ਫਿਰੋਜ਼ਪੁਰ ਵਿੱਚ ਖੂਨ ਦੇ ਰਿਸ਼ਤੇ ਤਾਰ-ਤਾਰ ਹੋ ਗਏ। ਇਥੇ ਦੇ ਮਨੀਆਂਵਾਲਾ ਖੂਹ ਨੇੜੇ ਝੋਨੇ ਦੇ ਖੇਤ ਵਿੱਚ ਭਤੀਜੇ ਨੇ ਕੁਹਾੜੀ ਨਾਲ ਵਾਰ ਕਰਕੇ ਤਾਇਆ ਦਾ ਕਤਲ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਉਥੋਂ ਫਰਾਰ ਹੋ ਗਿਆ। ਸੂਚਨਾ ਮਿਲਦੇ ਹੀ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਤਾ ਲੱਗਾ ਹੈ ਕਿ ਉਨ੍ਹਾਂ ਵਿੱਚ ਪਾਣੀ ਨੂੰ ਲੈ ਕੇ ਕੋਈ ਗੱਲ ਹੋਈ ਸੀ।
ਦੁਲਚੀਕੇ ਰੋਡ ਦੇ ਰਹਿਣ ਵਾਲੇ ਇਕਬਾਲ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਨਿਰੰਜਨ ਸਿੰਘ ਅਤੇ ਉਹ ਖ਼ੁਦ ਖੇਤ ਗਏ ਹੋਏ ਸਨ। ਉਥੇ ਉਸ ਦੇ ਚਾਚਾ ਦਾ ਬੇਟਾ ਨਰਿੰਦਰ ਸਿੰਘ ਅਤੇ ਚਾਚੀ ਮੌਜੂਦ ਸਨ। ਨਰਿੰਦਰ ਨੇ ਪਿਤਾ ਨੂੰ ਕਿਹਾ ਕਿ ਉਨ੍ਹਾਂ ਕਰਕੇ ਉਨ੍ਹਾਂ ਦੇ ਖੇਤ ਵਿੱਚ ਪਾਣੀ ਰਿਸ ਰਿਹਾ ਹੈ। ਇਸੇ ਗੱਲ ਤੋਂ ਉਹ ਇੰਨਾ ਗੁੱਸੇ ਵਿੱਚ ਆ ਗਿਆ ਤੇ ਉਸ ਨੇ ਕੁਹਾੜੀ ਨਾਲ ਉਸ ਦੇ ਪਿਤਾ ‘ਤੇ ਵਾਰ ਕਰ ਦਿੱਤਾ। ਸਿਰ ‘ਤੇ ਡੂੰਘੀ ਸੱਟ ਲੱਗਣ ਨਾਲ ਨਿਰੰਜਨ ਸਿੰਘ ਬੇਹੋਸ ਹੋ ਕੇ ਜ਼ਮੀਨ ‘ਤੇ ਡਿੱਗ ਗਏ, ਉਨ੍ਹਾਂ ਤੁਰੰਤ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਲੈ ਕੇ ਪਹੁੰਚੇ। ਇਥੇ ਡਾਕਟਰਾਂ ਨੇ ਚੈਕਅਪ ਕਰਨ ਤੋਂ ਬਾਅਦ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਇਹ ਵੀ ਪੜ੍ਹੋ : ਕਾਂਗਰਸੀ ਮੰਤਰੀ ਨੇ ਚੰਦਯਾਨ ਤੋਂ ਚੰਨ ‘ਤੇ ਉਤਾਰ ਦਿੱਤੇ ਯਾਤਰੀ! ਬਿਆਨ ਵਾਇਰਲ
ਦੋਸ਼ੀ ਵਾਰਦਾਤ ਨੂੰ ਅੰਜਾਮ ਦੇ ਕੇ ਉਥੋਂ ਭੱਜ ਗਏ। ਇਕਬਾਲ ਨੇ ਦੋਸ਼ ਲਾਇਆ ਕਿ ਪਿਤਾ ਦਾ ਕਤਲ ਕਰਨ ਦੀ ਇੱਕ ਸਾਜ਼ਿਸ਼ ਰਚੀ ਗਈ ਸੀ। ਇਸ ਵਿੱਚ ਉਨ੍ਹਾਂ ਦੇ ਇੱਕ ਰਿਸ਼ਤੇਦਾਰ ਦਿਲਬਾਗ ਸਿੰਘ ਦੀ ਮਿਲੀਭੁਗਤ ਹੈ। ਉਸੇ ਦੀ ਸ਼ਹਿ ‘ਤੇ ਕਤਲ ਕੀਤਾ ਗਿਆ ਹੈ। ਦੂਜੇ ਪਾਸੇ, ਡੀ.ਐੱਸ.ਪੀ. ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮਨੀਆਂਵਾਲਾ ਖੂਹ ‘ਤੇ ਨਿਰੰਜਨ ਸਿੰਘ ਨਾਂ ਦੇ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਹੈ। ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਦੋਸ਼ੀਆਂ ਦੀ ਗ੍ਰਿਫਤਾਰੀ ਲਈ ਪੁਲਿਸ ਵੱਖ-ਵੱਖ ਥਾਵਾਂ ‘ਤੇ ਦਬਿਸ਼ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: