ਹੁਸ਼ਿਆਰਪੁਰ ਸਥਿਤ ਦਸੂਹਾ ਦੇ ਪਿੰਡ ਆਲਮਪੁਰ ਵਾਸੀ 51 ਸਾਲਾ ਵਿਅਕਤੀ ਕਾਲੀ ਵੇਈਂ ਵਿਚ ਰੁੜ੍ਹ ਗਿਆ। ਉਹ ਸਾਥੀਆਂ ਨਾਲ ਵੇਈਂ ਦੇ ਵਧੇ ਹੋਏ ਪਾਣੀ ਦੇ ਪੱਧਰ ਨੂੰ ਦੇਕਣ ਗਿਆ ਸੀ। ਹਾਦਸੇ ਦੌਰਾਨ ਸਾਥੀਆਂ ਵੱਲੋਂ ਬਣਾਇਆ ਗਿਆ ਵੀਡੀਓ ਵੀ ਸਾਹਮਣੇ ਆਇਆ ਹੈ। ਜਿਸ ਵਿਚ ਵਿਅਕਤੀ ਵੇਈਂ ਵਿਚ ਵਹਿੰਦਾ ਦਿਖ ਰਿਹਾ ਹੈ। ਵਿਅਕਤੀ ਦੀ ਪਛਾਣ ਮੋਹਿੰਦਰਪਾਲ ਸਿੰਘ ਪੁੱਤਰ ਬਰਕਤ ਰਾਮ ਵਜੋਂ ਹੋਈ ਹੈ। ਸੂਚਨਾ ਮਿਲਣ ‘ਤੇ ਪੁਲਿਸ ਵੱਲੋਂ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਜਾਣਕਾਰੀ ਮੁਤਾਬਕ ਜਦੋਂ ਮਹਿੰਦਰਪਾਲ ਆਪਣੇ ਹੋਰ ਸਾਥੀਆਂ ਨਾਲ ਉਫਾਨ ‘ਤੇ ਆਈ ਕਾਲੀ ਵੇਈਂ ਦਾ ਪਾਣੀ ਦਾ ਪੱਧਰ ਦੇਖਣ ਗਿਆ ਤਾਂ ਪ੍ਰਵੇਸ਼ ਕਰਦੇ ਹੀ ਉਹ 100 ਮੀਟਰ ਦੇ ਲਗਭਗ ਤੈਰਦਾ ਦਿਖਾਈ ਦਿੱਤਾ ਪਰ ਪਾਣੀ ਦੇ ਤੇਜ਼ ਵਹਾਅ ਵਿਚ ਡੁੱਬਦਾ ਚਲਾ ਗਿਆ। ਉਸ ਦੇ ਸਾਥੀਆਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਪਾਣੀ ਦਾ ਵਹਾਅ ਤੇਜ਼ ਹੋਣ ਤੇ ਸਾਥੀਆਂ ਦੇ ਤੈਰਾਕੀ ਨਾ ਜਾਨਣ ਕਾਰਨ ਉਹ ਉਸ ਨੂੰ ਬਚਾ ਨਹੀਂ ਸਕੇ।
ਇਹ ਵੀ ਪੜ੍ਹੋ : ਸਾਂਸਦ ਰਾਘਵ ਚੱਢਾ ਨੇ ਰਾਜ ਸਭਾ ਸਪੀਕਰ ਨੂੰ ਲਿਖੀ ਚਿੱਠੀ, ਦਿੱਲੀ ਆਰਡੀਨੈਂਸ ਦੀ ਜਗ੍ਹਾ ਲੈਣ ਵਾਲੇ ਬਿੱਲ ਦਾ ਕੀਤਾ ਵਿਰੋਧ
ਪਾਣੀ ਵਿਚ ਡੁੱਬੇ ਮੋਹਿੰਦਰਪਾਲ ਦੇ ਪਰਿਵਾਰ ਵਾਲਿਆਂ ਨੇ ਪੁਲਿਸ ਨੂੰ ਸੂਚਿਤ ਕੀਤਾ। ਥਾਣਾ ਮੁਖੀ ਦਸੂਹਾ ਬਲਵਿੰਦਰ ਸਿੰਘ ਤੇ ਸਤਨਾਮ ਸਿੰਘ ਦੀ ਟੀਮ ਮੌਕੇ ‘ਤੇ ਪਹੁੰਚੀ ਤੇ ਉਸ ਦੀ ਭਾਲ ਸ਼ੁਰੂ ਕੀਤੀ ਪਰ ਅਜੇ ਤੱਕ ਗਈ ਘੰਟੇ ਬੀਤ ਜਾਣ ਦੇ ਬਾਅਦ ਵੀ ਉਸ ਦਾ ਕੋਈ ਪਤਾ ਨਹੀਂ ਲੱਗ ਸਕਿਆ ਹੈ।
ਜਾਂਚ ਅਧਿਕਾਰੀ ਸਤਨਾਮ ਸਿੰਘ ਨੇ ਦੱਸਿਆ ਕਿ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਡੁੱਬਣ ਵਾਲਾ ਵਿਅਕਤੀ ਤੈਰਾਕੀ ਜਾਣਦਾ ਸੀ। ਆਸ-ਪਾਸ ਦੇ ਵੇਈਂ ਦੇ ਕਿਨਾਰਿਆਂ ‘ਤੇ ਗਸ਼ਤ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਕੋਈ ਵੀ ਸੁਰਾਗ ਨਹੀਂ ਮਿਲ ਸਕਿਆ ਹੈ।
ਵੀਡੀਓ ਲਈ ਕਲਿੱਕ ਕਰੋ -: