ਗੁਰਦਸਪੂਰ ਦੇ ਡਰੇਨ ਪੁਲੀ ਭੈਣੀ ਮੀਆਂ ਖਾਂ ਨੇੜੇ ਪੁਲਿਸ ਨੇ ਘਰ ਅਤੇ ਪਲਾਟ ‘ਚ ਅਫ਼ੀਮ ਦੀ ਖੇਤੀ ਕਰਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮ ਕੋਲੋਂ 8.800 ਕਿੱਲੋ ਪੋਸਤ ਵੀ ਬਰਾਮਦ ਕੀਤਾ ਹੈ। ਗੁਪਤ ਸੂਚਨਾ ਮਿਲਣ ‘ਤੋਂ ਬਾਅਦ ਮੁਲਜ਼ਮ ਦੇ ਘਰ ‘ਤੇ ਛਾਪਾ ਮਾਰ ਕੇ ਉਸ ਨੂੰ ਕਾਬੂ ਕੀਤਾ ਗਿਆ। ਪੁਲਿਸ ਵੱਲੋਂ ਦੋਸ਼ੀ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਜਾਣਕਾਰੀ ਅਨੁਸਾਰ ਥਾਣਾ ਭੈਣੀ ਮੀਆਂ ਖਾਂ ਦੇ SI ਸਤਨਾਮ ਸਿੰਘ ਪੁਲਿਸ ਪਾਰਟੀ ਨਾਲ ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰਨ ਲਈ ਗਸ਼ਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਕਥਿਤ ਦੋਸ਼ੀ ਰਾਹੁਲ ਵਾਸੀ ਪੁਰਾਣਾ ਬਾਗੜੀਆਂ ਨੇ ਆਪਣੇ ਘਰ ਦੇ ਵਿਹੜੇ ਅਤੇ ਘਰ ਦੇ ਬਾਹਰ ਸੜਕ ‘ਤੇ ਸਥਿਤ ਪਲਾਟ ‘ਚ ਅਫ਼ੀਮ ਦੇ ਪੌਦੇ ਲਗਾਏ ਹੋਏ ਹਨ। ਸੂਚਨਾ ਮਿਲਦੇ ਹੀ ਪੁਲਿਸ ਆਪਣੀ ਟੀਮ ਨਾਲ ਮੁਲਜ਼ਮ ਦੇ ਘਰ ਨੇੜੇ ਪਲਾਟ ’ਤੇ ਪਹੁੰਚੀ।
ਇਹ ਵੀ ਪੜ੍ਹੋ : ਪਾਣੀਪਤ ‘ਚ ਚੱਲਦੀ ਟਰੇਨ ਦੀ ਕਲਿੱਪ ਟੁੱਟਣ ਕਾਰਨ 8 ਡੱਬੇ ਹੋਏ ਵੱਖ, ਟ੍ਰੈਕ ‘ਤੇ ਮਚੀ ਹਫੜਾ-ਦਫੜੀ
ਪੁਲਿਸ ਜਦੋਂ ਮੁਲਜ਼ਮ ਕੋਲ ਪਹੁੰਚੀ ‘ਤਾਂ ਉਕਤ ਦੋਸ਼ੀ ਅਫ਼ੀਮ ਦੀ ਖੇਤੀ ਕਰਨ ਵਾਲੀ ਥਾਂ ਦੀ ਸਫ਼ਾਈ ਕਰ ਰਿਹਾ ਹੈ। ਪੁਲਿਸ ਨੇ ਤੁਰੰਤ ਉਸ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਮੁਲਜ਼ਮ ਦੇ ਘਰ ਅਤੇ ਪਲਾਟ ਵਿੱਚੋਂ 8 ਕਿਲੋ 800 ਗ੍ਰਾਮ ਅਫ਼ੀਮ ਦੇ ਹਰੇ ਪੌਦੇ ਬਰਾਮਦ ਕੀਤੇ ਹਨ। ਇਸ ਦੇ ਨਾਲ ਹੀ ਦੋਸ਼ੀ ਰਾਹੁਲ ‘ਤੇ NDPS ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: