ਸੁਲਭ ਇੰਟਰਨੈਸ਼ਨਲ ਦੇ ਸੰਸਥਾਪਕ ਬਿੰਦੇਸ਼ਵਰ ਪਾਠਕ ਦਾ ਦੇਹਾਂਤ ਹੋ ਗਿਆ ਹੈ। ਬਿੰਦੇਸ਼ਵਰ ਪਾਠਕ ਨੇ ਦਿੱਲੀ ਦੇ ਏਮਸ ਵਿਚ ਆਖਰੀ ਸਾਹ ਲਈ ਹੈ। ਦਿੱਲੀ ਸਥਿਤ ਉਨ੍ਹਾਂ ਦੇ ਆਫਿਸ ਵਿਚ ਆਜ਼ਾਦੀ ਦਿਹਾੜੇ ਸਮਾਰੋਹ ਦੌਰਾਨ ਅੱਜ ਉਨ੍ਹਾਂ ਦੀ ਤਬੀਅਤ ਵਿਗੜੀ ਸੀ, ਉਦੋਂ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਤੇ ਉਸਦੇ ਕੁਝ ਦੇਰ ਬਾਅਦ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਭਾਰਤ ਵਿੱਚ ਟਾਇਲਟ ਕ੍ਰਾਂਤੀ ਲਿਆਉਣ ਵਾਲੇ ਬਿੰਦੇਸ਼ਵਰ ਪਾਠਕ ਨੂੰ ਸਾਲ 2015 ਵਿੱਚ ‘ਲਾਈਫ ਟਾਈਮ ਅਚੀਵਮੈਂਟ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਸੀ। ਦੱਸ ਦੇਈਏ ਕਿ ਦੇਸ਼ ਵਿੱਚ ਸਵੱਛ ਭਾਰਤ ਅਭਿਆਨ ਸ਼ੁਰੂ ਹੋਣ ਤੋਂ ਕਾਫੀ ਸਮਾਂ ਪਹਿਲਾਂ ਬਿੰਦੇਸ਼ਵਰ ਪਾਠਕ ਨੇ ਸਵੱਛਤਾ ਨੂੰ ਲੈ ਕੇ ਇੱਕ ਸ਼ਾਨਦਾਰ ਪਹਿਲ ਕੀਤੀ ਸੀ। ਜਨਤਕ ਸਿਹਤ, ਸਮਾਜਿਕ ਵਿਕਾਸ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਦੇ ਖੇਤਰ ਵਿੱਚ ਸਰਗਰਮੀ ਨਾਲ ਯੋਗਦਾਨ ਪਾਉਂਦੇ ਹੋਏ ਪਾਠਕ ਨੇ ‘ਸਵੱਛਤਾ’ ਨੂੰ ‘ਪਹੁੰਚਯੋਗ’ ਵਜੋਂ ਇੱਕ ਨਵੀਂ ਪਛਾਣ ਦਿੱਤੀ ਅਤੇ ਇਸ ਲਈ ਉਸ ਨੇ ਵਿਸ਼ਵ ਭਰ ਵਿੱਚ ਨਾਂ ਕਮਾਇਆ।
ਡਾ. ਬਿੰਦੇਸ਼ਵਰ ਪਾਠਕ ਦੇ ਦੇਹਾਂਤ ‘ਤੇ PM ਮੋਦੀ ਨੇ ਵੀ ਦੁੱਖ ਪ੍ਰਗਟਾਇਆ। ਉਨ੍ਹਾਂ ਟਵੀਟ ਕਰਕੇ ਲਿਖਿਆ-‘ਡਾ. ਬਿੰਦੇਸ਼ਵਰ ਪਾਠਕ ਜੀ ਦਾ ਦੇਹਾਂਤ ਸਾਡੇ ਦੇਸ਼ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਹ ਇਕ ਦੂਰਦਰਸ਼ੀ ਵਿਅਕਤੀ ਸਨ ਜਿਨ੍ਹਾਂ ਨੇ ਸਮਾਜਿਕ ਵਿਕਾਸ ਕਰਨ ਵਿਚ ਵੱਡੇ ਪੈਮਾਨੇ ‘ਤੇ ਕੰਮ ਕੀਤਾ। ਬਿੰਦੇਸ਼ਵਰ ਜੀ ਨੇ ਸਵੱਛ ਭਾਰਤ ਦੇ ਨਿਰਮਾਣ ਨੂੰ ਆਪਣਾ ਮਿਸ਼ਨ ਬਣਾ ਲਿਆ। ਉੁਨ੍ਹਾਂ ਨੇ ਸਵੱਛ ਭਾਰਤ ਮਿਸ਼ਨ ਨੂੰ ਜ਼ਬਰਦਸਤ ਸਮਰਥਨ ਦਿੱਤਾ। ਉਨ੍ਹਾਂ ਦਾ ਨਾਂ ਕਈ ਲੋਕਾਂ ਲਈ ਪ੍ਰੇਰਣਾ ਦਿੰਦਾ ਰਹੇਗਾ। ਇਸ ਮੁਸ਼ਕਲ ਸਮੇਂ ਉਨ੍ਹਾਂ ਦੇ ਪਰਿਵਾਰ ਤੇ ਦੋਸਤਾਂ ਨਾਲ ਮੇਰੀ ਡੂੰਘੀ ਹਮਦਰਦੀ। ਓਮ ਸ਼ਾਂਤੀ।’
ਜ਼ਿਕਰਯੋਗ ਹੈ ਕਿ ਦੇਸ਼ ਭਰ ਵਿਚ ਜਿੰਨੇ ਵੀ ਸੁਲਭ ਟਾਇਲਟ ਅੱਜ ਦਿਖਾਈ ਦਿੰਦੇ ਹਨ ਉਹ ਡਾਕਟਰ ਬਿੰਦੇਸ਼ਵਰ ਪਾਠਕ ਦੀ ਦੂਰਗਾਮੀ ਦ੍ਰਿਸ਼ਟੀ ਦਾ ਹੀ ਨਤੀਜਾ ਹੈ।ਉਨ੍ਹਾਂ ਨੇ ਕਈ ਸਾਲ ਪਹਿਲਾਂ ਇਸ ਮਿਸ਼ਨ ‘ਤੇ ਕੰਮ ਸ਼ੁਰੂ ਕੀਤਾ ਤੇ ਦੇਸ਼ ਭਰ ਵਿਚ ਟਾਇਲਟ ਦਾ ਨਿਰਮਾਣ ਕਰਾਇਆ।
ਇਹ ਵੀ ਪੜ੍ਹੋ : ਸ਼ਿਮਲਾ ‘ਚ ਮਲਬੇ ‘ਚੋਂ ਜ਼ਿੰਦਾ ਮਿਲੀ ਲੜਕੀ, ਫੌਜ ਨੇ 5 ਘੰਟੇ ਬਾਅਦ ਕੀਤਾ ਰੈਸਕਿਊ
ਬਿੰਦੇਸ਼ਵਰ ਪਾਠਕ ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਦੇ ਰਹਿਣ ਵਾਲੇ ਸਨ। 80 ਸਾਲਾ ਬਿੰਦੇਸ਼ਵਰ ਪਾਠਕ ਨੂੰ ਸਾਲ 1999 ਵਿਚ ਪਦਮਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਸਾਲ 2003 ਵਿਚ ਵਿਸ਼ਵ ਦੇ 500 ਮਹਾਨ ਸਮਾਜਿਕ ਕੰਮ ਕਰਨ ਵਾਲੇ ਵਿਅਕਤੀਆਂ ਦੀ ਸੂਚੀ ਵਿਚ ਉਨ੍ਹਾਂ ਦਾ ਨਾਂ ਪ੍ਰਕਾਸ਼ਿਤ ਕੀਤਾ ਗਿਆ। ਬਿੰਦੇਸ਼ਵਰ ਪਾਠਕ ਨੂੰ ਐਨਰਜੀ ਗਲੋਬ ਸਣੇ ਕਈ ਦੂਜੇ ਪੁਰਸਕਾਰਾਂ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਵੀਡੀਓ ਲਈ ਕਲਿੱਕ ਕਰੋ -: