ਲੁਧਿਆਣਾ ਵਿੱਚ ਥਾਣਾ ਟਿੱਬਾ ਪੁਲਿਸ ਨੇ ਮੋਤੀ ਬਾਗ ਕਾਲੋਨੀ ਇਲਾਕੇ ਵਿੱਚ ਇੱਕ ਘਰ ਵਿੱਚ ਚੱਲ ਰਹੇ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ ਕੀਤਾ। ਪੁਲਿਸ ਨੇ ਛਾਪਾ ਮਾਰ ਕੇ ਮਕਾਨ ਮਾਲਕ ਜੋੜੇ ਸਮੇਤ ਚਾਰ ਲੋਕਾਂ ਨੂੰ ਮੌਕੇ ‘ਤੇ ਹੀ ਗ੍ਰਿਫਤਾਰ ਕਰ ਲਿਆ ਗਿਆ। ਜਦੋਂ ਕਿ ਦੋ ਲੋਕ ਭੱਜਣ ਵਿੱਚ ਕਾਮਯਾਬ ਹੋ ਗਏ। ਸਾਰਿਆਂ ਵਿਰੁੱਧ ਕੇਸ ਦਰਜ ਕਰਕੇ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਨੂੰ ਬੁੱਧਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਇਥੋਂ ਰਿਮਾਂਡ ਹਾਸਲ ਕਰਨ ਤੋਂ ਬਾਅਦ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਇੰਸਪੈਕਟਰ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਦੀ ਪਛਾਣ ਮੋਤੀ ਬਾਗ ਕਾਲੋਨੀ ਨਿਵਾਸੀ ਪਲਵਿੰਦਰ ਸਿੰਘ, ਉਸਦੀ ਪਤਨੀ ਕਮਲਜੀਤ ਕੌਰ, ਜੱਸੀ ਸੰਧੂ, ਸ਼ਿਵਾਜੀ ਨਗਰ ਨਿਵਾਸੀ ਅਤੇ ਪ੍ਰਿੰਸ, ਜਗੀਰਪੁਰ, ਰਾਹੋਂ ਰੋਡ ਨਿਵਾਸੀ ਵਜੋਂ ਹੋਈ ਹੈ। ਜਗੀਰਪੁਰ ਦੇ ਵਾਸੀ ਆਕਾਸ਼ ਅਤੇ ਪ੍ਰਭੂ ਦੀ ਗ੍ਰਿਫਤਾਰੀ ਅਜੇ ਬਾਕੀ ਹੈ।
ਪੁਲਿਸ ਨੂੰ ਮੰਗਲਵਾਰ ਸ਼ਾਮ ਗੁਪਤ ਸੂਚਨਾ ਮਿਲੀ ਸੀ ਕਿ ਮੁਲਜ਼ਮ ਪਲਵਿੰਦਰ ਸਿੰਘ ਨੇ ਆਪਣੇ ਘਰ ਵਿੱਚ ਦੇਹ ਵਪਾਰ ਦਾ ਅੱਡਾ ਬਣਾਇਆ ਹੋਇਆ ਹੈ। ਜਿੱਥੇ ਉਹ ਬਾਹਰੋਂ ਲੜਕੀਆਂ ਅਤੇ ਨੌਜਵਾਨਾਂ ਨੂੰ ਬੁਲਾ ਕੇ ਦੇਹ ਵਪਾਰ ਦਾ ਧੰਦਾ ਕਰਦਾ ਹੈ। ਸੂਚਨਾ ਦੇ ਆਧਾਰ ‘ਤੇ ਉਕਤ ਦੋਸ਼ੀਆਂ ਨੂੰ ਛਾਪੇਮਾਰੀ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ। ਜਦਕਿ ਹੋਰ ਫਰਾਰ ਦੋਸ਼ੀਆਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : CM ਚੰਨੀ ਘਿਰੇ ਇੱਕ ਹੋਰ ਵਿਵਾਦ ‘ਚ- ਮੁੱਖ ਮੰਤਰੀ ਦੀ ਸਹੁੰ ਚੁੱਕਣ ਤੋਂ ਬਾਅਦ ਛੂਹੇ ਰਾਹੁਲ ਗਾਂਧੀ ਦੇ ਪੈਰ
ਇੰਸਪੈਕਟਰ ਪ੍ਰਮੋਦ ਨੇ ਦੱਸਿਆ ਕਿ ਇਸੇ ਪਰਿਵਾਰ ਦੀ ਇੱਕ ਔਰਤ ਦਾ ਵੀ ਕੇਸ ਵਿੱਚ ਨਾਮ ਲਿਆ ਜਾ ਰਿਹਾ ਹੈ। ਜੋ ਆਪਣੇ ਆਪ ਨੂੰ ਇਲਾਕੇ ਦਾ ਪ੍ਰਧਾਨ ਦੱਸਦੀ ਹੈ। ਉਸ ਦੇ ਕਹਿਣ ‘ਤੇ ਉਕਤ ਅੱਡੇ ਸਮੇਤ ਹੋਰ ਗੈਰ-ਕਨੂੰਨੀ ਕਾਰੋਬਾਰ ਚੱਲ ਰਹੇ ਹਨ। ਜਲਦੀ ਹੀ ਉਸਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ।