2000 ਦੇ ਨੋਟਾਂ ਨੂੰ ਬਦਲਣ ਦਾ ਸਿਲਸਿਲਾ ਜਾਰੀ ਹੋ ਚੁੱਕਾ ਹੈ। ਇਹ ਨੋਟ ਸਿਰਫ ਬੈਂਕ ਸ਼ਾਖਾਵਾਂ ‘ਤੇ ਹੀ ਬਦਲੇ ਜਾ ਸਕਣਗੇ। ਮਿਲੀ ਜਾਣਕਾਰੀ ਮੁਤਾਬਕ ਡਾਕਘਰਾਂ ਵਿੱਚ ਇਹ ਸਹੂਲਤ ਨਹੀਂ ਦਿੱਤੀ ਜਾ ਸਕਦੀ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਨੋਟ ਬਦਲਣ ਦੀ ਸਹੂਲਤ ਸਿਰਫ ਬੈਂਕਾਂ ਵਿੱਚ ਉਪਲਬਧ ਹੈ। ਗਾਹਕ ਡਾਕਘਰ ਵਿੱਚ ਨੋਟ ਸਿਰਫ਼ ਜਮ੍ਹਾ ਕਰਵਾ ਸਕਦੇ ਹਨ ਕਿਉਂਕਿ 2000 ਰੁਪਏ ਦਾ ਨੋਟ ਕਾਨੂੰਨੀ ਟੈਂਡਰ ਹੈ।
ਦੱਸ ਦੇਈਏ ਕਿ ਰਿਜ਼ਰਵ ਬੈਂਕ ਆਫ ਇੰਡੀਆ ਨੇ ਪਿਛਲੇ ਹਫਤੇ 2000 ਦੇ ਨੋਟ ਸਰਕੂਲੇਸ਼ਨ ਤੋਂ ਵਾਪਸ ਲੈਣ ਦੇ ਫੈਸਲੇ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਅੱਜ ਤੋਂ ਲੋਕ ਆਪਣੇ 2000 ਰੁਪਏ ਬੈਂਕ ਤੋਂ ਨੋਟ ਬਦਲਵਾ ਸਕਦੇ ਹਨ।
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਸ਼ੁੱਕਰਵਾਰ ਨੂੰ 2000 ਰੁਪਏ ਦੇ ਕਰੰਸੀ ਨੋਟਾਂ ਨੂੰ ਸਰਕੂਲੇਸ਼ਨ ਤੋਂ ਵਾਪਸ ਲੈਣ ਦਾ ਫੈਸਲਾ ਕੀਤਾ, ਪਰ ਇਹ ਕਿਹਾ ਕਿ ਇਹ ਕਾਨੂੰਨੀ ਟੈਂਡਰ ਵਜੋਂ ਜਾਰੀ ਰਹਿਣਗੇ।
ਆਰਬੀਆਈ ਨੇ ਬੈਂਕਾਂ ਨੂੰ 2000 ਰੁਪਏ ਦੇ ਨੋਟਾਂ ਨੂੰ ਤੁਰੰਤ ਪ੍ਰਭਾਵ ਨਾਲ ਜਾਰੀ ਕਰਨਾ ਬੰਦ ਕਰਨ ਦੀ ਸਲਾਹ ਦਿੱਤੀ ਸੀ। RBI ਨੇ ਹਾਲਾਂਕਿ ਕਿਹਾ ਹੈ ਕਿ ਲੋਕ 30 ਸਤੰਬਰ, 2023 ਤੱਕ ਕਿਸੇ ਵੀ ਬੈਂਕ ਸ਼ਾਖਾ ਵਿੱਚ 2000 ਰੁਪਏ ਦੇ ਬੈਂਕ ਨੋਟਾਂ ਨੂੰ ਆਪਣੇ ਬੈਂਕ ਖਾਤਿਆਂ ਵਿੱਚ ਜਮ੍ਹਾ ਕਰਾਉਣ ਅਤੇ/ ਜਾਂ ਉਹਨਾਂ ਨੂੰ ਹੋਰ ਮੁੱਲਾਂ ਦੇ ਬੈਂਕ ਨੋਟਾਂ ਵਿੱਚ ਬਦਲ ਸਕਣਗੇ।
ਇਹ ਵੀ ਪੜ੍ਹੋ : ‘ਇੰਨਾ ਵੱਡਾ ਨੋਟ ਲਿਆਉਣ ਦੇ ਹੱਕ ‘ਚ ਨਹੀਂ ਸਨ PM ਮੋਦੀ’- 2000 ਦੇ ਨੋਟਾਂ ਨੂੰ ਲੈ ਕੇ ਵੱਡਾ ਖੁਲਾਸਾ
ਆਰਬੀਆਈ ਮੁਤਾਬਕ 2000 ਰੁਪਏ ਦੇ ਨੋਟ ਕੱਢਣ ਦਾ ਉਦੇਸ਼ ਪੂਰਾ ਹੋ ਚੁੱਕਾ ਹੈ। ਨੋਟਬੰਦੀ ਦੌਰਾਨ ਨਵੀਂ ਕਰੰਸੀ ਦੀ ਘਾਟ ਨਾ ਹੋਵੇ ਇਸ ਲਈ 2000 ਦੇ ਨੋਟ ਵੀ ਲਿਆਂਦੇ ਗਏ ਸਨ। ਪਰ ਹੁਣ ਛੋਟੇ ਨੋਟ ਲੋੜੀਂਦੀ ਮਾਤਰਾ ਵਿੱਚ ਉਪਲਬ ਹਨ ਇਸ ਲਈ 2018-19 ਵਿੱਚ 2000 ਰੁਪਏ ਦੇ ਨੋਟਾਂ ਦੀ ਛਪਾਈ ਨੂੰ ਰੋਕ ਦਿੱਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: