ਪਾਕਿਸਤਾਨ ਦੀ ਬਦਨਾਮ ਖੁਫੀਆ ਏਜੰਸੀ ਆਈਐਸਆਈ ਦੇ ਇਸ਼ਾਰੇ ‘ਤੇ ਜਾਸੂਸੀ ਕਰਨ ਲਈ ਭਾਰਤ ਆਏ ਪਾਕਿਸਤਾਨੀ ਨਾਗਰਿਕ ਅੱਬਾਸ ਅਲੀ ਖਾਨ ਨੂੰ ਭਾਰਤ ਸਰਕਾਰ ਨੇ ਆਪਣੀ ਸਜ਼ਾ ਪੂਰੀ ਹੋਣ ਤੋਂ ਬਾਅਦ ਸ਼ਨੀਵਾਰ ਨੂੰ ਰਿਹਾਅ ਕਰ ਦਿੱਤਾ। ਅੱਬਾਸ ਅਲੀ ਖਾਨ 2006 ਵਿੱਚ ਆਈਐਸਆਈ ਏਜੰਟ ਫਯਾਜ਼ ਦੇ ਕਹਿਣ ਉੱਤੇ ਭਾਰਤ ਪਹੁੰਚਿਆ ਸੀ। ਉਸ ਨੂੰ ਭਾਰਤੀ ਫੌਜ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖਣ ਦਾ ਕੰਮ ਸੌਂਪਿਆ ਗਿਆ ਸੀ.
ਅੱਬਾਸ ਅਲੀ ਖਾਨ ਨੂੰ ਪੁਲਿਸ ਨੇ 13 ਮਾਰਚ 2006 ਨੂੰ ਇੰਦਰਗੰਜ, ਗਵਾਲੀਅਰ ਤੋਂ ਗ੍ਰਿਫਤਾਰ ਕੀਤਾ ਸੀ। ਪੁੱਛਗਿੱਛ ਦੌਰਾਨ ਉਸ ਕੋਲੋਂ ਇਤਰਾਜ਼ਯੋਗ ਦਸਤਾਵੇਜ਼ ਬਰਾਮਦ ਹੋਏ ਸਨ। ਉਹ ਉਥੇ ਮਾਧੋ ਸਿੰਘ ਵਾਸੀ ਬੁਲੰਦਸ਼ਹਿਰ ਦੇ ਨਾਂ ‘ਤੇ ਜਾਅਲੀ ਦਸਤਾਵੇਜ਼ ਬਣਾ ਕੇ ਰਹਿ ਰਿਹਾ ਸੀ। ਉਸ ਕੋਲੋਂ ਫੌਜੀ ਨਕਸ਼ੇ, ਜਾਅਲੀ ਵੋਟਰ ਕਾਰਡ, ਮੋਬਾਈਲ ਸਿਮ ਸਮੇਤ 58 ਦਸਤਾਵੇਜ਼ ਬਰਾਮਦ ਹੋਏ।
ਇਹ ਵੀ ਪੜ੍ਹੋ : ਕਿਸਾਨਾਂ ਦਾ ਐਲਾਨ- ਭਾਜਪਾ ਉਮੀਦਵਾਰਾਂ ਨੂੰ ਨਹੀਂ ਭਰਨ ਦਿਆਂਗੇ ਨਾਮਜ਼ਦਗੀ ਪੱਤਰ, ਹਰ ਵਾਰ ਕਰਾਂਗੇ ਵਿਰੋਧ
ਅਦਾਲਤ ਨੇ ਉਸ ਨੂੰ 15 ਸਾਲ ਦੀ ਸਜ਼ਾ ਸੁਣਾਈ ਸੀ। ਅੱਬਾਸ ਦੀ ਸਜ਼ਾ ਫਰਵਰੀ 2021 ਵਿੱਚ ਪੂਰੀ ਹੋ ਗਈ ਸੀ, ਪਰ ਪਾਕਿਸਤਾਨ ਨੇ ਕੋਰੋਨਾ ਸੰਕਰਮਣ ਕਾਰਨ ਉਸਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਵੀਰਵਾਰ ਨੂੰ ਅੱਬਾਸ ਨੂੰ ਗਵਾਲੀਅਰ ਤੋਂ ਪੁਲਿਸ ਸੁਰੱਖਿਆ ਹੇਠ ਅਟਾਰੀ ਸਰਹੱਦ ‘ਤੇ ਭੇਜਿਆ ਗਿਆ। ਉਸ ਨੂੰ ਸ਼ਨੀਵਾਰ ਨੂੰ ਇਥੋਂ ਪਾਕਿਸਤਾਨ ਭੇਜਿਆ ਗਿਆ ਸੀ।