1 ਜਨਵਰੀ, 2022 ਤੋਂ ਗਾਹਕਾਂ ਨੂੰ ਹੁਣ ਹਰ ਟ੍ਰਾਂਜ਼ੈਕਸ਼ਨ ਲਈ 20 ਰੁਪਏ ਨਹੀਂ, ਸਗੋਂ 21 ਰੁਪਏ ਦੇਣੇ ਪੈਣਗੇ। ਤਿੰਨ ਨਿੱਜੀ ਬੈਂਕਾਂ ਨੇ ਵੀ ਲੈਣ-ਦੇਣ ਦੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ।
ICICI ਬੈਂਕ ਦੇ ਨਵੇਂ ਨਿਯਮਾਂ ਮੁਤਾਬਕ ਪਹਿਲੇ ਪੰਜ ਲੈਣ-ਦੇਣ ਮੁਫ਼ਤ ਹੋਣਗੇ, ਜਦੋਂਕਿ ਉਸ ਤੋਂ ਬਾਅਦ ਦੇ ਹਰ ਲੈਣ-ਦੇਣ ਲਈ 21 ਰੁਪਏ ਦੀ ਫੀਸ ਲਈ ਜਾਵੇਗੀ। ਹਰ ਵਿੱਤੀ ਲੈਣ-ਦੇਣ ‘ਤੇ ਫੀਸ 21 ਰੁਪਏ ਹੋਵੇਗੀ, ਜਦਕਿ ਗੈਰ-ਵਿੱਤੀ ਲੈਣ-ਦੇਣ ‘ਤੇ ਇਹ ਫੀਸ ਹਰ ਵਾਰ 8 ਰੁਪਏ 50 ਪੈਸੇ ਹੋਵੇਗੀ।
HDFC ਨੇ ਸ਼ਹਿਰਾਂ ਦੇ ਹਿਸਾਬ ਨਾਲ ਵੱਖ-ਵੱਖ ਨਿਯਮ ਬਣਾਏ ਹਨ। ਪਹਿਲੇ ਤਿੰਨ ਲੈਣ-ਦੇਣ ਮੁੰਬਈ, ਨਵੀਂ ਦਿੱਲੀ, ਚੇਨਈ, ਕੋਲਕਾਤਾ, ਬੇਂਗਲੁਰੂ ਅਤੇ ਹੈਦਰਾਬਾਦ ਲਈ ਮੁਫ਼ਤ ਹਨ। ਇਸ ਤੋਂ ਬਾਅਦ, ਮੁਫਤ ਸੀਮਾ ਤੋਂ ਵੱਧ ਲੈਣ-ਦੇਣ ਕਰਨ ‘ਤੇ ਪ੍ਰਤੀ ਲੈਣ-ਦੇਣ ਲਈ 21 ਰੁਪਏ ਦੇ ਨਾਲ ਟੈਕਸ ਦਾ ਭੁਗਤਾਨ ਕਰਨਾ ਹੋਵੇਗਾ।
ਐਕਸਿਸ ਬੈਂਕ ਦਾ ਨਿਯਮ ਵੀ ਅਜਿਹਾ ਹੀ ਹੈ। ਐਕਸਿਸ ਬੈਂਕ ਨੇ ਮੁਫਤ ਸੀਮਾ ਤੋਂ ਬਾਅਦ ਪੈਸੇ ਕਢਵਾਉਣ ‘ਤੇ 20 ਰੁਪਏ ਦੇ ਨਾਲ ਟੈਕਸ ਦੀ ਵਿਵਸਥਾ ਰੱਖੀ ਹੈ। ਇਹ ਫੀਸ ਵਿੱਤੀ ਲੈਣ-ਦੇਣ ‘ਤੇ 5 ਫ੍ਰੀ ਲਿਮਟ ਤੋਂ ਬਾਅਦ ਲਾਗੂ ਹੋਵੇਗੀ। ਗੈਰ-ਵਿੱਤੀ ਲੈਣ-ਦੇਣ ਲਈ 10 ਰੁਪਏ ਫੀਸ ਤੈਅ ਕੀਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਕਿਵੇਂ ਬਚਾ ਸਕਦੇ ਹੋ ਚਾਰਜ
ਜ਼ਿਆਦਾਤਰ ਬੈਂਕਾਂ ਵੱਲੋਂ ਮਹੀਨੇ ਵਿੱਚ 8 ਏਟੀਐੱਮ ਟ੍ਰਾਂਜ਼ੈਕਸ਼ਨ ਫ੍ਰੀ ਹੁੰਦੇ ਹਨ, ਜਿਸ ਵਿੱਚ ਪੰਜ ਗਾਹਕ ਦੇ ਆਪਣੇ ਬੈਂਕ ਤੇ ਬਾਕੀ ਤਿੰਨ ਦੂਜੇ ਕਿਸੇ ਹੋਰ ਏਟੀਐੱਮ ਦੇ ਸ਼ਾਮਲ ਹੁੰਦੇ ਹਨ। ਜੇਕਰ ਤੁਸੀਂ ਇੰਟਰਨੈੱਟ ਬੈਂਕਿੰਗ ਤੇ ਪੇਟੀਐੱਮ ਵਰਗੇ ਵਾਲੇਟਸ ਨੂੰ ਇਸ ਹਿਸਾਬ ਨਾਲ ਵਰਤੋ ਕਿ ਏਟੀਐੱਮ ਦੀ ਫ੍ਰੀ ਲਿਮਿਟ ਨਾ ਪਾਰ ਹੋਵੇ ਤਾਂ ਤੁਸੀਂ ਵਾਧੂ ਚਾਰਜ ਤੋਂ ਬੱਚ ਸਕਦੇ ਹੋ। ਪੇਟੀਐੱਮ ਵਰਗੇ ਵਾਲੇਟਸ ‘ਤੇ ਤੁਸੀਂ ਸਿਲੰਡਰ ਦੀ ਪੇਮੈਂਟ, ਇਲੈਕਟ੍ਰੀਸਿਟੀ ਬਿੱਲ, ਮੋਬਾਈਲ ਰੀਚਾਰਜ, ਇੰਸ਼ੋਰੈਂਸ ਦੀ ਪੇਮੈਂਟ ਵਰਗੇ ਕੰਮ ਕਰ ਸਕਦੇ ਹੋ, ਪੈਟਰੋਲ ਪੰਪ ‘ਤੇ ਭੁਗਤਾਨ ਕਰ ਸਕਦੇ ਹੋ। ਇਸ ਤਰ੍ਹਾਂ ਜ਼ਿਆਦਾ ਜ਼ਰੂਰੀ ਹੋਣ ‘ਤੇ ਹੀ ਏਟੀਐੱਮ ਦੀ ਲੋੜ ਪਏਗੀ।