ਸ੍ਰੀ ਗੁਰੂ ਰਵਿਦਾਸ ਜੀ ਕੌਮਾਂਤਰੀ ਏਅਰਪੋਰਟ ਤੋਂ ਸੋਮਵਾਰ ਦੁਪਹਿਰ ਲੰਦਨ ਲਈ ਉਡਾਣ ਭਰਨ ਵਾਲੀ ਏਅਰਇੰਡੀਆ ਐਕਸਪ੍ਰੈਸ ਦੀ ਫਲਾਈਟ ਦੇ ਟਾਇਲਟ ਵਿਚ ਬੰਬ ਦੀ ਪਰਚੀ ਮਿਲਣ ‘ਤੇ ਹੜਕੰਪ ਮਚ ਗਿਆ। ਤੁਰੰਤ ਬਾਅਦ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੇ ਕਮਾਂਡੋ ਨੇ ਏਅਰਪੋਰਟ ‘ਤੇ ਮੋਰਚਾ ਸੰਭਾਲ ਲਿਆ ਤੇ ਐਂਟੀ ਬੰਬ ਸਕਵਾਇਡ ਨੂੰ ਬੁਲਾ ਲਿਆ। ਸੀਆਈਐੱਸਐੱਫ ਦੇ ਕਮਾਂਡੋ ਨੇ ਏਅਰਪੋਰਟ ਤੇ ਜਹਾਜ਼ ਅੰਦਰ ਜਾਂਚ ਸ਼ੁਰੂ ਕਰ ਦਿੱਤੀ।ਇਸ ਦੌਰਾਨ ਏਅਰਪੋਰਟ ‘ਤੇ ਮੌਜੂਦ ਯਾਤਰੀਆਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜ ਦਿੱਤਾ।
ਜਾਣਕਾਰੀ ਮੁਤਾਬਕ ਏਅਰ ਇੰਡੀਆ ਐਕਸਪ੍ਰੈਸ ਦੀ ਫਲਾਈਟ ਨੂੰ ਸੋਮਵਾਰ ਦੁਪਹਿਰ ਉਡਾਣ ਭਰਨਾ ਸੀ। ਜਹਾਜ਼ ਦੇ ਟੇਕਆਫ ਕਰਨ ਤੋਂ ਪਹਿਲਾਂ ਜਹਾਜ਼ ਦੀ ਜਾਂਚ ਕੀਤੀ ਗਈ ਤਾਂ ਟਾਇਲਟ ਦੇ ਅੰਦਰ ਅੰਗਰੇਜ਼ੀ ਵਿਚ ਇਕ ਪਰਚੀ ਮਿਲੀ। ਇਸ ‘ਤੇ ਬੰਬ ਲਿਖਿਆ ਸੀ। ‘ਬੰਬ’ ਸ਼ਬਦ ਲਿਖੀ ਪਰਚੀ ਮਿਲਣ ਦੀ ਸੂਚਨਾ ‘ਤੇ ਏਅਰਪੋਰਟ ‘ਤੇ ਹੜਕੰਪ ਮਚ ਗਿਆ।
ਇਹ ਵੀ ਪੜ੍ਹੋ : ਤਰਨਤਾਰਨ ਦੇ 9 ਸਕੂਲਾਂ ‘ਚ 23 ਅਗਸਤ ਤੱਕ ਛੁੱਟੀਆਂ ਦਾ ਐਲਾਨ, ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੋਏ ਹੁਕਮ
CISF ਦੇ ਕਮਾਂਡੋ ਤੇ ਬੰਬ ਸੁਕਾਇਡ ਨੇ ਜਹਾਜ਼ ਨੂੰ ਚਾਰੋਂ ਪਾਸੇ ਤੋਂ ਘੇਰ ਲਿਆ ਤੇ ਜਾਂਚ ਸ਼ੁਰੂ ਕੀਤੀ। ਐਂਟੀ ਬੰਬ ਸਕੁਐਡ ਨੇ ਜਹਾਜ਼ ਦੇ ਹਰ ਹਿੱਸੇ ਦੀ ਜਾਂਚ ਕੀਤੀ ਪਰ ਕੁਝ ਵੀ ਨਹੀਂ ਮਿਲਿਆ। ਇਸਦੇ ਬਾਅਦ CISF ਦੇ ਕਮਾਂਡੋ ਨੇ ਏਅਰਪੋਰਟ ਦੇ ਅੰਦਰ ਵੀ ਸਰਚ ਮੁਹਿੰਮ ਚਲਾਈ। ਲੰਦਨ ਜਾਣ ਵਾਲੇ ਜਹਾਜ਼ ਦੀ ਦੋ ਵਾਰ ਜਾਂਚ ਕੀਤੀ ਗਈ।
ਵੀਡੀਓ ਲਈ ਕਲਿੱਕ ਕਰੋ -: