ਮੰਡੀ ਜ਼ਿਲ੍ਹੇ ਦੇ ਸੁੰਦਰਨਗਰ ਵਿਚ ਦਰਦਨਾਕ ਸੜਕ ਹਾਦਸਾ ਹੋ ਗਿਆ। ਬੀਐੱਸਐੱਲ ਪੁਲਿਸ ਥਾਣਾ ਤਹਿਤ ਕੁਸ਼ਲਾ ਖੇਤਰ ਵਿਚ ਇਕ ਬਲੈਰੋ ਗੱਡੀ ਡੂੰਘੀ ਖੱਡ ਵਿਚ ਜਾ ਡਿੱਗੀ। ਬਲੈਰੋ ਡਿਗਣ ਨਾਲ 5 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 4 ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਦੇਰ ਰਾਤ ਡੂੰਘੀ ਖੱਡ ਵਿਚੋਂ ਕੱਢ ਕੇ ਸੜਕ ਮਾਰਗ ਤਕ ਪਹੁੰਚਾਉਣ ਦੇ ਬਾਅਦ ਮੈਡੀਕਲ ਕਾਲਜ ਨੇਰਚੌਕ ‘ਤੇ ਰੈਫਰ ਕੀਤਾ ਗਿਆ ਜਿਥੇ ਉਨ੍ਹਾਂ ਦਾ ਇਲਾਜ ਜਾਰੀ ਹੈ।
ਬੀਐੱਸਐੱਲ ਪੁਲਿਸ ਥਾਣਾ ਤਹਿਤ ਕੁਝ ਲੋਕ ਦੇਰ ਰਾਤ ਕਮਰੂਨਾਗ ਮੰਦਰ ਦੇ ਦਰਸ਼ਨ ਕਰਕੇ ਪਰਤ ਰਹੇ ਸਨ ਜਿਵੇਂ ਹੀ ਉਨ੍ਹਾਂ ਦੀ ਬਲੈਰੋ ਗੱਡੀ ਨੰਬਰ ਐੱਚਪੀ-31-8349 ਕੁਸ਼ਲਾ ਪਿੰਡ ਨੇੜੇ ਪਹੁੰਚੀ ਤਾਂ ਬੇਕਾਬੂ ਕਾਰ ਖੱਡ ਵਿਚ ਜਾ ਡਿੱਗੀ ਜਿਸ ਕਾਰਨ ਗੱਡੀ ਵਿਚ ਸਵਾਰ 5 ਲੋਕਾਂ ਦੀ ਮੌਤ ਹੋ ਗਈ ਤੇ 4 ਜ਼ਖਮੀ ਹੋ ਗਏ।
ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਤੇ ਸਥਾਨਕ ਲੋਕਾਂ ਨੇ ਮੌਕੇ ‘ਤੇ ਪਹੁੰਚ ਕੇ ਜ਼ਖਮੀਆਂ ਨੂੰ ਸੜਕ ਮਾਰਗ ਤੱਕ ਪਹੁੰਚਾਇਆ।ਹਾਦਸੇ ਵਿਚ ਚਾਲਕ ਅਨਿਲ ਦੱਤ (51) ਪੁੱਤਰ ਸਵ. ਰੂਪਚੰਦ ਪਿੰਡ ਕੋਲਥੀ, ਸੰਜੀਵ ਕੁਮਾਰ (38) ਪੁੱਤਰ ਕੇਸ਼ਵ ਦਤ ਪਿੰਡ ਪੰਜਰਾਹ, ਕਿਰਪਾ ਰਾਮ (38) ਪੁੱਤਰ ਮਜਰੂ ਰਾਮ ਪਿੰਡ ਪੌੜਾਕੋਠੀ, ਕਮਲ ਕੁਮਾਰ (22) ਤੁਲਾ ਰਾਮ ਪਿੰਡ ਡੋਲਾਧਾਰ ਜ਼ਖਮੀ ਹੋਏ ਹਨ ਜਦੋਂ ਕਿ ਮ੍ਰਿਤਕਾਂ ਦੀ ਪਛਾਣ ਲਾਲਾ ਰਾਮ (50) ਪੁੱਤਰ ਗੰਗੂ ਰਾਮ ਪਿੰਡ ਡੋਲਧਾਰ, ਰੂਪ ਲਾਲ (50) ਪੁੱਤਰ ਪਰਸ ਰਾਮ ਪਿੰਡ ਡੋਲਧਾਰ, ਸੁਨੀਲ ਕੁਮਾਰ (36) ਪੁੱਤਰ ਬੇਸ਼ਰ ਰਾਮ ਪਿੰਡ ਪੰਜਰਾਹ, ਗੋਬਿੰਦ ਰਾਮ (60) ਪੁੱਤਰ ਰਘੂਰਾਮ ਪਿੰਡ ਡੋਲਧਾਰ, ਮੋਹਣ (50) ਪੁੱਤਰ ਕਿਰਪਾ ਰਾਮ ਪਿੰਡ ਕੁਸ਼ਲਾ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਮਾਡਰਨ ਜੇਲ੍ਹ ਕਪੂਰਥਲਾ ‘ਚ ਗੈਂਗਵਾਰ ਖਿਲਾਫ ਕਾਰਵਾਈ, ਪੁਲਿਸ ਨੇ 23 ਹਵਾਲਾਤੀਆਂ ‘ਤੇ ਦਰਜ ਕੀਤਾ ਕਤ.ਲ ਦਾ ਕੇਸ
ਨਾਚਨ ਵਿਧਾਨ ਸਭਾ ਖੇਤਰ ਦੇ ਵਿਧਾਇਕ ਵਿਨੋਦ ਕੁਮਾਰ ਨੇ ਵੀ ਦੇਰ ਰਾਤ ਸਿਵਲ ਹਸਪਤਾਲ ਸੁੰਦਰਨਗਰ ਤੇ ਮੈਡੀਕਲ ਕਾਲਜ ਨੇਰਚੌਕ ਪਹੁਚ ਕੇ ਜ਼ਖਮੀਆ ਦਾ ਹਾਲ-ਚਾਲ ਪੁੱਛਿਆ ਤੇ ਉਨ੍ਹਾਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: