ਅੰਮ੍ਰਿਤਸਰ ਵਿਚ ਇਕ ਵਿਅਕਤੀ ਨੇ ਨਹਿਰ ਵਿਚ ਆਪਣੇ 8 ਸਾਲਾ ਦੋਹਤੇ ਨੂੰ ਧੱਕਾ ਦੇ ਦਿੱਤਾ। ਫਿਲਹਾਲ ਪੁਲਿਸ ਬੱਚੇ ਦੀ ਭਾਲ ਵਿਚ ਲੱਗੀ ਹੋਈ ਹੈ। ਅਦਾਲਤ ਨੇ ਇਕ ਜੋੜੇ ਵਿਚ ਸਮਝੌਤਾ ਕਰਵਾ ਕੇ ਕੁਝ ਦਿਨ ਨਾਲ ਰਹਿਣ ਨੂੰ ਕਿਹਾ ਸੀ ਪਰ ਮੁਲਜ਼ਮ ਨਾਨਾ ਇਹ ਨਹੀਂ ਚਾਹੁੰਦਾ ਹੈ। ਇਹੀ ਵਜ੍ਹਾ ਸੀ ਕਿ ਉਸ ਨੇ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ। ਰਾਜਾਸਾਂਸੀ ਥਾਣਾ ਇੰਚਾਰਜ ਹਰਚੰਦ ਸਿੰਘ ਨੇ ਦੱਸਿਆ ਕਿ ਮੁਲਜ਼ਮ ਨਾਨਾ ਖਿਲਾਫ ਕੇਸ ਦਰਜ ਕਰਕੇ ਉਸ ਦੀ ਗ੍ਰਿਫਤਾਰੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਰਾਜਾਸਾਂਸੀ ਦੇ ਪਿੰਡ ਬਲ ਸਚੰਦਰ ਵਾਸੀ ਸੁਖਦੇਵ ਸਿੰਘ ਦਾ ਆਪਣੀ ਪਤੀ ਨਾਲ ਅਦਾਲਤ ਵਿਚ ਵਿਵਾਦ ਚੱਲ ਰਿਹਾ ਸੀ।ਅਦਾਲਤ ਨੇ ਸਮਝੌਤਾ ਕਰਵਾ ਕੇ ਕੱਪਲ ਨੂੰ ਕੁਝ ਸਮੇਂ ਤੱਕ ਇਕੱਠਾ ਰਹਿਣ ਨੂੰ ਕਿਹਾ ਸੀ। ਕੱਪਲ ਨਾਲ ਰਹਿਣ ਨੂੰ ਮੰਨ ਗਏ ਪਰ ਸੁਖਦੇਵ ਸਿੰਘ ਦਾ ਸਹੁਰਾ ਅਮਰਜੀਤ ਸਿੰਘ ਵਾਸੀ ਪਿੰਡ ਮੀਰਾਂਕੋਟ ਇਸ ਖਿਲਾਫ ਸੀ। ਵੀਰਵਾਰ ਸ਼ਾਮ ਮੁਲਜ਼ਮ ਆਪਣੇ 8 ਸਾਲਾ ਦੋਹਤੇ ਗੁਰਅੰਸ਼ਪ੍ਰੀਤ ਸਿੰਘ ਨੂੰ ਆਪਣੇ ਨਾਲ ਲੈ ਗਿਆ।
ਇਹ ਵੀ ਪੜ੍ਹੋ : ਚੁਣਾਵੀ ਧਾਂਦਲੀ ਮਾਮਲੇ ‘ਚ ਸਾਬਕਾ ਰਾਸ਼ਟਰਪਤੀ ਟਰੰਪ ਨੇ ਕੀਤਾ ਸਰੰਡਰ, 2 ਲੱਖ ਦੇ ਬਾਂਡ ‘ਤੇ ਰਿਹਾਅ
ਮੁਲਜ਼ਮ ਨੇ ਦੋਹਥੇ ਗੁਰਅੰਸ਼ਪ੍ਰੀਤ ਨੂੰ ਜਗਦੇਵ ਕਲਾਂ ਦੇ ਰਸਤੇ ਵਿਚ ਪੈਣ ਵਾਲੀ ਨਹਿਰ ਵਿਚ ਧੱਕਾ ਦੇ ਦਿੱਤਾ ਤੇ ਫਰਾਰ ਹੋ ਗਿਆ। ਥਾਣਾ ਇੰਚਾਰਜ ਹਰਚੰਦ ਸਿਘ ਨੇ ਦੱਸਿਆ ਕਿ ਮੁਲਜ਼ਮ ਅਮਰਜੀਤ ਸਿੰਘ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਤੇ ਗੋਤਾਖੋਰਾਂ ਦੀ ਮਦਦ ਨਾਲ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: