ਅਬੋਹਰ ਵਿਚ ਬੀਤੇ ਦਿਨੀਂ ਪਰਿਵਾਰ ਦੇ ਇਕਲੌਤੇ ਚਿਰਾਗ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਮ੍ਰਿਤਕ ਨੇ 3 ਦਿਨ ਬਾਅਦ ਆਸਟ੍ਰੇਲੀਆ ਜਾਣਾ ਸੀ ਪਰ ਉਸ ਤੋਂ ਪਹਿਲਾਂ ਅਣਸੁਖਾਵੀਂ ਘਟਨਾ ਵਾਪਰ ਗਈ ਤੇ ਖੁਸ਼ੀਆਂ ਮਾਤਮ ਵਿਚ ਬਦਲ ਗਈਆਂ। ਪਰਿਵਾਰ ਵਾਲਿਆਂ ਨੇ ਸੁਖਮਨੀ ਸਾਹਿਬ ਦਾ ਪਾਠ ਵੀ ਰੱਖਿਆ ਹੋਇਆ ਸੀ ਪਰ ਸ਼ਾਇਦ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ।
ਹਾਦਸਾ ਕੱਲਰਖੇੜਾ ਤੋਂ ਉਸਮਾਨਖੇੜਾ ਜਾਂਦੇ ਸਮੇਂ ਹੋਇਆ। ਨੌਜਵਾਨ ਦੀ ਬਾਈਕ ਦੇ ਅੱਗੇ ਅਚਾਨਕ ਜਾਨਵਰ ਆ ਗਿਆ ਜਿਸ ਨਾਲ ਬਾਈਕ ਟਕਰਾਈ ਤੇ ਉਹ ਸੜਕ ‘ਤੇ ਡਿਗ ਗਿਆ। ਸਿਰ ‘ਤੇ ਸੱਟ ਵੱਜਣ ਨਾਲ ਮੌਤ ਹੋਈ। ਮ੍ਰਿਤਕ ਦੀ ਪਛਾਣ ਪਿੰਡ ਉਸਮਾਨਖੇੜਾ ਵਾਸੀ ਅਮਿਤ ਕੁਮਾਰ (23) ਪੁੱਤਰ ਪ੍ਰਵੀਨ ਕੁਮਾਰ ਵਜੋਂ ਹੋਈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਕਰਵਾ ਕੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਹੈ।
ਅਮਿਤ ਐਤਵਾਰ ਨੂੰ ਕਿਸੇ ਕੰਮ ਤੋਂ ਪਿੰਡ ਕਲਰਖੇੜਾ ਆਇਆ ਸੀ। ਵਾਪਸ ਆਪਣੇ ਪਿੰਡ ਉਸਮਨਖੇੜਾ ਜਾਂਦੇ ਸਮੇਂ ਉਸ ਦੀ ਬਾਈਕ ਦੇ ਅਗੇ ਅਚਾਨਕ ਜਾਨਵਰ ਆ ਗਿਆ। ਟੱਕਰ ਲੱਗਣ ਨਾਲ ਬਾਇਕ ਸਲਿੱਪ ਹੋ ਗਈ। ਅਮਿਤ ਬਾਈਕ ਸਣੇ ਸੜਕ ‘ਤੇ ਡਿੱਗ ਗਿਆ। ਉਸ ਦੇ ਸਿਰ ਵਿਚ ਸੱਟ ਲੱਗਣ ਨਾਲ ਖੂਨ ਵਹਿਣ ਲੱਗਾ। ਰਾਹਗੀਰਾਂ ਨੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ।
ਇਹ ਵੀ ਪੜ੍ਹੋ : IPS ਰਵੀ ਸਿਨ੍ਹਾ ਬਣੇ RAW ਚੀਫ, 30 ਜੂਨ ਨੂੰ ਲੈਣਗੇ ਚਾਰਜ, 2 ਸਾਲ ਦਾ ਹੋਵੇਗਾ ਕਾਰਜਕਾਲ
ਸਮਾਜਸੇਵੀ ਸੰਸਥਾ ਨਰਸੇਵਾ ਨਾਰਾਇਣ ਸੇਵਾ ਸੰਮਤੀ ਦੇ ਪ੍ਰਧਾਨ ਰਾਜੂ ਚਰਾਇਆ ਨੇ ਦੱਸਿਆ ਕਿ ਅਮਿਤ ਦੇ ਪਰਿਵਾਰ ਵਾਲਿਆਂ ਨੂੰ ਹਾਦਸੇ ਦੀ ਸੂਚਨਾ ਦਿੱਤੀ। ਜਾਣਕਾਰੀ ਮਿਲਦੇ ਹੀ ਪਰਿਵਾਰ ਵਾਲੇ ਮੌਕੇ ‘ਤੇ ਪਹੁੰਚੇ ਤੇ ਉਸ ਨੂੰ ਇਲਾਜ ਲਈ ਪਹਿਲਾਂ ਗੰਗਾਨਗਰ ਲੈ ਗਏ ਜਿਥੋਂ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਪਰ ਇਲਾਜ ਦੌਰਾਨ ਅਮਿਤ ਦੀ ਮੌਤ ਹੋ ਗਈ।
ਵੀਡੀਓ ਲਈ ਕਲਿੱਕ ਕਰੋ -: