ਦੇਸ਼ ਦੇ ਦੂਜੇ ਨੰਬਰ ਦੇ ਸਰਕਾਰੀ ਬੈਂਕ ਪੰਜਾਬ ਨੈਸ਼ਨਲ ਬੈਂਕ (PNB) ਨੇ ਗਾਹਕਾਂ ਲਈ ਸਾਰੀਆਂ ਸੇਵਾਵਾਂ ‘ਤੇ ਚਾਰਜ ਵਧਾ ਦਿੱਤਾ ਹੈ। ਹੁਣ ਸ਼ਹਿਰੀ ਖੇਤਰਾਂ ਦੇ ਗਾਹਕਾਂ ਨੂੰ ਆਪਣੇ ਖਾਤੇ ਵਿੱਚ ਘੱਟੋ-ਘੱਟ 10,000 ਰੁਪਏ ਦਾ ਬੈਲੇਂਸ ਰੱਖਣਾ ਹੋਵੇਗਾ, ਨਹੀਂ ਤਾਂ ਉਨ੍ਹਾਂ ਨੂੰ 600 ਰੁਪਏ ਦਾ ਚਾਰਜ ਲੱਗੇਗਾ।
ਪੰਜਾਬ ਨੈਸ਼ਨਲ ਬੈਂਕ ਨੇ ਆਪਣੀ ਵੈੱਬਸਾਈਟ ‘ਤੇ ਇਹ ਜਾਣਕਾਰੀ ਦਿੱਤੀ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ ਸਾਰੇ ਚਾਰਜ 15 ਜਨਵਰੀ ਤੋਂ ਲਾਗੂ ਹੋਣਗੇ। ਇਸ ਮੁਤਾਬਕ ਸ਼ਹਿਰੀ ਇਲਾਕਿਆਂ ‘ਚ ਤਿਮਾਹੀ ਆਧਾਰ ‘ਤੇ ਔਸਤ ਬੈਲੇਂਸ 10,000 ਰੁਪਏ ਹੋਵੇਗਾ, ਇਸ ਤੋਂ ਘੱਟ ਬੈਲੇਂਸ ਰੱਖਣ ‘ਤੇ 600 ਰੁਪਏ ਦਾ ਚਾਰਜ ਲਗਾਇਆ ਜਾਵੇਗਾ ਹੁਣ ਤੱਕ ਇਹ ਬੈਲੇਂਸ 5 ਹਜ਼ਾਰ ਰੁਪਏ ਹੁੰਦਾ ਸੀ ਜਿਸ ‘ਤੇ ਘੱਟ ਬੈਲੇਂਸ ਹੋਣ ‘ਤੇ ਪਹਿਲਾਂ 300 ਰੁਪਏ ਚਾਰਜ ਲਗਾਇਆ ਜਾਂਦਾ ਸੀ।
ਬੈਂਕ ਨੇ ਕਿਹਾ ਕਿ ਘੱਟੋ-ਘੱਟ ਬੈਲੇਂਸ ‘ਤੇ ਦਿਹਾਤੀ ਅਤੇ ਅਰਧ-ਸ਼ਹਿਰੀ ਖੇਤਰਾਂ ਦੇ ਖਾਤਿਆਂ ਲਈ ਇਹ ਚਾਰਜ 400 ਰੁਪਏ ਹੋਵੇਗਾ, ਜੋ ਪਹਿਲਾਂ 200 ਰੁਪਏ ਹੁੰਦਾ ਸੀ। ਇਹ ਸਾਰੇ ਖਰਚੇ ਤਿਮਾਹੀ ਆਧਾਰ ‘ਤੇ ਲਏ ਜਾਣਗੇ।
ਜਾਣਕਾਰੀ ਮੁਤਾਬਕ ਲਾਕਰ ਦੇ ਚਾਰਜ ‘ਚ ਵੀ ਬਦਲਾਅ ਕੀਤਾ ਗਿਆ ਹੈ। ਇਸ ਦਾ ਅਸਰ ਹਰ ਤਰ੍ਹਾਂ ਦੇ ਲਾਕਰਾਂ ‘ਤੇ ਪਵੇਗਾ। ਸ਼ਹਿਰੀ ਅਤੇ ਮਹਾਨਗਰਾਂ ਵਿੱਚ ਲਾਕਰ ਚਾਰਜ ਵਧਾ ਕੇ 500 ਰੁਪਏ ਕਰ ਦਿੱਤੇ ਗਏ ਹਨ। ਛੋਟੇ ਆਕਾਰ ਦੇ ਲਾਕਰ ਦਾ ਚਾਰਜ ਪਹਿਲਾਂ ਪੇਂਡੂ ਖੇਤਰਾਂ ਵਿੱਚ ਇੱਕ ਹਜ਼ਾਰ ਰੁਪਏ ਸੀ, ਜੋ ਹੁਣ 1,250 ਰੁਪਏ ਹੋਵੇਗਾ। ਜਦੋਂ ਕਿ ਸ਼ਹਿਰੀ ਖੇਤਰ ਵਿੱਚ ਇਹ 1500 ਰੁਪਏ ਤੋਂ ਵਧ ਕੇ 2000 ਰੁਪਏ ਹੋ ਗਿਆ ਹੈ।
ਇੱਕ ਮੱਧਮ ਸਾਈਜ਼ ਦੇ ਲਾਕਰ ਦਾ ਖਰਚਾ ਪੇਂਡੂ ਖੇਤਰਾਂ ਵਿੱਚ 2,000 ਰੁਪਏ ਤੋਂ ਵਧ ਕੇ 2,500 ਰੁਪਏ ਅਤੇ ਸ਼ਹਿਰੀ ਖੇਤਰਾਂ ਵਿੱਚ 3,000 ਰੁਪਏ ਤੋਂ ਵੱਧ ਕੇ 3,500 ਰੁਪਏ ਹੋ ਗਿਆ ਹੈ। ਵੱਡੇ ਲਾਕਰ ਦਾ ਚਾਰਜ ਪੇਂਡੂ ਖੇਤਰ ਵਿੱਚ ਢਾਈ ਹਜ਼ਾਰ ਤੋਂ ਵਧਾ ਕੇ 3 ਹਜ਼ਾਰ ਅਤੇ ਸ਼ਹਿਰੀ ਖੇਤਰ ਵਿੱਚ 5 ਹਜ਼ਾਰ ਤੋਂ ਵਧ ਕੇ 5500 ਰੁਪਏ ਹੋ ਗਿਆ ਹੈ। ਬਹੁਤ ਵੱਡੇ ਆਕਾਰ ਦੇ ਲਾਕਰ ਦਾ ਚਾਰਜ ਪੇਂਡੂ ਅਤੇ ਸ਼ਹਿਰੀ ਦੋਵਾਂ ਲਈ 10,000 ਰੁਪਏ ਹੈ, ਜਿਸ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਬੈਂਕ ਨੇ ਕਿਹਾ ਕਿ ਹੁਣ ਤੁਸੀਂ ਸਾਲ ਵਿੱਚ 12 ਵਾਰ ਲਾਕਰ ਲਈ ਵਿਜ਼ਿਟ ਕਰ ਸਕਦੇ ਹੋ। ਇਸ ਤੋਂ ਬਾਅਦ ਹਰ ਵਿਜਿਟ ‘ਤੇ 100 ਰੁਪਏ ਦਾ ਚਾਰਜ ਦੇਣਾ ਹੋਵੇਗਾ। ਪਹਿਲਾਂ ਇਸ ਵਿੱਚ 15 ਵਿਜ਼ਿਟ ਦੀ ਸਹੂਲਤ ਸੀ। ਇਸ ਦੇ ਨਾਲ ਜੇ ਤੁਸੀਂ 14 ਦਿਨ ਅਤੇ ਇੱਕ ਸਾਲ ਦੇ ਅੰਦਰ ਚਾਲੂ ਖਾਤਾ ਬੰਦ ਕਰਦੇ ਹੋ, ਤਾਂ ਤੁਹਾਨੂੰ 800 ਰੁਪਏ ਦਾ ਚਾਰਜ ਦੇਣਾ ਪਵੇਗਾ, ਜੋ ਪਹਿਲਾਂ 600 ਰੁਪਏ ਸੀ।
ਬੈਂਕ ਮੁਤਾਬਕ 1 ਫਰਵਰੀ ਤੋਂ ਜੇ ਡੈਬਿਟ ਅਕਾਊਂਟ ਵਿੱਚ ਪੈਸੇ ਦੀ ਕਮੀ ਕਾਰਨ ਤੁਹਾਡੀ ਕੋਈ ਕਿਸ਼ਤ ਜਾਂ ਨਿਵੇਸ਼ ਫੇਲ੍ਹ ਹੋ ਜਾਂਦਾ ਹੈ, ਤਾਂ ਇਸਦੇ ਲਈ 250 ਰੁਪਏ ਅਦਾ ਕਰਨੇ ਪੈਣਗੇ। ਹੁਣ ਤੱਕ ਇਸ ਦੇ ਲਈ 100 ਰੁਪਏ ਚਾਰਜ ਕੀਤਾ ਜਾਂਦਾ ਸੀ। ਜੇ ਤੁਸੀਂ ਡਿਮਾਂਡ ਡਰਾਫਟ ਕੈਂਸਲ ਕਰਦੇ ਹੋ, ਤਾਂ ਹੁਣ ਤੁਹਾਨੂੰ 150 ਰੁਪਏ ਦੇਣੇ ਪੈਣਗੇ। ਇਸ ਦੇ ਲਈ ਸਿਰਫ 100 ਰੁਪਏ ਲਏ ਗਏ ਸਨ।
ਇਸੇ ਤਰ੍ਹਾਂ ਚੈੱਕ ਵਾਪਸੀ ਦੇ ਮਾਮਲੇ ਵਿੱਚ ਵੀ ਚਾਰਜ ਵਧਾ ਦਿੱਤਾ ਗਿਆ ਹੈ। 1 ਲੱਖ ਰੁਪਏ ਤੋਂ ਘੱਟ ਦੇ ਚੈੱਕਾਂ ‘ਤੇ ਚਾਰਜ 100 ਰੁਪਏ ਤੋਂ ਵਧਾ ਕੇ 150 ਰੁਪਏ ਕਰ ਦਿੱਤਾ ਗਿਆ ਹੈ। 1 ਲੱਖ ਰੁਪਏ ਤੋਂ ਵੱਧ ਮੁੱਲ ਵਾਲੇ ਚੈਕ ਰਿਟਰਨ ਲਈ 200 ਰੁਪਏ ਦੀ ਬਜਾਏ 250 ਰੁਪਏ ਦਾ ਚਾਰਜ ਦੇਣਾ ਹੋਵੇਗਾ। ਜੇ ਤੁਸੀਂ ਬੈਂਕ ਸ਼ਾਖਾ ਵਿੱਚ ਇੱਕ ਮਹੀਨੇ ਵਿੱਚ 3 ਵਾਰ ਬਚਤ ਖਾਤੇ ਤੋਂ ਪੈਸੇ ਜਮ੍ਹਾ ਕਰਦੇ ਹੋ, ਤਾਂ ਇਹ ਮੁਫਤ ਹੋਵੇਗਾ, ਪਰ ਇਸ ਤੋਂ ਵੱਧ ਲਈ, ਤੁਹਾਨੂੰ ਪ੍ਰਤੀ ਟ੍ਰਾਂਜੈਕਸ਼ਨ ਚਾਰਜ 50 ਰੁਪਏ ਦੇਣੇ ਹੋਣਗੇ। ਪਹਿਲਾਂ ਇਹ 25 ਰੁਪਏ ਸੀ ਅਤੇ ਇੱਕ ਮਹੀਨੇ ਵਿੱਚ 5 ਵਾਰ ਮੁਫਤ ਟ੍ਰਾਂਜ਼ੈਕਸ਼ਨ ਸੀ।