ਦਿੱਲੀ-ਹਰਿਆਣਾ-ਪੰਜਾਬ ਦੇ ਟ੍ਰੈਵਲ ਏਜੰਟਾਂ ਜ਼ਰੀਏ ਫਰਜ਼ੀ ਪਾਸਪੋਰਟ ਬਣਵਾ ਕੇ ਵਿਦੇਸ਼ ਭੱਜੇ ਤਿੰਨ ਲੋਕਾਂ ਦੇ ਪੁਲਿਸ ਨੇ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੈ। ਪੰਜਾਬ ਪੁਲਿਸ ਪੁਰਤਗਾਲ ਵਿਚ ਬੈਠੇ ਹਰਭੇਜ ਸਿੰਘ, ਅਮਰੀਕਾ ਵਿਚ ਬੈਠੇ ਸਤਨਾਮ ਸਿੰਘ ਉਰਫ ਸਤਾ ਤੇ ਦੁਬਈ ਵਿਚ ਬੈਠੇ ਅੰਮ੍ਰਿਤਪਾਲ ਸਿੰਘ ਦੀ ਹਰ ਗਤੀਵਿਧੀ ‘ਤੇ ਨਜ਼ਰ ਰੱਖ ਰਹੀ ਹੈ।
ਹਰਿਆਣਾ ਪੁਲਿਸ ਨੇ ਕਰਨਾਲ ਜੇਲ੍ਹ ਵਿਚ ਬੰਦ ਗੁਰਜੰਟ ਸਿੰਘ ਨਾਂ ਦੇ ਮੁਲਜ਼ਮ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਕੇ ਉਸ ਤੋਂ ਪੁੱਛਗਿਛ ਕੀਤੀ ਸੀ। ਮਾਮਲਾ ਤਿੰਨ ਸੂਬਿਆਂ ਤੇ ਵਿਦੇਸ਼ਾਂ ਵਿਚ ਬੈਠੇ ਅਪਰਾਧੀਆਂ ਸਬੰਧੀ ਹੋਣ ਕਾਰਨ ਅਧਿਕਾਰੀਆਂ ਵੱਲੋਂ ਫਿਲਹਾਲ ਇਸ ਬਾਰੇ ਕੋਈ ਪੁਸ਼ਟ ਜਾਣਕਾਰੀ ਨਹੀਂ ਦਿੱਤੀ ਜਾ ਰਹੀ।
ਪੁਲਿਸ ਨੇ ਮਾਮਲੇ ਵਿਚ ਨਾਮਜ਼ਦ ਕੁਰੂਕਸ਼ੇਤਰ ਵਾਸੀ ਤੇ ਮੁੱਖ ਮੁਲਜ਼ਮ ਰਾਕੇਸ਼ ਕੁਮਾਰ ਸਣੇ ਚਾਰ ਮੁਲਜ਼ਮਾਂ ਦੇ ਕਬਜ਼ੇ ਤੋਂ ਬਰਾਮਦ 6 ਮੋਬਾਈਲ ਫੋਨ ਫੋਰੈਂਸਿੰਕ ਜਾਂਚ ਲਈ ਭੇਜੇ ਹਨ ਤਾਂ ਕਿ ਪਤਾ ਲੱਗ ਸਕੇ ਕਿ ਮੁਲਜ਼ਮਾਂ ਦੇ ਸੰਪਰਕ ਵਿਚ ਕੁੱਲ ਕਿੰਨੇ ਲੋਕ ਸਨ ਜਿਨ੍ਹਾਂ ਨੇ ਜਾਅਲੀ ਪਾਸਪੋਰਟ ਬਣਵਾਏ ਤੇ ਇਸ ਲਈ ਮੁਲਜ਼ਮਾਂ ਨੂੰ ਆਪਣੇ ਦਸਤਾਵੇਜ਼ ਭੇਜੇ ਸਨ। ਪੁਲਿਸ ਨੇ ਖਦਸ਼ਾ ਪ੍ਰਗਟਾਇਆ ਕਿ ਇਸ ਗਿਰੋਹ ਵੱਲੋਂ ਪੰਜਾਬ ਸਣੇ ਦੇਸ਼ ਦੇ ਕਈ ਸੂਬਿਆਂ ਦੇ ਖਤਰਨਾਕ ਅਪਰਾਧੀ ਜਾਅਲੀ ਦਸਤਾਵੇਜ਼ਾਂ ਤੋਂ ਪਾਸਪੋਰਟ ਬਣਵਾ ਕੇ ਵਿਦੇਸ਼ ਭੱਜ ਚੁੱਕੇ ਹਨ।
ਪੁਲਿਸ ਜਾਂਚ ਵਿਚ ਪਤਾ ਲੱਗਾ ਹੈ ਕਿ ਮੁਲਜ਼ਮ ਸਤਨਾਮ ਸਿੰਘ ਉਰਫ ਸੱਤਾ ਪਿੰਡ ਨਾਰਲੀ, ਅੰਮ੍ਰਿਤਪਾਲ ਸਿੰਘ ਤੇ ਹਰਭੇਜ ਸਿੰਘ ਵਾਸੀ ਪਿੰਡ ਪਹੁਵਿੰਡ ਜਾਅਲੀ ਦਸਤਾਵੇਜ਼ ‘ਤੇ ਬਣਾਏ ਪਾਸਪੋਰਟ ਤੋਂ ਵਿਦੇਸ਼ ਭੱਜੇ ਹਨ। ਪੁਲਿਸ ਜਾਂਚ ਮੁਤਾਬਕ ਪੁਰਤਗਾਲ ਵਿਚ ਬੈਠਾ ਹਰਭੇਜ ਸਿੰਘ ਵਿਦੇਸ਼ ਤੋਂ ਆਪਣੇ ਗੁਰਗਿਆਂ ਜ਼ਰੀਏ ਹੈਰੋਇਨ, ਹਵਾਲਾ ਤੇ ਡਰੱਗ ਮਨੀ ਦਾ ਕਾਰੋਬਾਰ ਕਰ ਰਿਹਾ ਹੈ। NIA ਦੇ ਇਸ ਮਾਮਲੇ ਵਿਚ ਖਤਰਨਾਕ ਅਪਰਾਧੀਆਂ ਦੇ ਵਿਦੇਸ਼ ਭੱਜਣ ਦੇ ਸੰਕੇਤ ਮਿਲਦੇ ਹੀ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇਸ ਸਬੰਧੀ ਜਾਣਕਾਰੀ ਮੰਗੀ ਹੈ।
ਇਹ ਵੀ ਪੜ੍ਹੋ : ਬ੍ਰਿਟੇਨ ਦੇ PM ਰਿਸ਼ੀ ਸੁਨਕ ਬਣੇ ਇਮੀਗ੍ਰੇਸ਼ਨ ਅਫਸਰ, 105 ਲੋਕਾਂ ਨੂੰ ਕੀਤਾ ਗ੍ਰਿਫਤਾਰ
ਜ਼ਿਕਰਯੋਗ ਹੈ ਕਿ ਰਾਮਬਾਲ ਪੁਲਿਸ ਤੇ ਮਕਬੂਲਪੁਰਾ ਪੁਲਿਸ ਨੇ ਇਸ ਮਾਮਲੇ ਵਿਚ ਦੋ ਕੇਸ ਦਰਜ ਕਰਕੇ ਕੁੱਲ 17 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ।ਇਨ੍ਹਾਂ ਦੇ ਕਬਜ਼ੇ ਤੋਂ 22 ਲੱਖ ਰੁਪਏ, ਦੋ ਜਾਅਲੀ ਪਾਸਪੋਰਟ, ਜਾਅਲੀ ਆਧਾਰ ਕਾਰਡ, ਪੈਨ ਕਾਰਡ ਤੇ ਬਾਈਕ ਬਰਾਮਦ ਕੀਤੀ ਸੀ। ਇਹ ਗ੍ਰਿਫਤਾਰੀਆਂ ਹਰਿਆਣਾ, ਦਿੱਲੀ, ਝਾਰਖੰਡ ਤੇ ਪੰਜਾਬ ਤੋਂ ਕੀਤੀ ਗਈ ਸੀ। ਤਰਨਤਾਰਨ ਵਾਸੀ ਤਾਰਾ ਸਿੰਘ ਨੂੰ ਥਾਣਾ ਰਾਮਬਾਲ ਪੁਲਿਸ ਕਰਨਾਲ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਗ੍ਰਿਫਤਾਰ ਕਰ ਲਿਆਈ ਸੀ। ਮੁਲਜ਼ਮ ਖਿਲਾਫ ਕਰਨਾਲ ਵਿਚ ਫਰਜ਼ੀ ਪਾਸਪੋਰਟ ਬਣਾਉਣ ਦੇ ਦੋਸ਼ ਵਿਚ ਕੇਸ ਦਰਜ ਹੈ। ਪੁਲਿਸ ਪੁੱਛਗਿਛ ਵਿਚ ਉਸ ਨੇ ਕਈ ਰਾਜ਼ ਉਗਲੇ ਹਨ ਪੁਲਿਸ ਜਿਨ੍ਹਾਂ ਦੀ ਜਾਂਚ ਵਿਚ ਜੁਟੀ ਹੈ।
ਵੀਡੀਓ ਲਈ ਕਲਿੱਕ ਕਰੋ -: