ਲੁਧਿਆਣਾ ਵਿੱਚ ਲੁੱਟਂ-ਖੋਹਾਂ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਤਾਜ਼ਾ ਮਾਮਲੇ ਵਿੱਚ ਬਾਈਕ ਸਵਾਰ ਬਦਮਾਸ਼ਾਂ ਨੇ ਇੱਕ ਔਰਤ ਦੇ ਕੰਨਾਂ ਦੀਆਂ ਵਾਲੀਆਂ ਖੋਹ ਲਈਆਂ। ਔਰਤ ਸਬਜ਼ੀ ਖਰੀਦ ਕੇ ਵਾਪਸ ਘਰ ਜਾ ਰਹੀ ਸੀ। ਇਸ ਦੌਰਾਨ ਬਦਮਾਸ਼ ਉਸ ਦਾ ਪਿੱਛਾ ਕਰਦੇ ਰਹੇ ਅਤੇ ਮੌਕਾ ਦੇਖ ਕੇ ਉਸ ਦੀਆਂ ਅੱਖਾਂ ‘ਤੇ ਹੱਥ ਰੱਖ ਲਿਆ। ਔਰਤ ਨੂੰ ਲੱਗਾ ਕਿ ਸ਼ਾਇਦ ਕੋਈ ਉਸ ਦੀ ਪਛਾਣ ਵਾਲਾ ਹੋਵੇਗਾ।
ਕੁਝ ਸਕਿੰਟਾਂ ਬਾਅਦ ਜਦੋਂ ਉਸ ਦੇ ਕੰਨ ‘ਚ ਦਰਦ ਹੋਣ ਲੱਗਾ ਤਾਂ ਔਰਤ ਨੇ ਰੌਲਾ ਪਾਇਆ ਪਰ ਉਦੋਂ ਤੱਕ ਬਦਮਾਸ਼ ਕੁਝ ਦੂਰੀ ‘ਤੇ ਬਾਈਕ ਸਟਾਰਟ ਕਰ ਕੇ ਖੜ੍ਹੇ ਆਪਣੇ ਕੁਝ ਸਾਥੀ ਨਾਲ ਬੈਠ ਕੇ ਫਰਾਰ ਹੋ ਗਿਆ। ਔਰਤ ਨੇ ਬਦਮਾਸ਼ ਦਾ ਪਿੱਛਾ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਉਹ ਫੜਿਆ ਨਹੀਂ ਗਿਆ। ਬਦਮਾਸ਼ ਨੇ ਗਲੀ ‘ਚ ਖੜ੍ਹੇ ਆਟੋ ਦੀ ਆੜ ‘ਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਤਾਂ ਜੋ ਘਟਨਾ ਸੀਸੀਟੀਵੀ ‘ਚ ਕੈਦ ਨਾ ਹੋ ਸਕੇ।
ਔਰਤ ਦੀ ਪਛਾਣ ਕਮਲਜੀਤ ਕੌਰ (52) ਵਜੋਂ ਹੋਈ ਹੈ। ਕਮਲਜੀਤ ਨੇ ਦੱਸਿਆ ਕਿ ਉਹ ਸਬਜ਼ੀ ਖਰੀਦਣ ਲਈ ਕੈਲਾਸ਼ ਨਗਰ ਗਈ ਸੀਸ ਜਿਵੇਂ ਹੀ ਉਹ ਸਬਜ਼ੀ ਖਰੀਦ ਕੇ ਘਰ ਵਾਪਸ ਜਾਣ ਲੱਗੀ ਤਾਂ ਕੁਝ ਦੂਰੀ ‘ਤੇ ਇਕ ਨੌਜਵਾਨ ਨੇ ਉਸ ਦੀਆਂ ਅੱਖਾਂ ‘ਤੇ ਹੱਥ ਰੱਖ ਲਿਆ। ਕੁਝ ਹੀ ਪਲਾਂ ਵਿਚ ਜਦੋਂ ਕੰਨ ਵਿਚ ਦਰਦ ਹੋਣ ਲੱਗਾ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਕਿਸੇ ਨੇ ਉਸ ਦੇ ਕੰਨਾਂ ਦੀਆਂ ਵਾਲੀਆਂ ਲਾਹ ਦਿੱਤੀਆਂ ਹਨ। ਔਰਤ ਮੁਤਾਬਕ ਉਸ ਦੀਆਂ ਵਾਲੀਆਂ ਦੀ ਕੀਮਤ 60 ਹਜ਼ਾਰ ਦੇ ਕਰੀਬ ਹੈ। ਉਹ 18 ਸਾਲਾਂ ਤੋਂ ਇਹ ਵਾਲੀਆਂ ਪਹਿਨ ਰਹੀ ਸੀ।
ਇਹ ਵੀ ਪੜ੍ਹੋ : PM ਮੋਦੀ ‘ਤੇ ਵਿਵਾਦਿਤ ਟਿੱਪਣੀ ਕਰਨ ਵਾਲੇ ਪਾਕਿਸਤਾਨੀ ਵਿਦੇਸ਼ ਮੰਤਰੀ ਨੂੰ ਭਾਰਤ ਨੇ ਦਿੱਤਾ ਸੱਦਾ!
ਔਰਤ ਕਮਲਜੀਤ ਕੌਰ ਨੇ ਥਾਣਾ ਬਸਤੀ ਜੋਧੇਵਾਲ ਵਿੱਚ ਦੋਸ਼ੀਆਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਬਦਮਾਸ਼ਾਂ ਦੀ ਸੀਸੀਟੀਵੀ ਫੁਟੇਜ ਪੁਲਿਸ ਕੋਲ ਹੈ ਪਰ ਪੁਲਿਸ ਦੇ ਹੱਥ ਅਜੇ ਵੀ ਖਾਲੀ ਹਨ।
ਵੀਡੀਓ ਲਈ ਕਲਿੱਕ ਕਰੋ -: