ਤਕਨੀਕੀ ਦਿੱਗਜਾਂ ਵਿਚਾਲੇ ਜਿਵੇਂ ਬਲੂ ਟਿਕ ਦੀ ਲੜਾਈ ਜਿਹੀ ਛਿੜ ਗਈ ਹੈ। ਟਵਿੱਟਰ ਦਾ ਬਲੂ ਟਿਕ ਚਰਚਾ ਦਾ ਵਿਸ਼ਾ ਬਣਨ ਤੋਂ ਬਾਅਦ ਮੇਟਾ ਦੇ ਬਲੂ ਟਿਕ ਦੀ ਡਿਟੇਲ ਸਾਹਮਣੇ ਆਈ ਸੀ। ਵੈਰੀਫਿਕੇਸ਼ਨ ਚੈਕਮਾਰਕ ਸਿਰਫ ਟਵਿੱਟਰ ਜਾਂ ਮੇਟਾ ਦਾ ਕਾਂਸੈਪਟ ਨਹੀਂ ਹੈ, ਸਗੋਂ ਯੂ-ਟਿਊਬ, ਪਿੰਟਰੈਸਟ, ਟਿਕਟੌਕ ਅਤੇ ਕਈ ਹੋਰ ਡਿਜੀਟਲ ਪਲੇਟਫਾਰਮ ਵੀ ਵੈਰੀਫਿਕੇਸ਼ਨ ਟਿਕ ਪ੍ਰੋਵਾਈਡ ਕਰਦੇ ਹਨ।
ਇੱਥੋਂ ਤੱਕ ਕਿ ਲਿੰਕਡਇਨ ਨੇ ਹਾਲ ਹੀ ਵਿੱਚ ਵੈਰੀਫਿਕੇਸ਼ਨ ਬੈਜ ਪੇਸ਼ ਕੀਤੇ ਹਨ। ਹੁਣ ਲੱਗ ਰਿਹਾ ਹੈ ਕਿ ਗੂਗਲ ਵੀ ਬਲੂ ਟਿਕ ਦਾ ਖੇਡ ਸ਼ੁਰੂ ਕਰਨ ਵਾਲਾ ਹੈ। ਸਾਹਮਣੇ ਆਈ ਲੇਟੇਸਟ ਰਿਪੋਰਟ ਵਿੱਚ ਪਤਾ ਲੱਗਾ ਹੈ ਕਿ ਗੂਗਲ ਆਪਣੇ ਜੀਮੇਲ ਸਰਵਿਸ ਵਿਚ ਕੁਝ ਚੋਣਵੇਂ ਯੂਜ਼ਰਸ ਦੇ ਨਾਂ ਦੇ ਅੱਗ ਨੀਲਾ ਚੈੱਕਮਾਰਕ ਸ਼ੁਰੂ ਕਰਨ ਜਾ ਰਿਹਾ ਹੈ।
ਟੈਕ ਕ੍ਰੰਛ ਦੀ ਰਿਪੋਰਟ ਮੁਤਾਬਕ, ਕੰਪਨੀ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਗੂਗਲ ਆਪਣੀ ਪਛਾਣ ਵੈਰੀਫਾਈ ਕਰਨ ਲਈ ਜੀਮੇਲ ‘ਤੇ ਸਿਲੈਕਟਰ ਸੈਂਡਰਸ ਦੇ ਨਾਂ ਦੇ ਅੱਗੇ ਇੱਕ ਨੀਲਾ ਚੈੱਕਮਾਰਕ ਸ਼ੋਅ ਕਰਨ ਜਾ ਰਿਹਾ ਹੈ। ਨਵੇਂ ਨੀਲੇ ਚੈੱਕਮਾਰਕ ਆਟੋਮੈਟਿਕ ਰੂਪ ਤੋਂ ਉਨ੍ਹਾਂ ਕੰਪਨੀਆਂ ਦੇ ਨਾਂ ਦੇ ਅੱਗੇ ਦਿਖਾਈ ਦੇਣਗੇ ਜਿਨ੍ਹਾਂ ਨੇ ਜੀਮੇਲ ਦੇ ਮੌਜੂਦਾ ਬ੍ਰਾਂਡ ਇੰਡੀਕੇਟਰ ਫਾਰ ਮੈਸੇਜ ਆਈਡੈਂਟੀਫਿਕੇਸ਼ਨ (BIMI) ਫੀਚਰ ਨੂੰ ਅਪਣਾਇਆ।
BIMI ਫੀਚਰ ਨੂੰ 2021 ਵਿੱਚ ਲਾਂਚ ਕੀਤਾ ਗਿਆ ਸੀ। ਇਸ ਵਿਸ਼ੇਸ਼ਤਾ ਦੇ ਤਹਿਤ ਭੇਜਣ ਵਾਲੇ ਨੂੰ ਈਮੇਲ ਵਿੱਚ ਇੱਕ ਅਵਤਾਰ ਦੇ ਰੂਪ ਵਿੱਚ ਬ੍ਰਾਂਡ ਲੋਗੋ ਦਿਖਾਉਣ ਲਈ ਮਜ਼ਬੂਤ ਤਸਦੀਕ ਦੀ ਵਰਤੋਂ ਕਰਨ ਅਤੇ ਉਸਦੇ ਬ੍ਰਾਂਡ ਲੋਗੋ ਦੀ ਪੁਸ਼ਟੀ ਕਰਨ ਦੀ ਲੋੜ ਹੁੰਦੀ ਹੈ।
ਇਹ ਵੀ ਪੜ੍ਹੋ : ਪਾਕਿਸਤਾਨੀ ਵਿਦੇਸ਼ ਮੰਤਰੀ ਦੀ ਮੌਜੂਦਗੀ ‘ਚ ਅੱਤਵਾਦ ‘ਤੇ ਖੂਬ ਵਰ੍ਹੇ ਜੈਸ਼ੰਕਰ, ਦਿੱਤੀ ਵੱਡੀ ਨਸੀਹਤ
ਹੁਣ ਜੇ ਤੁਸੀਂ ਕਿਸੇ ਬ੍ਰਾਂਡ ਦੇ ਨਾਮ ਦੇ ਅੱਗੇ ਨੀਲੇ ਰੰਗ ਦਾ ਨਿਸ਼ਾਨ ਦੇਖਦੇ ਹੋ, ਤਾਂ ਇਸ ਦਾ ਮਤਲਬ ਹੈ ਕਿ ਬ੍ਰਾਂਡ ਨੇ BIMI ਵਿਸ਼ੇਸ਼ਤਾ ਨੂੰ ਅਪਣਾਇਆ ਹੈ। ਗੂਗਲ ਦਾ ਕਹਿਣਾ ਹੈ ਕਿ ਇਸ ਅਪਡੇਟ ਨਾਲ ਯੂਜ਼ਰਸ ਨੂੰ ਵੈਧ ਸੈਂਡਰਸ ਦੀ ਪਛਾਣ ਕਰਨ ‘ਚ ਮਦਦ ਮਿਲੇਗੀ। ਇਸ ਤਰ੍ਹਾਂ ਤੁਸੀਂ ਕੰਪਨੀ ਦੁਆਰਾ ਖੁਦ ਭੇਜੇ ਜਾਣ ਵਾਲੇ ਨੀਲੇ ਚੈੱਕਮਾਰਕ ਵਾਲੀ ਮੇਲ ‘ਤੇ ਭਰੋਸਾ ਕਰ ਸਕਦੇ ਹੋ।
ਵੀਡੀਓ ਲਈ ਕਲਿੱਕ ਕਰੋ -: