ਮੁਕਤਸਰ ਵਿਚ ਹੋਏ ਦੋ ਵੱਖ-ਵੱਖ ਹਾਦਸਿਆਂ ਵਿਚ 5 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚੋਂ ਇਕ ਐਕਸੀਡੈਂਟ ਮਲੋਟ ਤੇ ਦੂਜਾ ਲੰਬੀ ਇਲਾਕੇ ਵਿਚ ਹੋਇਆ। ਹਾਦਸੇ ਵਿਚ ਜਿਥੇ ਪਿਕਅੱਪ ਗੱਡੀ ਕੈਂਟਰ ਨਾਲ ਟਕਰਾ ਗਈ ਉਥੇ ਦੂਜੀ ਘਟਨਾ ਵਿਚ ਅਣਪਛਾਤੇ ਵਾਹਨ ਨੇ ਬਾਈਕ ਨੂੰ ਆਪਣੀ ਲਪੇਟ ਵਿਚ ਲੈ ਲਿਆ। ਮਰਨ ਵਾਲਿਆਂ ਵਿਚੋਂ 3 ਲੋਕ ਬਿਹਾਰ ਦੇ ਸਨ। ਇਕ ਜ਼ਖਮੀ ਹਸਪਤਾਲ ਵਿਚ ਭਰਤੀ ਹੈ।
ਪੁਲਿਸ ਨੇ ਸਾਰਿਆਂ ਦੀ ਬਾਡੀ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਾਉਣ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤੀ ਹੈ। ਪਹਿਲੀ ਘਟਨਾ ਮਲੋਟ-ਬਠਿੰਡਾ ਰੋਡ ‘ਤੇ ਹੋਈ। ਇਥੇ ਪਿਕਅੱਪ ਗੱਡੀ ਨਾਗਪਾਲ ਹੋਟਲ ਕੋਲ ਖੜ੍ਹੇ ਕੈਂਟਰ ਨਾਲ ਟਕਰਾ ਗਈ। ਇਕ ਐਕਸੀਡੈਂਟ ਵਿਚ ਮਰਾੜ ਕਲਾਂ ਪਿੰਡ ਦੇ ਰਣਜੀਤ ਸਿੰਘ ਤੇ ਪ੍ਰੇਮ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪਿਕਅੱਪ ਗੱਡੀ ਵਿਚ ਸਵਾਰ ਉਨ੍ਹਾਂ ਦਾ ਤੀਜਾ ਸਾਥੀ ਜ਼ਖਮੀ ਹੋ ਗਿਆ। ਉਸ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।
ਦੂਜਾ ਹਾਦਸਾ ਲੰਬੀ ਇਲਾਕੇ ਵਿਚ ਹੋਇਆ। ਐਤਵਾਰ ਦੇਰ ਰਾਤ ਲੰਬੀ ਤੋਂ ਬਾਈਕ ‘ਤੇ ਪੰਜਾਬ ਜਾ ਰਹੇ ਤਿੰਨ ਨੌਜਵਾਨਾਂ ਨੂੰ ਅਣਪਛਾਤੇ ਵਾਹਨ ਨੇ ਆਪਣੀ ਲਪੇਟ ਵਿਚ ਲੈ ਲਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਤਿੰਨੋਂ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਪਟਨਾ ਦੇ ਅਜੇ ਕੁਮਾਰ ਤੇ ਯੂਪੀ ਦੇ ਮਹੇਸ਼ ਤੇ ਵਿਨੇ ਕੁਮਾਰ ਵਜੋਂ ਹੋਈ।
ਵੀਡੀਓ ਲਈ ਕਲਿੱਕ ਕਰੋ -: