ਕਰਨਾਟਕ ਦੇ ਹੋਸਪੇਟ ਵਿਚ ਪੀਐੱਮ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਮੇਰੀ ਕਿਸਮਤ ਹੈ ਕਿ ਮੈਂ ਹਨੂੰਮਾਨ ਜੀ ਦੀ ਇਸ ਪਵਿੱਤਰ ਭੂਮੀ ਨੂੰ ਨਮਨ ਕਰ ਰਿਹਾ ਹਾਂ ਪਰ ਇਸ ਦੇ ਨਾਲ ਹੀ ਦੇਖ ਰਿਹਾ ਹਾਂ ਕਿ ਅੱਜ ਜਦੋਂ ਮੈਂ ਇਥੇ ਆਇਆ ਹਾਂ ਤਾਂ ਉਸੇ ਸਮੇਂ ਕਾਂਗਰਸ ਪਾਰਟੀ ਨੇ ਆਪਣੇ ਘੋਸ਼ਣਾ ਪੱਤਰ ਵਿਚ ਬਜਰੰਗਬਲੀ ‘ਤੇ ਤਾਲਾ ਲਗਾਉਣ ਦਾ ਫੈਸਲਾ ਕੀਤਾ ਹੈ। ਕਾਂਗਰਸ ਨੇ ਪਹਿਲਾਂ ਸ਼੍ਰੀ ਰਾਮ ਨੂੰ ਬੰਦ ਕੀਤਾ ਸੀ ਤੇ ਹੁਣ ਉਨ੍ਹਾਂ ਨੇ ਜੈ ਬਜਰੰਗਬਲੀ ਦਾ ਜਾਪ ਕਰਨ ਵਾਲਿਆਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ।
ਕਰਨਾਟਕ ਦੇ ਵਿਧਾਨ ਸਭਾ ਲਈ ਇਕ ਰੈਲੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਦੇਸ਼ ਦੀ ਬਦਕਿਸਮਤੀ ਹੈ ਕਿ ਕਾਂਗਰਸ ਪਾਰਟੀ ਨੂੰ ਪ੍ਰਭੂ ਸ਼੍ਰੀ ਰਾਮ ਤੋਂ ਵੀ ਤਕਲੀਫ ਹੁੰਦੀ ਹੈ ਤੇ ਹੁਣ ਜੈ ਬਜਰੰਗਬਲੀ ਬੋਲਣ ਵਾਲਿਆਂ ਤੋਂ ਵੀ ਤਕਲੀਫ ਹੋ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਜਪਾ ਕਰਨਾਟਕ ਦੀ ਮਾਣ-ਮਰਿਆਦਾ ਤੇ ਸੰਸਕ੍ਰਿਤੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਗੀ। ਭਾਜਪਾ ਕਰਨਾਟਕ ਦੇ ਵਿਕਾਸ ਲਈ ਇਥੋਂ ਦੇ ਲੋਕਾਂ ਨੂੰ ਆਧੁਨਿਕ ਸਹੂਲਤ ਦੇਣ ਲਈ… ਨਵੇਂ ਮੌਕੇ ਦੇਣ ਲਈ ਪੂਰੀ ਤਰ੍ਹਾਂ ਤੋਂ ਵਚਨਬੱਧ ਹੈ।
ਇਹ ਵੀ ਪੜ੍ਹੋ : ‘ਮੋਦੀ ਸਰਨੇਮ’ ਕੇਸ ‘ਚ ਰਾਹੁਲ ਗਾਂਧੀ ਨੂੰ ਝਟਕਾ, ਗੁਜਰਾਤ ਹਾਈਕੋਰਟ ਨੇ ਅੰਤਰਿਮ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ
PM ਮੋਦੀ ਨੇ ਕਿਹਾ ਕਿ ਕਾਂਗਰਸ ਦੇ ਦਹਾਕਿਆਂ ਦੇ ਸ਼ਾਸਨ ਨੇ ਸ਼ਹਿਰਾਂ ਦੇ ਪਿੰਡਾਂ ਵਿਚ ਦੂਰੀ ਨੂੰ ਬਹੁਤ ਜ਼ਿਆਦਾ ਵਧਾ ਦਿੱਤਾ ਸੀ। ਭਾਜਪਾ ਸਰਕਾਰ ਪਿੰਡ ਤੇ ਸ਼ਹਿਰ ਵਿਚ ਦੂਰੀ ਨੂੰ ਲਗਾਤਾਰ ਘੱਟ ਕਰਨ ਵਿਚ ਲੱਗੀ ਹੋਈ ਹੈ। ਅੱਜ ਸਾਡੇ ਪਿੰਡ ਦੇ ਵਿਚ ਸ਼ਹਿਰਾਂ ਵਰਗੀਆਂ ਸਹੂਲਤਾਂ ਪਹੁੰਚ ਰਹੀਆਂ ਹਨ। ਪਿੰਡ ਨਾਲ ਜੁੜੀਆਂ ਦੂਜੀਆਂ ਚੁਣੌਤੀਆਂ ਦਾ ਵੀ ਭਾਜਪਾ ਸਰਕਾਰ ਹੱਲ ਕਰ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਹੰਪੀ ਇਕ ਅਜਿਹੀ ਜਗ੍ਹਾ ਹੈ ਜਿਸ ‘ਤੇ ਭਾਰਤ ਨੂੰ ਹੀ ਨਹੀਂ ਪੂਰੀ ਦੁਨੀਆ ਨੂੰ ਮਾਣ ਹੈ ਪਰ ਗੁਲਾਮੀ ਦੀ ਮਾਨਸਿਕਤਾ ਨਾਲ ਭਰੀ ਕਾਂਗਰਸ ਨੇ ਕਦੇ ਵੀ ਭਾਰਤ ਦੇ ਇਤਿਹਾਸ ਤੇ ਵਿਰਾਸਤ ‘ਤੇ ਮਾਣ ਨਹੀਂ ਕੀਤਾ। ਇਸ ਦਾ ਨੁਕਸਾਨ ਹੰਪੀ ਵਰਗੇ ਸਥਾਨਾਂ ਨੂੰ ਵੀ ਚੁੱਕਣਾ ਪਿਆ। ਇਹ ਭਾਜਪਾ ਦੀ ਹੀ ਸਰਕਾਰ ਹੈ ਜੋ ਹੁਣ ‘ਸਵਦੇਸ਼ ਦਰਸ਼ਨ’ ਜ਼ਰੀਏ ਹੰਪੀ ਦੀ ਇਤਿਹਾਸਕ ਵਿਰਾਸ ਦੀ ਸੁਰੱਖਿਆ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: