤੇ ਸਮਾਰਟਫੋਨ ਲਾਂਚ ਕਰਕੇ ਇਸ ਮਾਰਕੀਟ ‘ਚ ਵੱਡੀ ਹਿੱਸੇਦਾਰੀ ਹਾਸਲ ਕਰਨ ਦੀ ਤਿਆਰੀ ਕੀਤੀ ਹੈ। ਇਸ ਫੋਨ ਨੂੰ ਗੂਗਲ ਦੇ ਨਾਲ ਮਿਲ ਕੇ ਬਣਾਇਆ ਗਿਆ ਹੈ। ਇਸ ‘ਚ ਜਿਓਮਾਰਟ ਅਤੇ ਵ੍ਹਾਟਸਐਪ ਪਹਿਲਾਂ ਤੋਂ ਲੋਡ ਕੀਤੇ ਗਏ ਹਨ। ਗੂਗਲ ਨੇ ਵੀ ਪਿਛਲੇ ਸਾਲ ਜੀਓ ‘ਚ 4.5 ਅਰਬ ਡਾਲਰ ਦਾ ਨਿਵੇਸ਼ ਕੀਤਾ ਸੀ। ਇਸ ਬਾਰੇ ਰਿਲਾਇੰਸ ਇੰਡਸਟਰੀਜ਼ ਅਤੇ ਵ੍ਹਾਟਸਐਪ ਦੇ ਨੁਮਾਇੰਦਿਆਂ ਨੇ ਕੋਈ ਟਿੱਪਣੀ ਨਹੀਂ ਕੀਤੀ। ‘ਐਮਾਜ਼ਾਨ’ ਅਤੇ ‘ਵਾਲਮਾਰਟ’ ਤੋਂ ਇਲਾਵਾ, ‘ਗ੍ਰੋਫਰਸ’, ‘ਡਨਜ਼ੋ’, ‘ਸਵਿੱਗੀ’, ‘ਬਿਗਬਾਸਕੇਟ’ ਅਤੇ ‘ਜ਼ੇਪਟੋ’ ਵੀ ਗ੍ਰਾਸਰੀ ਦੀ ਡਿਲੀਵਰੀ ਵਿੱਚ ਸ਼ਾਮਲ ਹਨ।