ਏਸ਼ੀਅਨ ਹਾਕੀ ਚੈਂਪੀਅਨਸ਼ਿਪ ਵਿਚ ਭਾਰਤ ਵੱਲੋਂ ਮਲੇਸ਼ੀਆ ਨੂੰ 4-3 ਨਾਲ ਹਰਾ ਕੇ ਚੈਂਪੀਅਨ ਟਰਾਫੀ ਜਿੱਤਣ ‘ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਮਾਨ ਨੇ ਟਵੀਟ ਕਰਕੇ ਵਧਾਈ ਦਿੱਤੀ। ਟਵੀਟ ਕਰਦਿਆਂ ਮੁੱਖ ਮੰਤਰੀ ਮਾਨ ਨੇ ਲਿਖਿਆ ਕਿ-‘ਹਾਕੀ ਏਸ਼ੀਅਨ ਚੈਂਪੀਅਨਸ਼ਿਪ ਵਿਚ ਭਾਰਤ ਦੁਆਰਾ ਮਲੇਸ਼ੀਆ ਨੂੰ 403 ਨਾਲ ਹਰਾਉਣ ‘ਤੇ ਨਾਲ ਹੀ ਚੈਂਪੀਅਨ ਟਰਾਫੀ ਜਿੱਤਣ ‘ਤੇ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ… ਮਾਣ ਵਾਲੀ ਗੱਲ ਹੈ ਕਿ ਟੀਮ ‘ਚ ਬਹੁਪੱਖੀ ਖਿਡਾਰੀ ਪੰਜਾਬ ਦੇ ਸਨ ਤੇ ਬਾਕਮਾਲ ਖੇਡ ਦਿਖਾਈ। ਪੂਰੀ ਟੀਮ ਤੇ ਕੋਚ ਸਾਹਿਬਾਨ ਨੂੰ ਬਹੁਤ-ਬਹੁਤ ਮੁਬਾਰਕਬਾਦ….ਚੱਕਦੇ ਇੰਡੀਆ।
ਦੇਸ਼ ਦੇ PM ਨਰਿੰਦਰ ਮੋਦੀ ਨੇ ਭਾਰਤੀ ਹਾਕੀ ਟੀਮ ਨੂੰ ਜਿੱਤ ‘ਤੇ ਵਧਾਈ ਦਿੱਤੀ । ਉਨ੍ਹਾਂ ਕਿਹਾ ਕਿ ਇਹ ਭਾਰਤ ਦੀ ਚੌਥੀ ਜਿੱਤ ਹੈ ਤੇ ਖਿਡਾਰੀਆਂ ਨੇ ਦੇਸ਼ ਭਰ ਵਿਚ ਮਾਣ ਵਧਾਇਆ ਹੈ।
ਦੱਸ ਦੇਈਏ ਕਿ ਭਾਰਤੀ ਪੁਰਸ਼ ਹਾਕੀ ਟੀਮ ਨੇ ਏਸ਼ਿਆਈ ਚੈਂਪੀਅਨਜ਼ ਟਰਾਫੀ ਦੇ ਰੋਮਾਂਚਕ ਫਾਈਨਲ ਵਿੱਚ ਮਲੇਸ਼ੀਆ ਨੂੰ 4-3 ਨਾਲ ਹਰਾ ਕੇ ਚੌਥੀ ਵਾਰ ਖ਼ਿਤਾਬ ਆਪਣੇ ਨਾਂ ਕੀਤਾ। ਚੇਨਈ ‘ਚ ਖੇਡੇ ਗਏ ਫਾਈਨਲ ‘ਚ ਮੇਜ਼ਬਾਨ ਭਾਰਤ ਹਾਫ ਟਾਈਮ ਤੱਕ 1-3 ਨਾਲ ਪਿੱਛੇ ਸੀ ਪਰ ਭਾਰਤ ਨੇ ਇਕ ਮਿੰਟ ਦੇ ਅੰਦਰ ਹੀ ਦੋ ਗੋਲ ਕਰਕੇ 3-3 ਨਾਲ ਬਰਾਬਰੀ ਕਰ ਲਈ। ਆਖ਼ਰੀ ਪਲਾਂ ਵਿੱਚ ਅਕਾਸ਼ਦੀਪ ਸਿੰਘ ਨੇ ਗੋਲ ਕਰਕੇ ਭਾਰਤ ਦੀ ਜਿੱਤ ਯਕੀਨੀ ਬਣਾਈ। ਇਸ ਤੋਂ ਪਹਿਲਾਂ ਭਾਰਤ 2011, 2016 ਅਤੇ 2018 ਵਿੱਚ ਚੈਂਪੀਅਨ ਬਣਿਆ ਸੀ।
ਵੀਡੀਓ ਲਈ ਕਲਿੱਕ ਕਰੋ -: