ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਨੇ ਸੜਕ ਹਾਦਸਿਆਂ ਦੀ ਨਵੀਂ ਰਿਪੋਰਟ ਕੀਤੀ ਜਾਰੀ ਹੈ ਜਿਸ ਵਿਚ ਪੇਸ਼ ਕੀਤੇ ਗਏ ਅੰਕੜੇ ਹੈਰਾਨ ਕਰ ਦੇਣ ਵਾਲੇ ਹਨ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ 2021 ਵਿਚ ਸੜਕ ਹਾਦਸਿਆਂ ਦੌਰਾਨ ਭਾਰਤ ਵਿਚ 1.6 ਲੱਖ ਲੋਕਾਂ ਦੀ ਜਾਨ ਗਈ, ਮਤਲਬ ਰੋਜ਼ਾਨਾ 426 ਜਾਂ ਪ੍ਰਤੀ ਘੰਟਾ 18 ਲੋਕ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ।
NCRB ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਮੁਤਾਬਕ ਇਹ ਅੰਕੜਾ ਕਿਸੇ ਵੀ ਸਾਲ ਵਿਚ ਸਭ ਤੋਂ ਵੱਧ ਹੈ। ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਭਾਰਤ ਸਰਕਾਰ ਲਈ ਸੜਕ ਹਾਦਸਿਆਂ ਨੂੰ ਘੱਟ ਕਰਨਾ ਸੱਚਮੁੱਚ ਚਿੰਤਾ ਦਾ ਵਿਸ਼ਾ ਹੈ।
ਇਹ ਵੀ ਪੜ੍ਹੋ : ਪੰਚਾਇਤ ਦਫ਼ਤਰ ‘ਤੇ ਮੰਤਰੀ ਧਾਲੀਵਾਲ ਦੀ ਰੇਡ, ਅਫਸਰ ਡਿਊਟੀ ਤੋਂ ਗਾਇਬ, ਕਾਰਵਾਈ ਦੇ ਹੁਕਮ
ਅੰਕੜੇ ਦੱਸਦੇ ਹਨ ਕਿ ਸੜਕ ਹਾਦਸਿਆਂ ਵਿੱਚ ਮਾਰੇ ਗਏ ਹਰ 100 ਵਿਅਕਤੀਆਂ ਵਿੱਚੋਂ ਘੱਟੋ-ਘੱਟ 44 ਦੋਪਹੀਆ ਵਾਹਨ ਸਵਾਰ ਸਨ। ਸੜਕ ਹਾਦਸਿਆਂ ਵਿੱਚ ਮਰਨ ਵਾਲੇ ਦੋ ਪਹੀਆ ਵਾਹਨ ਸਵਾਰਾਂ ਦੀ ਕੁੱਲ ਗਿਣਤੀ 69,240 ਰਹੀ, ਜੋ ਕਿ 2019 ਦੇ ਮੁਕਾਬਲੇ 18 ਫੀਸਦੀ ਵੱਧ ਹੈ। NCRB ਦੁਆਰਾ ਜਾਰੀ ਕੀਤੇ ਗਏ ਅੰਕੜੇ ਹਾਲ ਹੀ ਦੇ ਸਾਲਾਂ ਵਿੱਚ ਦੇਸ਼ ਵਿੱਚ ਦੋ ਪਹੀਆ ਵਾਹਨਾਂ ਅਤੇ ਪੈਦਲ ਚੱਲਣ ਵਾਲਿਆਂ ਦੀ ਮੌਤ ਦੇ ਹਿੱਸੇ ਵਿੱਚ ਲਗਾਤਾਰ ਵਾਧੇ ਦੇ ਚਿੰਤਾਜਨਕ ਰੁਝਾਨ ਵੱਲ ਇਸ਼ਾਰਾ ਕਰਦੇ ਹਨ।
ਵੀਡੀਓ ਲਈ ਕਲਿੱਕ ਕਰੋ -: