ਪੰਜਾਬ ਪੁਲਿਸ ਦੇ ਸਪੈਸ਼ਲ ਡੀਜੀ ਅਰਪਿਤ ਸ਼ੁਕਲਾ ਤੇ ਸੀਮਾ ਸੁਰੱਖਿਆ ਬਲ ਅਧਿਕਾਰੀਆਂ ਵਿਚ ਬਾਰਡਰ ਪਾਰ ਤੋਂ ਆਉਣ ਵਾਲੇ ਡ੍ਰੋਨ ਤੇ ਨਸ਼ਾ ਤੇ ਹਥਿਆਰਾਂ ਦੀ ਰੋਕਥਾਮ ਲਈ ਬੈਠਕ ਹੋਈ। ਇਸ ਦਾ ਮਕਸਦ ਸੈਕੰਡ ਲੇਅਰ ਸਕਿਓਰਿਟੀ ਨੂੰ ਮਜ਼ਬੂਤ ਕਰਨਾ ਸੀ। ਇਸ ਵਿਚ ਤੈਅ ਕੀਤਾ ਗਿਆ ਕਿ ਬਾਰਡਰ ਇਲਾਕੇ ਵਿਚ ਹਾਈਟੈੱਕ ਸਕਿਓਰਿਟੀ ਸੀਸੀਟੀਵੀ ਕੈਮਰਾ ਲਗਾਏ ਜਾਣ ਤਾਂ ਕਿ ਬਾਰਡਰ ਤੋਂ ਹੋਣ ਵਾਲੀਆਂ ਗਤੀਵਿਧੀਆਂ ਬਾਰੇ ਜ਼ਿਆਦਾ ਜਾਣਕਾਰੀ ਮਿਲ ਸਕੇ। ਇਸ ਲਈ ਪੰਜਾਬ ਸਰਕਾਰ ਨੇ 20 ਕਰੋੜ ਦੀ ਰਕਮ ਦਿੱਤੀ ਹੈ।
ਸਪੈਸ਼ਲ ਡੀਜੀ ਅਰਪਿਤ ਸ਼ੁਕਲਾ ਨੇ ਕਿਹਾ ਕਿ ਪੰਜਾਬ ਪੁਲਿਸ ਬੀਐੱਸਐੱਫ ਨਾਲ ਮਿਲ ਕੇ ਬਾਰਡਰ ‘ਤੇ ਹੋਣ ਵਾਲੀਆਂ ਗਤੀਵਿਧੀਆਂ ਤੇ ਡ੍ਰੋਨ ਤੋਂਆਉਣ ਵਾਲੇ ਨਸ਼ੇ ਦੀ ਰੋਕਥਾਮ ਵਿਚ ਮੁਸਤੈਦੀ ਦਿਖਾ ਰਹੀ ਹੈ। ਡਾ. ਅਤੁਲ ਫੁਲਝੇਲੇ (ਆਈਜੀ BSF ਬਾਰਡਰ ਰੇਂਜ ਜਲੰਧਰ) ਨੇ ਕਿਹਾ ਕਿ ਇਸ ਸਾਲ 34 ਡ੍ਰੋਨ ਫੜੇ ਗਏ ਹਨ ਤੇ 735 ਕਿਲੋ ਹੈਰੋਇਨ ਵੀ ਬਰਾਮਦ ਕੀਤੀ ਗਈ।
ਇਹ ਵੀ ਪੜ੍ਹੋ : Home Loan ਲੈਣ ਵਾਲਿਆਂ ਲਈ ਵੱਡੀ ਖ਼ਬਰ, RBI ਨੇ ਬੈਂਕਾਂ ਨੂੰ ਦਿੱਤੇ ਨਿਰਦੇਸ਼, ਗਾਹਕਾਂ ਦਾ ਹੋਵੇਗਾ ਫਾਇਦਾ
204 ਵੱਡੇ ਨਸ਼ਾ ਤਸਕਰਾਂ ਨੂੰ ਫੜਿਆ ਗਿਆ ਹੈ। ਹੁਣ 38 ਹੋਰ ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। ਸਰਹੱਦ ਪਾਰ ਤੋਂ ਹੈਰੋਇਨ ਦੀ ਆਉਣ ਵਾਲੀ ਖੇਪ ਨੂੰ ਲੈ ਕੇ ਪੰਜਾਬ ਪੁਲਿਸ ਤੇ BSF ਨੇ ਬਾਰਡਰ ਜ਼ੋਨ ਵਿਚ ਸਾਂਝੇ ਆਪ੍ਰੇਸ਼ਨ ਚਲਾਉਣ ‘ਤੇ ਸਹਿਮਤੀ ਪ੍ਰਗਟਾਈ ਹੈ।
ਵੀਡੀਓ ਲਈ ਕਲਿੱਕ ਕਰੋ -: