ਮੁੰਬਈ ਪੁਲਿਸ ਨੇ ਇਕ ਯਾਤਰੀ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਦੀ ਪਛਾਣ ਰਿਤੇਸ਼ ਸੰਜੇਕੁਕਰ ਜੁਨੇਜਾ ਵਜੋਂ ਹੋਈ ਹੈ। ਇਹ ਵਿਅਕਤੀ ਵਿਸਤਾਰਾ ਏਅਰਲਾਈਨਸ ਦੀ ਫਲਾਈਟ ਵਿਚ ਸਵਾਰ ਸੀ। ਉਡਾਣ ਚਾਲਕ ਦਲ ਦੇ ਮੈਂਬਰਾਂ ਦੀ ਸ਼ਿਕਾਇਤ ‘ਤੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ।ਮੈਂਬਰਾਂ ਨੇ ਉਸ ਵਿਅਕਤੀ ਨੂੰ ਫੋਨ ‘ਤੇ ਅਗਵਾ ਬਾਰੇ ਗੱਲ ਕਰਦੇ ਹੋਏ ਸੁਣਿਆ ਸੀ।
ਮੁੰਬਈ ਪੁਲਿਸ ਮੁਤਾਬਕ ਯਾਤਰੀ ਨੇ ਦੱਸਿਆ ਕਿ ਉਹ ਮਾਨਸਿਕ ਤੌਰ ਤੋਂ ਬੀਮਾਰ ਹੈ, ਜਿਸ ਦੇ ਚੱਲਦੇ ਉਸ ਨੇ ਫਲਾਇਟ ਵਿਚ ਅਜਿਹੀ ਗੱਲਬਾਤ ਕੀਤੀ। ਫਲਾਈਟ ਤੇ ਰੂਟ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ।
ਇਹ ਵੀ ਪੜ੍ਹੋ : YouTube ਤੋਂ ਡਿਜ਼ਾਇਨਿੰਗ ਸਿੱਖਣ ਵਾਲੇ ਨੇ ਬਣਾਈ ਟੀਮ ਇੰਡੀਆ ਲਈ ਜਰਸੀ, ਸਕੂਲ ‘ਚ 2 ਵਾਰ ਹੋਇਆ ਫੇਲ੍ਹ
ਮੁੰਬਈ ਦੀ ਸਹਾਰ ਪੁਲਿਸ ਨੇ ਭਾਰਤੀ ਦੰਡਾਵਲੀ ਦੀ ਧਾਰਾ 336 (ਉਨ੍ਹਾਂ ਅਪਰਾਧਾਂ ਨਾਲ ਸਬੰਧਤ ਜੋ ਦੂਜਿਆਂ ਦੇ ਜੀਵਨ ਜਾਂ ਵਿਅਕਤੀਗਤ ਸੁਰੱਖਿਆ ਨੂੰ ਖਤਰੇ ਵਿਚ ਪਾ ਸਕਦੇ ਹਨ) ਤੇ 505 (2) (ਜੋ ਅਫਵਾਹਾਂ ਫੈਲਾਉਣ ਜਾਂ ਚਿੰਤਾਜਨਕ ਖਬਰਾਂ ਫੈਲਾਉਣ ਵਰਗੇ ਅਪਰਾਧਾਂ ਨਾਲ ਸਬੰਧਤ ਹਨ) ਤਹਿਤ ਮਾਮਲਾ ਦਰਜ ਕੀਤਾ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: